ਨਵੀਂ ਦਿੱਲੀ- ਤੇਜ਼ੀ ਨਾਲ ਵਧ ਰਹੀ ਡਿਜੀਟਲ ਧੋਖਾਧੜੀ ਨੂੰ ਧਿਆਨ 'ਚ ਰੱਖਦੇ ਹੋਏ ਤੁਰੰਤ ਸੁਨੇਹਾ ਸੇਵਾ ਮੰਚ ਵਟਸਐੱਪ ਨੇ ਇਕ ਨਵਾਂ 'ਸੇਫਟੀ ਓਵਰਵਿਊ' ਫੀਚਰ ਪੇਸ਼ ਕੀਤਾ ਹੈ। ਇਹ ਫੀਚਰ ਉਪਭੋਗਤਾਵਾਂ ਨੂੰ ਅਣਜਾਣ ਵਿਅਕਤੀਆਂ ਵੱਲੋਂ ਬਣਾਏ ਗਰੁੱਪਾਂ 'ਚ ਸ਼ਾਮਲ ਕਰਨ ਦੌਰਾਨ ਸਾਵਧਾਨ ਕਰੇਗਾ। ਵਟਸਐੱਪ ਵਲੋਂ ਜਾਰੀ ਬਿਆਨ ਮੁਤਾਬਕ, ਜੇ ਕਿਸੇ ਉਪਭੋਗਤਾ ਨੂੰ ਕਿਸੇ ਅਣਜਾਣ ਵਿਅਕਤੀ ਨੇ ਗਰੁੱਪ 'ਚ ਜੋੜਿਆ ਹੈ, ਤਾਂ ਉਨ੍ਹਾਂ ਨੂੰ ਇਕ ਅਲਰਟ ਮਿਲੇਗਾ ਜਿਸ 'ਚ ਗਰੁੱਪ ਬਾਰੇ ਜ਼ਰੂਰੀ ਜਾਣਕਾਰੀ ਅਤੇ ਸੁਰੱਖਿਆ ਸਲਾਹਾਂ ਦਿੱਤੀਆਂ ਜਾਣਗੀਆਂ।
ਫੀਚਰ ਦੀਆਂ ਮੁੱਖ ਖਾਸੀਅਤਾਂ:
- ਉਪਭੋਗਤਾ ਚਾਹੇ ਤਾਂ ਉਹ ਅਲਰਟ ਮਿਲਣ ਤੋਂ ਬਾਅਦ ਉਸ ਗਰੁੱਪ ਨੂੰ ਵੇਖਣ ਤੋਂ ਪਹਿਲਾਂ ਹੀ ਛੱਡ ਸਕਦਾ ਹੈ
- ਜਦ ਤੱਕ ਉਪਭੋਗਤਾ ਖੁਦ ਮਨਜ਼ੂਰੀ ਨਾ ਦੇਵੇ, ਉਹ ਗਰੁੱਪ ਮਿਊਟ ਰਹੇਗਾ
- ਅਣਜਾਣ ਵਿਅਕਤੀਆਂ ਨਾਲ ਚੈਟ ਸ਼ੁਰੂ ਹੋਣ 'ਤੇ ਵੀ ਵਟਸਐੱਪ ਦੇਵੇਗਾ ਚਿਤਾਵਨੀ
- ਸੰਭਾਵਿਤ ਧੋਖਾਧੜੀ ਤੋਂ ਬਚਾਉਣ ਲਈ ਵਟਸਐੱਪ ਹੋਰ ਸੰਦਰਭ ਵੀ ਵਿਖਾਏਗਾ
2025 ਦੇ ਪਹਿਲੇ 6 ਮਹੀਨੇ ‘ਚ 68 ਲੱਖ ਖਾਤਿਆਂ ‘ਤੇ ਲੱਗੀ ਰੋਕ
ਵਟਸਐੱਪ ਨੇ ਦੱਸਿਆ ਕਿ 2025 ਦੀ ਸ਼ੁਰੂਆਤ ਤੋਂ ਹੁਣ ਤੱਕ, ਉਨ੍ਹਾਂ ਨੇ 68 ਲੱਖ ਤੋਂ ਵੱਧ ਫਰਜ਼ੀ ਖਾਤਿਆਂ ਨੂੰ ਬਲੌਕ ਕੀਤਾ ਹੈ। ਇਹ ਸਾਰੇ ਖਾਤੇ ਦੱਖਣ-ਪੂਰਬੀ ਏਸ਼ੀਆ ਵਿਚਾਲੇ ਅਪਰਾਧਿਕ ਗਿਰੋਹਾਂ ਵੱਲੋਂ ਚਲਾਏ ਜਾ ਰਹੇ ਠੱਗੀ ਕੇਂਦਰਾਂ ਨਾਲ ਜੁੜੇ ਹੋਏ ਸਨ।
ਮੈਟਾ, ਓਪਨਏਆਈ ਅਤੇ ਵਟਸਐੱਪ ਨੇ ਮਿਲ ਕੇ ਕੀਤੀ ਵੱਡੀ ਕਾਰਵਾਈ
ਕੰਪਨੀ ਨੇ ਇਹ ਵੀ ਦੱਸਿਆ ਕਿ ਹਾਲ ਹੀ 'ਚ ਮੈਟਾ, ਓਪਨਏਆਈ ਅਤੇ ਵਟਸਐੱਪ ਨੇ ਮਿਲ ਕੇ ਕੰਬੋਡੀਆ 'ਚ ਆਧਾਰਤ ਠੱਗੀ ਨੈੱਟਵਰਕ ਨੂੰ ਬੰਦ ਕੀਤਾ ਹੈ। ਇਸ ਗਿਰੋਹ ਨੇ ਚੈਟਜੀਪੀਟੀ ਦੀ ਵਰਤੋਂ ਕਰਕੇ ਵਟਸਐਪ ਉਪਭੋਗਤਾਵਾਂ ਨੂੰ ਧੋਖੇਬਾਜ਼ ਸੰਦੇਸ਼ ਭੇਜੇ, ਉਨ੍ਹਾਂ ਨੂੰ ਟੈਲੀਗ੍ਰਾਮ 'ਤੇ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਟਿਕਟੌਕ ਵੀਡੀਓਜ਼ ਨੂੰ ਲਾਇਕ ਕਰਨ ਵਰਗੇ ਫਰਜ਼ੀ ਕੰਮ ਦਿੱਤੇ ਜਾਂਦੇ ਸਨ। ਫਿਰ ਕ੍ਰਿਪਟੋ ਨਿਵੇਸ਼ ਦੇ ਨਾਂ ‘ਤੇ ਉਨ੍ਹਾਂ ਕੋਲੋਂ ਪੈਸੇ ਮੰਗੇ ਜਾਂਦੇ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਾਤ ਦੇ ਹਨੇਰੇ 'ਚ ਘਰ 'ਚ ਦਾਖਲ ਹੋਈ ਮੌਤ! ਸੁੱਤੇ ਰਹਿ ਗਏ ਭਰਾ-ਭੈਣ, ਦਹਿਸ਼ਤ 'ਚ ਪੂਰਾ ਪਿੰਡ
NEXT STORY