ਗੈਜੇਟ ਡੈਸਕ– ਗੂਗਲ ਨੇ ਲੰਬੇ ਇੰਤਜ਼ਾਰ ਤੋਂ ਬਾਅਦ ਆਪਣੀ ਪਿਕਸਲ ਸੀਰੀਜ਼ ਦੇ ਦੋ ਨਵੇਂ ਸਮਾਰਟਫੋਨ ਪਿਕਸਲ 6 ਅਤੇ ਪਿਕਸਲ 6 ਪ੍ਰੋ ਲਾਂਚ ਕਰ ਦਿੱਤੇ ਹਨ। ਕੰਪਨੀ ਨੇ ਸਨੈਪਚੈਟ ਦੇ ਨਾਲ ਸਾਂਝੇਦਾਰੀ ਕਰਕੇ ਇਸ ਵਿਚ ਇਕ ਨਵਾਂ ਫੀਚਰ ਦਿੱਤਾ ਹੈ ਜਿਸ ਦਾ ਨਾਂ ‘Quick Tap to Snap' ਹੈ। ਇਹ ਫੀਚਰ ਯੂਜ਼ਰਸ ਨੂੰ ਸਨੈਪਚੈਟ ਲਈ ਸ਼ਾਰਟਕਟ ਉਪਲੱਬਧ ਕਰਵਾਉਂਦਾ ਹੈ। ਇਨ੍ਹਾਂ ਦੋਵਾਂ ਹੀ ਫੋਨਾਂ ’ਚ ਕੰਪਨੀ ਨੇ Tensor ਨਾਂ ਦਾ ਖੁਦ ਦਾ ਪ੍ਰੋਸੈਸਰ ਦਿੱਤਾ ਹੈ। ਇਸ ਤੋਂ ਇਲਾਵਾ ਇਨ੍ਹਾਂ ’ਚ ਆਊਟ ਆਫ ਬਾਕਸ ਐਂਡਰਾਇਡ 12 ਇਸਤੇਮਾਲ ਕਰਨ ਲਈ ਮਿਲਦਾ ਹੈ।
Pixel 6 ਤੇ Pixel 6 Pro ਦੀ ਕੀਮਤ
ਗੂਗਲ ਪਿਕਸਲ 6 ਦੀ ਸ਼ੁਰੂਆਤੀ ਕੀਮਤ 599 ਡਾਲਰ (ਕਰੀਬ 45,000 ਰੁਪਏ) ਹੈ, ਜਦਕਿ ਪਿਕਸਲ 6 ਪ੍ਰੋ ਦੀ ਸ਼ੁਰੂਆਤੀ ਕੀਮਤ 899 ਡਾਲਰ (ਕਰੀਬ 67,500 ਰੁਪਏ) ਰੱਖੀ ਗਈ ਹੈ। ਪਿਕਸਲ 6 ਕਿੰਡਾ ਕੋਰਲ, ਸੋਰਟਾ ਸੀਫੋਮ ਅਤੇ ਸਟੋਰਮੀ ਬਲੈਕ ਰੰਗ ’ਚ ਉਪਲੱਬਧ ਕੀਤਾ ਜਾਵੇਗਾ, ਉਥੇ ਹੀ ਪਿਕਸਲ 6 ਪ੍ਰੋ ਕਲਾਊਡੀ ਵਾਈਟ, ਸੋਰਟਾ ਸਨੀ ਅਤੇ ਸਟੋਰਮੀ ਬਲੈਕ ਸ਼ੇਡਸ ’ਚ ਉਪਲੱਬਧ ਹੋਵੇਗਾ। ਭਾਰਤ ’ਚ ਇਨ੍ਹਾਂ ਦੋਵਾਂ ਫੋਨਾਂ ਨੂੰ ਕਦੋਂ ਤੋਂ ਉਪਲੱਬਧ ਕੀਤਾ ਜਾਵੇਗਾ, ਇਸ ਦੀ ਜਾਣਕਾਰੀ ਫਿਲਹਾਲ ਸਾਹਮਣੇ ਨਹੀਂ ਆਈ।
Pixel 6 ਦੇ ਫੀਚਰਜ਼
ਡਿਸਪਲੇਅ - 6.4-ਇੰਚ ਦੀ FHD+, 1080x2400 ਪਿਕਸਲ
ਪ੍ਰੋਸੈਸਰ - Tensor
ਓ.ਐੱਸ. - ਐਂਡਰਾਇਡ 12
ਰੈਮ - 12GB LPDDR5
ਸਟੋਰੇਜ - 512GB
ਰੀਅਰ ਕੈਮਰਾ - 48MP (ਪ੍ਰਾਈਮਰੀ ਸੈਂਸਰ)+ 50MP (ਵਾਈਡ ਐਂਗਲ)+ 12MP (ਅਲਟਰਾ ਵਾਈਡ ਐਂਗਲ)
ਫਰੰਟ ਕੈਮਰਾ - 11.1MP
ਬੈਟਰੀ - 4614mAh, 30W ਦੀ ਵਾਇਰ ਅਤੇ 21W ਦੀ ਵਾਇਰਲੈੱਸ ਫਾਸਟ ਚਾਰਜਿੰਗ ਦੀ ਸਪੋਰਟ
ਕੁਨੈਕਟੀਵਿਟੀ - 5G, 4G LTE, Wi-Fi 6E, ਬਲੂਟੁੱਥ v5.2, GPS/A-GPS, NFC ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ
Pixel 6 Pro ਦੇ ਫੀਚਰਜ਼
ਡਿਸਪਲੇਅ - 6.7-ਇੰਚ ਦੀ QHD+, ਰੈਜ਼ੋਲਿਊਸ਼ਨ 1440x3120 ਪਿਕਸਲ
ਪ੍ਰੋਸੈਸਰ - Tensor
ਓ.ਐੱਸ. - ਐਂਡਰਾਇਡ 12
ਰੈਮ - 8GB LPDDR5
ਸਟੋਰੇਜ - 256GB
ਰੀਅਰ ਕੈਮਰਾ - 50MP (ਪ੍ਰਾਈਮਰੀ ਸੈਂਸਰ)+ 2MP (ਅਲਟਰਾ ਵਾਈਡ ਐਂਗਲ)
ਫਰੰਟ ਕੈਮਰਾ - 8MP
ਬੈਟਰੀ - 4614mAh, 30W ਦੀ ਵਾਇਰ ਅਤੇ 21W ਦੀ ਵਾਇਰਲੈੱਸ ਫਾਸਟ ਚਾਰਜਿੰਗ ਦੀ ਸਪੋਰਟ
ਕੁਨੈਕਟੀਵਿਟੀ - 5G, 4G LTE, Wi-Fi 6E, ਬਲੂਟੁੱਥ v5.2, GPS/A-GPS, NFC ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ
ਬਦਲਣ ਵਾਲਾ ਹੈ ਫੇਸਬੁੱਕ ਦਾ ਨਾਂ! ਮਾਰਕ ਜ਼ੁਕਰਬਰਗ ਜਲਦ ਕਰਨਗੇ ਨਵੇਂ ਨਾਂ ਦਾ ਐਲਾਨ
NEXT STORY