ਗੈਜੇਟ ਡੈਸਕ- ਗੂਗਲ ਆਪਣਾ ਨਵਾਂ ਸਮਾਰਟਫੋਨ ਲਾਂਚ ਕਰ ਜਾ ਰਹੀ ਹੈ, ਜਿਸਦਾ ਨਾਂ Google Pixel 9a ਹੋਵੇਗਾ। ਕੰਪਨੀ ਨੇ ਇਸ ਲਾਂਚਿੰਗ ਤੋਂ ਪਹਿਲਾਂ Pixel 8a ਦੀ ਕੀਮਤ 'ਚ ਭਾਰਤੀ ਕਟੌਤੀ ਕਰ ਦਿੱਤੀ ਹੈ। ਈ-ਕਾਮਰਸ ਪਲੇਟਫਾਰਮ ਫਲਿਪਕਾਰਟ 'ਤੇ ਹੁਣ ਨਵੀਂ ਕੀਮਤ ਦੇਖਣ ਨੂੰ ਮਿਲ ਰਹੀ ਹੈ।
Pixel 8a ਨੂੰ ਲਾਂਚਿੰਗ ਕੀਮਤ ਤੋਂ ਕਾਫੀ ਘੱਟ ਕੀਮਤ 'ਚ ਲਿਸਟਿਡ ਕਰ ਦਿੱਤਾ ਹੈ। ਇਹ ਇਸ ਹੈਂਡਸੈੱਟ ਨੂੰ ਖਰੀਦਣ ਦਾ ਇਕ ਚੰਗਾ ਮੌਕਾ ਸਾਬਿਤ ਹੋ ਸਕਦਾ ਹੈ। Pixel 8a ਬੀਤੇ ਸਾਲ 52,999 ਰੁਪਏ ( 8GB Ram+128GB Storage) ਦੀ ਸ਼ੁਰੂਆਤੀ ਕੀਮਤ 'ਚ ਲਾਂਚ ਹੋਇਆ ਸੀ ਅਤੇ ਹੁਣ ਇਸਦੀ ਸ਼ੁਰੂਆਤੀ ਕੀਮਤ 37,999 ਰੁਪਏ ਕਰ ਦਿੱਤੀ ਗਈ ਹੈ।
ਮਿਲ ਰਿਹਾ ਹੈ ਬੈਂਕ ਆਫਰ
Google Pixel 8a ਦੇ ਨਾਲ ਬੈਂਕ ਆਫਰ ਵੀ ਲਿਸਟਿਡ ਹਨ। ਇਸਦੀ ਮਦਦ ਨਾਲ 3 ਹਜ਼ਾਰ ਰੁਪਏ ਦਾ ਫਾਇਦਾ ਚੁੱਕਿਆ ਜਾ ਸਕਦਾ ਹੈ। ਇਸ ਲਈ HDFC ਕ੍ਰੈਡਿਟ ਕਾਰਡ ਦੀ ਵਰਤੋਂ ਕਰਨੀ ਪਵੇਗੀ ਅਤੇ ਕੁਝ ਸ਼ਰਤਾਂ ਨੂੰ ਪੂਰਾ ਕਰਨਾ ਹੋਵੇਗਾ, ਅਜਿਹੇ 'ਚ ਇਸਦੀ ਇਫੈਕਟਿਡ ਕੀਮਤ 34,999 ਰੁਪਏ ਤਕ ਹੋ ਜਾਵੇਗੀ।
ਐਕਸਚੇਂਜ ਆਫਰ ਵੀ ਉਪਲੱਬਧ
Google Pixel 8a 'ਤੇ ਪੁਰਾਣੇ ਡਿਵਾਈਸ ਨੂੰ ਐਕਸਚੇਂਜ ਕਰਕੇ ਵੀ ਚੰਗਾ ਫਾਇਦਾ ਚੁੱਕ ਸਕਦੇ ਹੋ। ਇਥੇ ਮੈਕਸੀਮਮ 25,600 ਰੁਪਏ ਦਾ ਫਾਇਦਾ ਚੁੱਕਿਆ ਜਾ ਸਕਦਾ ਹੈ. ਇਹ ਕੀਮਤ ਹੈਂਡਸੈੱਟ ਦੀ ਕੰਡੀਸ਼ਨ ਆਦਿ 'ਤੇ ਨਿਰਭਰ ਕਰਦੀ ਹੈ।
Google Pixel 8a ਦੇ ਫੀਚਰਜ਼
Google Pixel 8a ਨੂੰ ਪਿਛਲੇ ਸਾਲ ਮਈ ਵਿੱਚ ਲਾਂਚ ਕੀਤਾ ਗਿਆ ਸੀ। ਇਸ ਹੈਂਡਸੈੱਟ ਦੇ ਬੈਕ ਪੈਨਲ 'ਤੇ ਪਲਾਸਟਿਕ ਬੈਕ ਪੈਨਲ ਦੀ ਵਰਤੋਂ ਕੀਤੀ ਗਈ ਹੈ। ਇਸ ਵਿੱਚ 6.1-ਇੰਚ ਦੀ OLED ਡਿਸਪਲੇਅ ਹੈ, ਜੋ 120Hz ਦੇ ਰਿਫਰੈਸ਼ ਰੇਟ ਦੇ ਨਾਲ ਆਉਂਦੀ ਹੈ। ਇਸ ਵਿੱਚ ਉਪਭੋਗਤਾਵਾਂ ਨੂੰ ਕਾਰਨਿੰਗ ਗੋਰਿਲਾ ਗਲਾਸ 3 ਦੀ ਸੁਰੱਖਿਆ ਮਿਲਦੀ ਹੈ।
Google Pixel 8a ਵਿੱਚ ਐਂਡਰਾਇਡ 14 ਓਪਰੇਟਿੰਗ ਸਿਸਟਮ ਦਿੱਤਾ ਗਿਆ ਹੈ ਅਤੇ ਇਸਨੂੰ 7 ਸਾਲਾਂ ਤੱਕ ਦੇ ਓਪਰੇਟਿੰਗ ਸਿਸਟਮ ਅਪਡੇਟ ਮਿਲਦੇ ਹਨ। ਇਹ ਹੈਂਡਸੈੱਟ ਗੂਗਲ ਟੈਂਸਰ ਜੀ3 ਚਿੱਪਸੈੱਟ ਦੇ ਨਾਲ ਆਉਂਦਾ ਹੈ। ਇਸ ਵਿੱਚ ਉਪਭੋਗਤਾਵਾਂ ਨੂੰ 8GB RAM ਅਤੇ 256GB ਤੱਕ ਦੀ ਇੰਟਰਨਲ ਸਟੋਰੇਜ ਮਿਲੇਗੀ।
ਫੋਨ 'ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ। ਇਸ ਵਿਚ 64 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਦਿੱਤਾ ਹੈ, ਜਦੋਂਕਿ 13 ਮੈਗਾਪਿਕਸਲ ਦਾ ਸੈਕੇਂਡਰੀ ਕੈਮਰਾ ਦਿੱਤਾ ਹੈ। ਇਸ ਵਿਚ 13 ਮੈਗਾਪਿਕਸਲ ਫਰੰਟ ਕੈਮਰਾ ਦਿੱਤਾ ਗਿਆ ਹੈ।
iPhone 13 ਹੁਣ 16,000 ਰੁਪਏ 'ਚ, ਜਾਣੋ ਕਿਵੇਂ ਮਿਲੇਗਾ ਇਹ ਸ਼ਾਨਦਾਰ ਆਫ਼ਰ
NEXT STORY