ਜਲੰਧਰ-ਗੂਗਲ ਨਾਓ ਆਨ ਟੈਪ ਦੀ ਮਦਦ ਨਾਲ ਹੁਣ ਕਿਸੇ ਵੀ ਸਕ੍ਰੀਨ ਦੇ ਟੈਕਸਟ ਨੂੰ ਟ੍ਰਾਂਸਲੇਟ ਕਰਨਾ ਸੰਭਵ ਹੈ। ਸ਼ਾਇਦ ਤੁਹਾਨੂੰ ਯਾਦ ਹੋਵੇਗਾ ਕਿ ਗੂਗਲ ਨਾਓ ਆਨ ਟੈਪ ਫੀਚਰ ਨੂੰ ਸਰਚ ਕੰਪਨੀ ਗੂਗਲ ਨੇ ਪਿਛਲੇ ਸਾਲ ਐਂਡ੍ਰਾਇਡ ਮਾਰਸ਼ਮੈਲੋ ਨਾਲ ਰਿਲੀਜ਼ ਕੀਤਾ ਸੀ। ਨਵੇਂ ਫੀਚਰ ਦੀ ਵਰਤੋਂ ਕਰਨ ਲਈ ਤੁਹਾਨੂੰ ਹੋਮ ਬਟਨ ਨੂੰ ਦਬਾ ਕੇ ਨਾਓ ਆਨ ਟੈਪ ਸਕ੍ਰੀਨ 'ਤੇ ਦਿਖਾਈ ਦੇ ਰਹੀਆਂ ਆਪਸ਼ਨਜ਼ 'ਚੋਂ ਟ੍ਰਾਂਸਲੇਟ ਸਕ੍ਰੀਨ ਦੀ ਆਪਸ਼ਨ ਨੂੰ ਸਲੈਕਟ ਕਰਨਾ ਹੋਵੇਗਾ।
ਫਿਲਹਾਲ ਇਹ ਆਪਸ਼ਨ ਉਨ੍ਹਾਂ ਯੂਜ਼ਰਜ਼ ਲਈ ਉਪਲੱਬਧ ਹੋਵੇਗੀ ਜਿਨ੍ਹਾਂ ਨੇ ਆਪਣੇ ਫੋਨ ਦੀ ਲੈਂਗੁਏਜ ਨੂੰ ਇੰਗਲਿਸ਼, ਇਟਾਲੀਅਨ, ਫਰਾਂਸਿਸੀ, ਸਪੈਨਿਸ਼, ਜਰਮਨ, ਪੁਰਤਗਾਲੀ ਜਾਂ ਰੂਸੀ ਰੱਖਿਆ ਹੋਵੇਗਾ। ਇਸ ਤੋਂ ਪਹਿਲਾਂ ਟੈਕਸਟ ਸਲੈਕਟ ਕਰਕੇ ਗੂਗਲ ਨਾਓ ਟੈਪ ਦੀ ਮਦਦ ਨਾਲ ਟ੍ਰਾਂਸਲੇਟ ਕਰਨਾ ਸੰਭਵ ਹੁੰਦਾ ਸੀ ਜਦ ਕਿ ਨਵੇਂ ਅਪਡੇਟ ਤੋਂ ਬਾਅਦ ਹੁਣ ਤੁਸੀ ਪੂਰੇ ਪੇਜ਼ ਨੂੰ ਟ੍ਰਾਂਸਲੇਟ ਕਰ ਸਕਦੇ ਹੋ। ਇੰਨਾ ਹੀ ਨਹੀਂ ਹੁਣ ਤੁਸੀ ਨਾਓ ਆਨ ਟੈਪ ਦੁਆਰ ਬਾਰ ਕੋਡ ਜਾਂ ਵਰਗਾਕਾਰ ਕਿਊਆਰ ਕੋਡ ਨੂੰ ਸਕੈਨ ਕਰ ਸਕੋਗੇ । ਇਸ ਫੀਚਰ ਦੀ ਵਰਤੋਂ ਲਈ ਆਪਣਾ ਕੈਮਰਾ ਐਪ ਨੂੰ ਓਪਨ ਕਰ ਕੇ ਕੋਡ 'ਤੇ ਫੋਕਸ ਕਰਨਾ ਹੋਵੇਗਾ। ਇਸ ਤੋਂ ਬਾਅਦ ਹੋਮ ਬਟਨ ਦਬਾ ਕੇ ਨਾਓ ਆਨ ਟੈਪ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਨਾਲ ਹੀ ਸਰਚ ਕੰਪਨੀ ਨੇ ਨਾਓ ਆਨ ਟੈਪ 'ਚ ਨਵਾਂ ਡਿਸਕਵਰ ਸੈਕਸ਼ਨ ਐਡ ਕੀਤਾ ਹੈ। ਜਿਸ ਨਾਲ ਤੁਸੀਂ ਆਪਣੀ ਸਕ੍ਰੀਨ 'ਤੇ ਮੌਜੂਦ ਕੰਟੈਂਟ ਨਾਲ ਸਬੰਧਿਤ ਆਰਟੀਕਲ, ਵੀਡੀਓ ਅਤੇ ਹੋਰ ਕੰਟੈਂਟ ਆਸਾਨੀ ਨਾਲ ਦੇਖ ਸਕੋਗੇ। ਇਹ ਵੀ ਇਕ ਸਿੰਗਲ ਟੈਪ ਨਾਲ ਸੰਭਵ ਹੋਵੇਗਾ।
ਪਾਕਿਸਤਾਨੀ ਹੈਕਰਾਂ ਨੇ ਨੋਇਡਾ ਇੰਸਟੀਚਿਊਟ ਦੀ ਵੈੱਬਸਾਈਟ ਕੀਤੀ ਹੈਕ
NEXT STORY