ਗੈਜੇਟ ਡੈਸਕ- ਐਪਲ ਦੇ ਫੈਨਜ਼ ਲਈ ਵੱਡੀ ਖੁਸ਼ਖਬਰੀ ਹੈ। iPhone 16 ਦੀ ਕੀਮਤ 'ਚ ਇਕ ਵਾਰ ਫਿਰ ਭਾਰੀ ਕਟੌਤੀ ਕੀਤੀ ਗਈ ਹੈ। ਲਾਂਚ ਸਮੇਂ ਲਗਭਗ 79,900 ਰੁਪਏ ਦੀ ਕੀਮਤ 'ਚ ਆਉਣ ਵਾਲਾ ਇਹ ਆਈਫੋਨ ਹੁਣ ਕਰੀਬ ਅੱਧੀ ਕੀਮਤ ‘ਤੇ ਖਰੀਦਿਆ ਜਾ ਸਕਦਾ ਹੈ। ਟਾਟਾ ਕ੍ਰੋਮਾ ਦੀ ਕ੍ਰੋਮਟੈਸਟਿਕ ਦਸੰਬਰ ਸੇਲ ਦੌਰਾਨ iPhone 16 ਸਮੇਤ ਕਈ ਸਮਾਰਟਫੋਨ, ਸਮਾਰਟ ਟੀਵੀ ਅਤੇ ਹੋਰ ਇਲੈਕਟ੍ਰਾਨਿਕ ਉਤਪਾਦ ਵੱਡੇ ਡਿਸਕਾਊਂਟ ‘ਤੇ ਉਪਲੱਬਧ ਹਨ।
15 ਦਸੰਬਰ ਤੋਂ 4 ਜਨਵਰੀ ਤੱਕ ਸੇਲ
ਕ੍ਰੋਮਟੈਸਟਿਕ ਦਸੰਬਰ ਸੇਲ 15 ਦਸੰਬਰ ਤੋਂ 4 ਜਨਵਰੀ 2026 ਤੱਕ ਚੱਲੇਗੀ। ਇਸ ਦੌਰਾਨ iPhone 16 ਬੈਂਕ ਡਿਸਕਾਊਂਟ ਸਮੇਤ ਕੇਵਲ 40,990 ਰੁਪਏ 'ਚ ਮਿਲ ਰਿਹਾ ਹੈ। ਇਸ ਤੋਂ ਇਲਾਵਾ ਗ੍ਰਾਹਕ ਇਸ ਨੂੰ 1,833 ਰੁਪਏ ਮਹੀਨਾਵਾਰ EMI ‘ਤੇ ਵੀ ਖਰੀਦ ਸਕਦੇ ਹਨ।
iPhone 16 ਦੇ ਖਾਸ ਫੀਚਰ
ਪਿਛਲੇ ਸਾਲ ਲਾਂਚ ਹੋਇਆ iPhone 16 ਡਿਜ਼ਾਈਨ ਅਤੇ ਫੀਚਰਾਂ ਦੇ ਮਾਮਲੇ ‘ਚ ਕਾਫੀ ਹੱਦ ਤੱਕ iPhone 17 ਵਰਗਾ ਹੀ ਹੈ। ਇਸ 'ਚ 6.1 ਇੰਚ ਦਾ ਸੁਪਰ ਰੈਟੀਨਾ XDR OLED ਡਿਸਪਲੇਅ ਦਿੱਤਾ ਗਿਆ ਹੈ, ਜਿਸ ਨਾਲ ਡਾਇਨੈਮਿਕ ਆਇਲੈਂਡ ਫੀਚਰ ਮਿਲਦਾ ਹੈ। ਇਹ ਫੋਨ A18 ਬਾਇਓਨਿਕ ਪ੍ਰੋਸੈਸਰ ਨਾਲ ਲੈਸ ਹੈ ਅਤੇ iOS 18 ‘ਤੇ ਕੰਮ ਕਰਦਾ ਹੈ, ਜਿਸਨੂੰ ਅੱਗੇ ਚਲ ਕੇ iOS 26 ਤੱਕ ਅਪਗ੍ਰੇਡ ਕੀਤਾ ਜਾ ਸਕਦਾ ਹੈ। ਨਾਲ ਹੀ, ਇਸ 'ਚ Apple Intelligence ਫੀਚਰ ਵੀ ਮਿਲਦਾ ਹੈ।
ਕੈਮਰਾ ਅਤੇ ਹੋਰ ਸੁਵਿਧਾਵਾਂ
iPhone 16 ਦੇ ਬੈਕ ‘ਚ ਡੁਅਲ ਕੈਮਰਾ ਸੈਟਅਪ ਹੈ, ਜਿਸ ‘ਚ 48MP ਦਾ ਮੇਨ ਕੈਮਰਾ ਅਤੇ 12MP ਦਾ ਸੈਕੰਡਰੀ ਕੈਮਰਾ ਸ਼ਾਮਲ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ 12MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ‘ਚ ਐਕਸ਼ਨ ਬਟਨ ਦੇ ਨਾਲ-ਨਾਲ ਡੈਡੀਕੇਟਿਡ ਕੈਮਰਾ ਬਟਨ ਵੀ ਦਿੱਤਾ ਗਿਆ ਹੈ। ਇਹ ਆਈਫੋਨ 25W ਵਾਇਰਡ ਅਤੇ ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰਦਾ ਹੈ ਅਤੇ IP68 ਰੇਟਿੰਗ ਨਾਲ ਆਉਂਦਾ ਹੈ, ਜੋ ਇਸ ਨੂੰ ਪਾਣੀ ਅਤੇ ਧੂੜ ਤੋਂ ਸੁਰੱਖਿਅਤ ਰੱਖਦੀ ਹੈ।
ਸੜਕ ਹਾਦਸੇ 'ਚ ਕਾਰ ਨਿਰਮਾਣ ਦੇ ਵੱਡੇ ਨੁਕਸ ਦੀ ਖੁੱਲ੍ਹੀ ਪੋਲ, ਕੰਪਨੀ ਨੂੰ ਲੱਗਾ 61 ਲੱਖ ਦਾ ਜੁਰਮਾਨਾ
NEXT STORY