ਗੈਜੇਟ ਡੈਸਕ– ਗੂਗਲ ਨੇ ਕਿਹਾ ਕਿ ਉਹ ਆਪਣੀ ਕ੍ਰੋਮ ਬ੍ਰਾਊਜ਼ਰ ਤਕਨੀਕ ਨੂੰ ਹਟਾਉਣ ਦੀ ਯੋਜਨਾ ਨੂੰ ਟਾਲ ਰਹੀ ਹੈ ਕਿਉਂਕਿ ਉਸ ਨੂੰ ਵਿਕਲਪਿਕ ਪ੍ਰਣਾਲੀ ਦੇ ਵਿਕਾਸ ਲਈ ਹੋਰ ਸਮਾਂ ਚਾਹੀਦਾ ਹੈ। ਇਹ ਤਕਨੀਕ ਵਿਗਿਆਪਨ ਸੰਬੰਧੀ ਉਦੇਸ਼ਾਂ ਲਈ ਯੂਜ਼ਰਸ ਦਾ ਪਤਾ ਲਗਾਉਂਦੀ ਹੈ।
ਪ੍ਰਸਿੱਧ ਤਕਨੀਕੀ ਕੰਪਨੀ ਨੇ ਬੁੱਧਵਾਰ ਨੂੰ ਕਿਹਾ ਕਿ ਤੀਜੇ ਪੱਖ ਦੇ ਕੁਕੀਜ਼ (ਥਰਡ ਪਾਰਟੀ ਕੁਕੀਜ਼) ਹਟਾਉਣ ਦੇ ਪ੍ਰਸਤਾਵਾਂ ਨੂੰ 2023 ਦੇ ਅੰਤ ਤਕ ਲਈ ਟਾਲ ਦਿੱਤਾ ਜਾਵੇਗਾ। ਤਕਨੀਕ ਇਸ ਸਾਲ ਦੇ ਅੰਤ ਤਕ ਲਿਆਏ ਜਾਣ ਦਾ ਪ੍ਰਸਤਾਵ ਸੀ।
ਕ੍ਰੋਮ ਦੇ ਪ੍ਰਾਈਵੇਸੀ ਇੰਜੀਨੀਅਰਿੰਗ ਡਾਇਰੈਕਟਰ ਵਿਨੇ ਗੋਇਲ ਨੇ ਇਕ ਬਲਾਗ ’ਚ ਲਿਖਿਆ, ‘ਸਾਨੂੰ ਜ਼ਿੰਮੇਵਾਰੀ ਨਾਲ ਅੱਗੇ ਵਧਣਾ ਚਾਹੀਦਾ ਹੈ। ਇਸ ਨਾਲ ਅਸੀਂ ਸਹੀ ਹੱਲ ਨੂੰ ਲੈ ਕੇ ਜਨਤਕ ਚਰਚਾ ਲਈ ਅਤੇ ਪ੍ਰਕਾਸ਼ਕਾਂ ਤੇ ਵਿਗਿਆਪਨ ਉਦਯੋਗ ਨੂੰ ਉਨ੍ਹਾਂ ਦੀਆਂ ਸੇਵਾਵਾਂ ਦੇ ਦਖਲ ਲਈ ਲੋੜੀਂਦਾ ਸਮਾਂ ਮਿਲੇਗਾ।
ਵਿਗਿਆਪਨਦਾਤਾ ਤੀਜੇ ਪੱਖ ਦੇ ਕੁਕੀਜ਼ ਦੀ ਮਦਦ ਨਾਲ ਯੂਜ਼ਰਸ ਦੀ ਜਾਣਕਾਰੀ ਜੁਟਾਉਂਦੇ ਹਨ ਅਤੇ ਉਸ ਦਾ ਇਸਤੇਮਾਲ ਆਪਣੀ ਮੁਹਿੰਮ ਨੂੰ ਜ਼ਿਆਦਾ ਕਾਰਗਰ ਬਣਾ ਕੇ ਯੂਜ਼ਰ ਨੂੰ ਟਾਰਗੇਟ ਕਰਨ ਲਈ ਕਰਦੇ ਹਨ ਪਰ ਇਨ੍ਹਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਪ੍ਰਾਈਵੇਸੀ ਸੰਬੰਧੀ ਚਿੰਤਾਵਾਂ ਉਠਦੀਆਂ ਰਹਿੰਦੀਆਂ ਹਨ ਕਿਉਂਕਿ ਉਨ੍ਹਾਂ ਦਾ ਇਸਤੇਮਾਲ ਇੰਟਰਨੈੱਟ ’ਤੇ ਯੂਜ਼ਰਸ ਦਾ ਪਤਾ ਲਗਾਉਣ ਲਈ ਕੀਤਾ ਜਾ ਸਕਦਾ ਹੈ।
ਮਾਈਕ੍ਰੋਸਾਫਟ ਨੇ ਲਾਜਵਾਬ ਫੀਚਰਸ ਨਾਲ ਲਾਂਚ ਕੀਤੀ Windows 11
NEXT STORY