ਜਲੰਧਰ- ਕੋਡਕ ਆਈ.ਐੱਮ.5 ਨੂੰ ਲਾਂਚ ਕਰਨ ਤੋਂ ਬਾਅਦ ਆਈਕਾਨਿਕ ਕੈਮਰਾ ਕੰਪਨੀ ਕੋਡਕ ਨੇ ਨਵੇਂ ਸਮਾਰਟਫੋਨ ਨੂੰ ਮਾਰਕੀਟ 'ਚ ਲਿਆਉਣ ਦਾ ਐਲਾਨ ਕਰ ਦਿੱਤਾ ਹੈ। ਕੋਡਕ Ektra ਨਾਂ ਦੇ ਇਸ ਸਮਾਰਟਫੋਨ ਨੂੰ ਅਕਤੂਬਰ 'ਚ ਪੇਸ਼ ਕੀਤਾ ਗਿਆ ਸੀ ਅਤੇ ਹੁਣ 9 ਦਸੰਬਰ ਨੂੰ ਇਸ ਨੂੰ ਜਰਮਨੀ 'ਚ ਲਾਂਚ ਕੀਤਾ ਜਾਵੇਗਾ। ਇਸ ਕੈਮਰਾ ਫੋਕਸ ਸਮਾਰਟਫੋਨ ਦੀ ਕੀਮਤ 499 ਯੂਰੋ (ਕਰੀਬ 36,000 ਰੁਪਏ) ਹੈ ਅਤੇ ਇਹ ਐਮੇਜ਼ਾਨ 'ਤੇ ਉਪਲੱਬਧ ਹੋਵੇਗਾ। ਇਸ ਸਮਾਰਟਫੋਨ ਨੂੰ ਦੂਜੇ ਦੇਸ਼ਾਂ 'ਚ ਵੀ ਲਾਂਚ ਕੀਤਾ ਜਾਵੇਗਾ। ਗੌਰ ਕਰਨ ਵਾਲੀ ਗੱਲ ਹੈ ਕਿ Kodak Ektra ਦੀ ਭਾਰਤ 'ਚ ਕਿੰਨੀ ਕੀਮਤ ਹੋਵੇਗੀ, ਇਸ ਬਾਰੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ।
ਇਸ ਸਮਰਾਟਫੋਨ ਨੂੰ ਯੂ.ਕੇ. ਦੀ ਇਕ ਕੰਪਨੀ Bullitt ਗਰੁੱਪ ਦੁਆਰਾ ਬਣਾਇਆ ਗਿਆ ਹੈ। ਇਸ ਦਾ ਅਲੱਗ ਜਿਹਾ ਡਿਜ਼ਾਈਨ ਅਤੇ ਪਿਛਲੇ ਪਾਸੇ ਲੱਗਾ ਵੱਡਾ ਕੈਮਰਾ ਲੈਂਜ਼ ਯੂਜ਼ਰਸ ਨੂੰ ਆਕਰਸ਼ਿਤ ਕਰੇਗਾ। ਇਸ ਦੇ ਕੈਮਰੇ 'ਚ ਡੀ.ਐੱਸ.ਐੱਲ.ਆਰ. ਕੈਮਰੇ ਵਰਗੇ ਮੋਡਸ ਅਤੇ ਫੀਚਰਜ਼ ਦਿੱਤੇ ਗਏ ਹਨ।
ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਕੋਡਕ Ektra 'ਚ 21 ਮੈਗਾਪਿਕਸਲ ਫਾਸਟ ਫੋਕਸ ਰਿਅਰ ਸੈਂਸਰ ਲੱਗਾ ਹੈ ਜੋ ਓ.ਆਈ.ਐੱਸ. ਦੇ ਨਾਲ ਆਉਂਦਾ ਹੈ। ਕੈਮਰੇ 'ਚ ਐੱਫ.0 ਅਪਰਚਰ, ਪੀ.ਡੀ.ਏ.ਐੱਫ. ਅਤੇ ਡੁਅਲ ਐੱਲ.ਈ.ਡੀ. ਫਲੈਸ਼ ਮਿਲਦੀ ਹੈ। ਇਸ ਦੇ ਨਾਲ ਹੀ 13 ਮੈਗਾਪਿਕਸਲ ਦਾ ਫਰੰਟ ਕੈਮਰਾ ਐੱਫ2.2 ਅਪਰਚਰ ਅਤੇ ਪੀ.ਡੀ.ਏ.ਐੱਫ. ਦੇ ਨਾਲ ਆਉਂਦਾ ਹੈ ਜਿਸ ਨੂੰ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਵਰਤਿਆ ਜਾਵੇਗਾ।
ਇਸ ਤੋਂ ਇਲਾਵਾ ਇਸ ਵਿਚ 5-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇ, 2.3 ਗੀਗਾਹਰਟਜ਼ ਹੀਲੀਓ ਐਕਸ 20 ਡੈਕਾ-ਕੋਰ ਪ੍ਰੋਸੈਸਰ, 3ਜੀ.ਬੀ. ਰੈਮ, 32ਜੀ.ਬੀ. ਇੰਟਰਨਲ ਸਟੋਰੇਜ, ਮਾਈਕ੍ਰੋ-ਐੱਸ.ਡੀ. ਕਾਰਡ ਸਪੋਰਟ, 3000 ਐੱਮ.ਏ.ਐੱਚ. ਦੀ ਬੈਟਰੀ ਅਤੇ ਯੂ.ਐੱਸ.ਬੀ. ਟਾਈਪ-ਸੀ ਚਾਰਜਿੰਗ ਦਿੱਤੀ ਗਈ ਹੈ।
ਐਂਡਰਾਇਡ ਯੂਜ਼ਰਸ ਲਈ Whatsapp ਨੇ ਪੇਸ਼ ਕੀਤੇ ਦੋ ਨਵੇਂ ਫੀਚਰਜ਼
NEXT STORY