ਵੈੱਬ ਡੈਸਕ : ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਆਪਣੇ ਮੈਂਬਰਾਂ ਲਈ ਯੂਨੀਵਰਸਲ ਅਕਾਊਂਟ ਨੰਬਰ (UAN) ਜਨਰੇਟ ਅਤੇ ਐਕਟੀਵੇਟ ਕਰਨ ਦੀ ਪ੍ਰਕਿਰਿਆ 'ਚ ਇੱਕ ਵੱਡਾ ਬਦਲਾਅ ਕੀਤਾ ਹੈ। 7 ਅਗਸਤ, 2025 ਤੋਂ, ਇਹ ਪ੍ਰਕਿਰਿਆ ਹੁਣ ਸਿਰਫ UMANG ਮੋਬਾਈਲ ਐਪ ਅਤੇ ਆਧਾਰ ਅਧਾਰਤ ਫੇਸ ਪ੍ਰਮਾਣੀਕਰਨ ਰਾਹੀਂ ਹੀ ਸੰਭਵ ਹੋਵੇਗੀ। EPFO ਨੇ ਸਪੱਸ਼ਟ ਕੀਤਾ ਹੈ ਕਿ ਨਵੇਂ UAN ਨੂੰ ਐਕਟੀਵੇਟ ਕਰਨ ਲਈ, ਹੁਣ ਮੈਂਬਰਾਂ ਲਈ ਆਧਾਰ ਫੇਸ ਅਥੇਂਟੀਕੇਸ਼ਨ ਨੂੰ ਅਪਣਾਉਣਾ ਲਾਜ਼ਮੀ ਹੋਵੇਗਾ। ਜੇਕਰ ਨਿਰਧਾਰਤ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਮੈਂਬਰਾਂ ਦੀਆਂ EPFO ਸੇਵਾਵਾਂ ਨੂੰ ਰੋਕਿਆ ਜਾ ਸਕਦਾ ਹੈ।
ਹੁਣ ਤੁਸੀਂ UMANG ਐਪ ਰਾਹੀਂ ਖੁਦ UAN ਕਰੋ ਐਕਟੀਵੇਟ
EPFO ਨੇ 30 ਜੁਲਾਈ ਨੂੰ ਜਾਰੀ ਇੱਕ ਸਰਕੂਲਰ ਰਾਹੀਂ ਇਹ ਅਪਡੇਟ ਸਾਂਝਾ ਕੀਤਾ। ਇਸ ਤਹਿਤ, ਹੁਣ ਮੈਂਬਰਾਂ ਨੂੰ UAN ਨੂੰ ਐਕਟੀਵੇਟ ਕਰਨ ਲਈ ਮਾਲਕ 'ਤੇ ਨਿਰਭਰ ਨਹੀਂ ਕਰਨਾ ਪਵੇਗਾ। UAN ਜਨਰੇਟ ਅਤੇ ਐਕਟੀਵੇਟ ਕਰਨ ਦੀ ਪੂਰੀ ਪ੍ਰਕਿਰਿਆ UMANG ਐਪ ਰਾਹੀਂ ਪੂਰੀ ਕੀਤੀ ਜਾ ਸਕਦੀ ਹੈ। ਇਸ ਤਕਨਾਲੋਜੀ ਦੇ ਤਹਿਤ, ਵਿਅਕਤੀ ਦੀ ਪਛਾਣ ਆਧਾਰ ਫੇਸ ਅਥੇਂਟੀਕੇਸ਼ਨ ਰਾਹੀਂ ਕੀਤੀ ਜਾਵੇਗੀ, ਜਿਸ ਨਾਲ ਮੈਨੂਅਲ ਡੇਟਾ ਐਂਟਰੀ ਦੀ ਜ਼ਰੂਰਤ ਖਤਮ ਹੋ ਜਾਵੇਗੀ। ਹਾਲਾਂਕਿ, ਨੇਪਾਲ-ਭੂਟਾਨ ਦੇ ਅੰਤਰਰਾਸ਼ਟਰੀ ਕਰਮਚਾਰੀਆਂ ਜਾਂ ਨਾਗਰਿਕਾਂ ਲਈ UAN ਜਨਰੇਟ ਕਰਨ ਦਾ ਪੁਰਾਣਾ ਤਰੀਕਾ ਅਜੇ ਵੀ ਵੈਧ ਰਹੇਗਾ।
UAN ਕਿਵੇਂ ਜਨਰੇਟ ਤੇ ਐਕਟੀਵੇਟ ਕਰਨਾ ਹੈ?
- UMANG ਐਪ ਨੂੰ ਇੰਸਟਾਲ ਕਰੋ ਤੇ ਐਪ ਖੋਲ੍ਹ ਕੇ EPFO ਸੈਕਸ਼ਨ 'ਤੇ ਜਾਓ।
- 'UAN ਅਲਾਟਮੈਂਟ ਤੇ ਐਕਟੀਵੇਸ਼ਨ' ਵਿਕਲਪ ਚੁਣੋ।
- ਆਧਾਰ ਨੰਬਰ ਤੇ ਇਸ ਨਾਲ ਲਿੰਕ ਕੀਤਾ ਮੋਬਾਈਲ ਨੰਬਰ ਦਰਜ ਕਰੋ ਤੇ ਆਧਾਰ ਵੈਰੀਫਿਕੇਸ਼ਨ ਕਰੋ।
- OTP ਰਾਹੀਂ ਮੋਬਾਈਲ ਨੰਬਰ ਦੀ ਪੁਸ਼ਟੀ ਕਰੋ।
- ਫਿਰ 'Aadhaar Face RD' ਐਪ ਇੰਸਟਾਲ ਕਰੋ ਅਤੇ ਫੇਸ ਅਥੇਂਟੀਕੇਸ਼ਨ ਨੂੰ ਪੂਰਾ ਕਰੋ।
- ਜੇਕਰ ਮੌਜੂਦਾ UAN ਸਿਸਟਮ 'ਚ ਨਹੀਂ ਮਿਲਦਾ ਹੈ, ਤਾਂ ਇੱਕ ਨਵਾਂ UAN ਬਣਾਇਆ ਜਾਵੇਗਾ।
- ਤਸਦੀਕ ਪੂਰੀ ਹੋਣ 'ਤੇ, UAN ਅਤੇ ਇੱਕ ਅਸਥਾਈ ਪਾਸਵਰਡ SMS ਰਾਹੀਂ ਭੇਜਿਆ ਜਾਵੇਗਾ।
ਇਹ ਬਦਲਾਅ ਕਿਉਂ ਕੀਤਾ ਗਿਆ?
EPFO ਦਾ ਕਹਿਣਾ ਹੈ ਕਿ ਇਹ ਬਦਲਾਅ ਉਪਭੋਗਤਾ ਅਨੁਭਵ ਨੂੰ ਬਿਹਤਰ ਅਤੇ ਸੁਰੱਖਿਅਤ ਬਣਾਉਣ ਲਈ ਕੀਤਾ ਗਿਆ ਹੈ। UAN ਐਕਟੀਵੇਸ਼ਨ ਦੀ ਪ੍ਰਕਿਰਿਆ ਹੁਣ ਆਧਾਰ ਫੇਸ ਅਥੇਂਟੀਕੇਸ਼ਨ ਤਕਨਾਲੋਜੀ (FAT) ਰਾਹੀਂ ਸਰਲ ਤੇ ਵਧੇਰੇ ਸਟੀਕ ਹੋ ਗਈ ਹੈ। ਹੁਣ ਹੱਥੀਂ ਡੇਟਾ ਐਂਟਰੀ ਦੀ ਕੋਈ ਲੋੜ ਨਹੀਂ ਰਹੇਗੀ, ਜਿਸ ਨਾਲ ਗਲਤ ਜਾਣਕਾਰੀ ਜਾਂ ਦੇਰੀ ਵਰਗੀਆਂ ਸਮੱਸਿਆਵਾਂ ਖਤਮ ਹੋ ਜਾਣਗੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸੈਂਸੈਕਸ ਅਤੇ ਨਿਫਟੀ ਦੋਵੇਂ ਡਿੱਗੇ, ਸਟਾਕ ਮਾਰਕੀਟ 'ਚ ਗਿਰਾਵਟ ਦੇ 5 ਮੁੱਖ ਕਾਰਨ
NEXT STORY