ਜਲੰਧਰ- ਗੂਗਲ ਨੇ ਆਪਣੀ ਸਮਾਰਟ ਮੈਸੇਜਿੰਗ ਐਪ ਨੂੰ ਬਿਹਤਰ ਅਤੇ ਜ਼ਿਆਦਾ ਮਜ਼ੇਦਾਰ ਬਣਾਉਣ ਲਈ ਇਸ ਵਿਚ ਹਿੰਦੀ ਅਸਿਸਟੈਂਟ ਫੀਚਰ ਸ਼ਾਮਲ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ Google ਨੇ ਸਤੰਬਰ ਮਹੀਨੇ 'ਚ ਹੋਏ ਆਪਣੇ 'ਮੇਕ ਫਾਰ ਇੰਡੀਆ' ਇਵੈਂਟ ਦੌਰਾਨ ਇਹ ਐਲਾਨ ਕੀਤਾ ਸੀ ਕਿ ਇਸ ਸਾਲ ਦੇ ਅੰਤ ਤੱਕ ਐਲੋ ਐਪ 'ਚ ਹਿੰਦੀ ਅਸਿਸਟੈਂਟ ਫੀਚਰ ਸ਼ਾਮਲ ਕੀਤਾ ਜਾਵੇਗਾ। Hindi Assistant ਤੋਂ ਇਲਾਵਾ ਹੁਣ ਐਲੋ ਐਪ 'ਤੇ ਹਿੰਦੀ ਭਾਸ਼ਾ 'ਚ ਸਮਾਰਟ ਰਿਪਲਾਈ ਵੀ ਕਾਤੇ ਜਾ ਸਕਣਗੇ। ਜ਼ਿਕਰਯੋਗ ਹੈ ਕਿ ਗੂਗਲ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਭਾਰਤ 'ਚ ਸਭ ਤੋਂ ਜ਼ਿਆਦਾ ਐਲੋ ਯੂਜ਼ਰਸ ਹਨ। ਗੂਗਲ ਅਸਿਸਟੈਂਟ ਦੀ ਮਦਦ ਨਾਲ ਐਲੋ ਹੁਣ ਹਿੰਦੀ 'ਚ ਲਿਖੀਆਂ ਗੱਲਾਂ ਸਮਝ ਸਕੇਗਾ ਅਤੇ ਉਨ੍ਹਾਂ ਦੇ ਆਧਾਰ 'ਤੇ ਜਵਾਬ ਦੇਵੇਗਾ।
ਇਸ ਤੋਂ ਇਲਾਵਾ ਗੂਗਲ ਨੇ ਪ੍ਰੈੱਸ ਸਟੇਟਮੈਂਟ 'ਚ ਲਿਖਿਆ ਹੈ ਕਿ ਸਮਾਰਟ ਰਿਪਲਾਈ ਸਮਝ ਜਾਵੇਗਾ ਕਿ ਤੁਸੀਂ ਕਿਸ ਭਾਸ਼ਾ 'ਚ ਗੱਲ ਕਰ ਰਹੇ ਹੋ ਅਤੇ ਉਸੇ ਭਾਸ਼ਾ 'ਚ ਜਵਾਬ ਦੇਣ ਲਈ ਸੁਝਾਅ ਦੇਵੇਗਾ। ਜੇਕਰ ਤੁਸੀਂ ਇੰਗਲਿਸ਼ 'ਚ ਗੱਲ ਕਰ ਰਹੇ ਹੋਵੇਗੇ ਤਾਂ ਇੰਗਲਿਸ਼ ਦੇ ਸੁਝਾਅ ਮਿਲਣਗੇ ਅਤੇ ਹਿੰਦੀ 'ਚ ਗੱਲ ਕਰ ਰਹੇ ਹੋ ਤਾਂ ਹਿੰਦੀ 'ਚ ਸੁਝਾਅ ਦਿੱਤੇ ਜਾਣਗੇ।
ਇਸ ਸਮਾਰਟਫੋਨ ਦੇ ਕੈਮਰੇ 'ਚ ਮਿਲਣਗੇ DSLR ਵਰਗੇ ਫੀਚਰਜ਼
NEXT STORY