ਗੈਜੇਟ ਡੈਸਕ– ਗੂਗਲ ਦੇ ਅਪਕਮਿੰਗ ਪਿਕਸਲ ਫੋਨ Google Pixel 5a ਦੀ ਕੀਮਤ ਲੀਕ ਹੋ ਗਈ ਹੈ। ਲਾਂਚਿੰਗ ਤਾਰੀਖ ਬਾਰੇ ਵੀ ਜਾਣਕਾਰੀ ਮਿਲੀ ਹੈ। Pixel 5a ਪਿਛਲੇ ਸਾਲ ਲਾਂਚ ਹੋਏ Pixel 4a (5ਜੀ) ਅਤੇ Pixel 5 ਦਾ ਅਪਗ੍ਰੇਡਿਡ ਮਾਡਲ ਹੋਵੇਗਾ। ਫੋਨ ਦੇ ਡਿਜ਼ਾਇਨ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਪਿਛਲੇ ਸਾਲ ਵਾਲੇ ਪਿਕਸਲ ਵਰਗਾ ਹੀ ਹੋਵੇਗਾ। FrontPageTech.com ਦੀ ਰਿਪੋਰਟ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੂਗਲ ਪਿਕਸਲ 5ਏ ਨੂੰ 26 ਅਗਸਤ ਨੂੰ ਲਾਂਚ ਕੀਤਾ ਜਾਵੇਗਾ। ਫੋਨ ਦੀ ਵਿਕਰੀ ਆਨਲਾਈਨ ਅਤੇ ਗੂਗਲ ਦੇ ਸਟੋਰ ’ਤੇ ਹੋਵੇਗੀ।
Google Pixel 5a ਦੀ ਕੀਮਤ
Google Pixel 5a ਦੀ ਸ਼ੁਰੂਆਤੀ ਕੀਮਤ 450 ਡਾਲਰ (ਕਰੀਬ 33,400 ਰੁਪਏ) ਹੈ। ਦੱਸ ਦੇਈਏ ਕਿ ਪਿਕਸਲ 4ਏ ਨੂੰ ਪਿਛਲੇ ਸਾਲ ਭਾਰਤ ’ਚ 31,999 ਰੁਪਏ ’ਚ ਲਾਂਚ ਕੀਤਾ ਗਿਆ ਸੀ। ਇਹ ਕੀਮਤ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਸੀ। ਇਸੇ ਸਾਲ ਅਪ੍ਰੈਲ ’ਚ ਗੂਗਲ ਨੇ ਅਮਰੀਕਾ ਅਤੇ ਜਪਾਨ ’ਚ ਪਿਕਸਲ 5ਏ ਦੀ ਲਾਂਚਿੰਗ ਦੀ ਪੁਸ਼ਟੀ ਕੀਤੀ ਸੀ।
Google Pixel 5a ਦੇ ਸੰਭਾਵਿਤ ਫੀਚਰਜ਼
ਗੂਗਲ ਪਿਕਸਲ 5ਏ ਨੂੰ ਲੈ ਕੇ ਖਬਰ ਹੈ ਕਿ ਇਸ ਵਿਚ 6.4 ਇੰਚ ਦੀ ਡਿਸਪਲੇਅ ਮਿਲੇਗੀ ਜਿਸ ਦਾ ਰਿਫ੍ਰੈਸ਼ ਰੇਟ 90hz ਹੋਵੇਗਾ। ਉਥੇ ਹੀ ਫੋਨ ’ਚ ਕੁਆਲਕਾਮ ਸਨੈਪਡ੍ਰੈਗਨ 765ਜੀ ਪ੍ਰੋਸੈਸਰ ਮਿਲੇਗਾ। ਫੋਨ ’ਚ 6 ਜੀ.ਬੀ. ਰੈਮ ਵੀ ਮਿਲੇਗੀ। ਇਸ ਤੋਂ ਇਲਾਵਾ ਕਿਹਾ ਜਾ ਰਿਹਾ ਹੈ ਕਿ ਇਹ ਫੋਨ ਆਈਪੀ. 67 ਰੇਟਿੰਗ ਸਰਟੀਫਾਈਡ ਹੋਵੇਗਾ।
ਗੂਗਲ ਪਿਕਸਲ 5ਏ ਨੂੰ ਕਾਲੇ ਰੰਗ ’ਚ ਪੇਸ਼ ਕੀਤਾ ਜਾ ਸਕਦਾ ਹੈ। ਫੋਨ ’ਚ ਪਿਕਸਲ 5 ਵਾਲਾ ਹੀ ਕੈਮਰਾ ਸੈੱਟਅਪ ਦਿੱਤਾ ਜਾ ਸਕਦਾ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 12.2 ਮੈਗਾਪਿਕਸਲ ਦਾ ਅਤੇ ਦੂਜਾ ਲੈੱਨਜ਼ 16 ਮੈਗਾਪਿਕਸਲ ਦਾ ਅਲਟਰਾ ਵਾਈਡ ਹੋਵੇਗਾ। ਸੈਲਫੀ ਕੈਮਰੇ ਨੂੰ ਲੈ ਕੇ ਫਿਲਹਾਲ ਕੋਈ ਖਬਰ ਨਹੀਂ ਹੈ। ਫੋਨ ’ਚ 4650mAh ਦੀ ਬੈਟਰੀ ਮਿਲ ਸਕਦੀ ਹੈ।
Airtel ਨੇ ਲੱਖਾਂ ਗਾਹਕਾਂ ਨੂੰ ਭੇਜਿਆ ਸਰਵਿਸ ਡਿਐਕਟੀਵੇਟ ਦਾ SMS! ਹੁਣ ਮੰਗਣੀ ਪਈ ਮਾਫੀ, ਜਾਣੋ ਪੂਰੀ ਮਾਮਲਾ
NEXT STORY