ਗੈਜੇਟ ਡੈਸਕ– ਏਅਰਟੈੱਲ ਦੇ ਕੁਝ ਗਾਹਕ ਕੰਪਨੀ ਦੇ ਇਕ ਐੱਸ.ਐੱਮ.ਐੱਸ. ਨੂੰ ਵੇਖ ਕੇ ਹੈਰਾਨ ਰਹਿ ਗਏ, ਜਿਸ ਵਿਚ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਆਊਟਗੋਇੰਗ ਸੇਵਾ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਆਪਣੇ ਏਅਰਟੈੱਲ ਫੋਨ ਨੰਬਰ ’ਤੇ ਕਾਲ ਜਾਰੀ ਰੱਖਣ ਲਈ ਰੀਚਾਰਜ ਕਰਨ ਦੀ ਲੋੜ ਹੈ। ਜੇਕਰ ਤੁਹਾਨੂੰ ਵੀ ਕੋਈ ਅਜਿਹਾ ਐੱਸ.ਐੱਮ.ਐੱਸ. ਆਇਆ ਹੈ ਤਾਂ ਘਬਰਾਓ ਨਾ। ਇਥੇ ਜਾਣੋ ਕੀ ਹੈ ਪੂਰਾ ਮਾਮਲਾ
ਗਲਤ SMS ਭੇਜਣ ’ਤੇ ਕੰਪਨੀ ਨੇ ਦਿੱਤੀ ਸਫਾਈ
ਦਰਅਸਲ, ਏਅਰਟੈੱਲ ਨੇ ਸ਼ੁੱਕਰਵਾਰ ਨੂੰ ਆਪਣੇ ਕੁਝ ਗਾਹਕਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਨੂੰ ਡਿਐਕਟੀਵੇਟ ਕਰਨ ਅਤੇ ਉਨ੍ਹਾਂ ਦੇ ਨੰਬਰਾਂ ’ਤੇ ਆਊਟਗੋਇੰਗ ਕਾਲ ਬੰਦ ਕਰਨ ਬਾਰੇ ਗਲਤ ਜਾਣਕਾਰੀ ਦਿੱਤੀ। ਟੈਲਕੋ ਨੇ ਗਾਹਕਾਂ ਨੂੰ ਇਕ SMS ਭੇਜਿਆ ਸੀ ਜਿਸ ਵਿਚ ਪ੍ਰਭਾਵਿਤ ਗਾਹਕਾਂ ਨੂੰ ਆਊਟਗੋਇੰਗ ਕਾਲ ਜਾਰੀ ਰੱਖਣ ਲਈ ਆਪਣੇ ਨੰਬਰ ਨੂੰ ਰੀਚਾਰਜ ਕਰਨ ਲਈ ਕਿਹਾ ਗਿਆ ਸੀ। ਹਾਲਾਂਕਿ, ਏਅਰਟੈੱਲ ਨੇ ਬਾਅਦ ’ਚ ਗਾਹਕਾਂ ਨੂੰ ਸਪੱਸ਼ਟ ਕੀਤਾ ਕਿ ਤਕਨੀਕੀ ਖਰਾਬੀ ਕਾਰਨ ਮੈਸੇਜ ਭੇਜਿਆ ਗਿਆ ਸੀ।
ਦਿੱਲੀ ਦੇ ਕੁਝ ਗਾਹਕਾਂ ਨੂੰ ਭੇਜਿਆ ਗਿਆ SMS
ਇਸ ਦੇ ਨਾਲ ਕੰਪਨੀ ਨੇ ਇਹ ਵੀ ਸੱਪਸ਼ਟ ਕੀਤਾ ਕਿ ਇਹ ਮੈਸੇਜ ਦਿੱਲੀ ਖੇਤਰ ਦੇ ਕੁਝ ਗਾਹਕਾਂ ਨੂੰ ਭੇਜਿਆ ਗਿਆ ਸੀ ਅਤੇ ਦੇਸ਼ ਦੇ ਦੂਜੇ ਹਿੱਸਿਆਂ ’ਚ ਏਅਰਟੈੱਲ ਦੇ ਗਾਹਕਾਂ ਨੂੰ ਪ੍ਰਭਾਵਿਤ ਨਹੀਂ ਕੀਤਾ। ਤੁਹਾਡੀ ਆਊਟਗੋਇੰਗ ਸੇਵਾ ਬੰਦ ਕਰ ਦਿੱਤੀ ਗਈ ਹੈ। ਜਾਰੀ ਰੱਖਣ ਲਈ airtel.in/prepaid-recharge ’ਤੇ ਕਲਿੱਕ ਕਰੋ ਜਾਂ *121*51# ਡਾਇਲ ਕਰੋ। ਏਅਰਟੈੱਲ ਵਲੋਂ ਭੇਜਿਆ ਗਿਆ SMS।
ਏਅਰਟੈੱਲ ਨੇ ਆਪਣੇ ਗਾਹਕਾਂ ਨੂੰ ਦਿੱਤੀ ਇਹ ਸਲਾਹ
ਇਸ ਦੇ ਚਲਦੇ ਕੰਪਨੀ ਨੇ ਇਹ ਕਹਿੰਦੇ ਹੋਏ ਸਪਸ਼ਟੀਕਰਨ ਤਿਆਰ ਕੀਤਾ ਕਿ ਤਕਨੀਕੀ ਖਰਾਬੀ ਕਾਰਨ ਸਰਵਿਸ ਨੂੰ ਡਿਐਕਟੀਵੇਟ ਕਰਨ ਬਾਰੇ ਗਲਤ ਮੈਸੇਜ ਪ੍ਰਾਪਤ ਹੋ ਸਕਦਾ ਹੈ। ਕੰਪਨੀ ਨੇ ਪ੍ਰਭਾਵਿਤ ਗਾਹਕਾਂ ਨੂੰ ਮੈਸੇਜ ਨੂੰ ਅਣਦੇਖਿਆ ਕਰਨ ਲਈ ਵੀ ਕਿਹਾ ਅਤੇ ਅਸੁਵਿਧਾ ਲਈ ਮਾਫੀ ਮੰਗੀ।
Ola ਇਲੈਕਟ੍ਰਿਕ ਸਕੂਟਰ ਨੂੰ ਮਿਲ ਰਿਹਾ ਜ਼ਬਰਦਸਤ ਰਿਸਪਾਂਸ, ਸਿਰਫ਼ ਇੰਨੇ ਰੁਪਏ ’ਚ ਹੋ ਰਹੀ ਬੁਕਿੰਗ
NEXT STORY