ਗੈਜੇਟ ਡੈਸਕ—ਗੂਗਲ ਦੀ ਸਰਵਿਸੇਜ ਨਾਲ ਇੰਟਰਨੈੱਟ ਯੂਜ਼ ਕਰਨ ਵਾਲਾ ਲਗਭਗ ਹਰੋ ਯੂਜ਼ਰ ਜੁੜਿਆ ਹੈ ਅਤੇ ਅਜਿਹੇ 'ਚ ਡਾਟਾ ਪ੍ਰਾਈਵੇਸੀ ਇਕ ਦਾ ਮੁੱਦਾ ਹੈ। ਡਿਵਾਈਸ 'ਤੇ ਗੂਗਲ ਅਸਿਸਟੈਂਟ ਦੀ ਮਦਦ ਨਾਲ ਬਹੁਤ ਸਾਰੇ ਯੂਜ਼ਰ ਵਾਇਸ ਕਮਾਂਡਸ ਦੇ ਕੇ ਅਲਾਰਮ ਸੈੱਟ ਕਰਨਾ, ਮੌਸਮ ਚੈੱਕ ਕਰਨਾ ਜਾਂ ਹੋਮ ਡਿਵਾਈਸੇਜ ਨੂੰ ਕੰਟਰੋਲ ਕਰਨ ਵਰਗੇ ਕੰਮ ਕਰਦੇ ਹਨ। ਸੰਭਵ ਹੈ ਕਿ ਤੁਸੀਂ ਗੂਗਲ ਨੂੰ ਬੋਲ ਕੇ ਕੋਈ ਕਮਾਂਡ ਦਿੱਤੀ ਹੋਵੇਗੀ, ਪਰ ਘੱਟ ਯੂਜ਼ਰਸ ਨੂੰ ਪਤਾ ਹੈ ਕਿ ਗੂਗਲ ਕੋਲ ਹਰ ਕਮਾਂਡ ਦੀ ਰਿਕਾਡਿੰਗ ਹੈ। ਯੂਜ਼ਰਸ ਚਾਹੁਣ ਤਾਂ ਇਹ ਰਿਕਾਡਿੰਗਸ ਬਾਅਦ 'ਚ ਸੁਣ ਵੀ ਸਕਦੇ ਹਨ ਅਤੇ ਉਨ੍ਹਾਂ ਨੂੰ ਗੂਗਲ ਤੋਂ ਕੀ ਰਿਸਪਾਂਸ ਮਿਲਿਆ, ਇਸ ਦਾ ਲਾਗ ਵੀ ਕੰਪਨੀ ਰੱਖਦੀ ਹੈ। ਗੂਗਲ ਮੁਤਾਬਕ ਪੁਰਾਣੇ ਡਾਟਾ ਅਤੇ ਵਾਇਸ ਰਿਕਾਡਿੰਗ ਨੂੰ ਸੇਵ ਕਰਨ ਦੀ ਜਗ੍ਹਾ ਬਿਹਤਰ ਓਵਰਆਲ ਸਰਵਿਸ ਯੂਜ਼ਰ ਨੂੰ ਦੇਣੀ ਹੁੰਦੀ ਹੈ। ਹਾਲਾਂਕਿ ਗੂਗਲ ਯੂਜ਼ਰਸ ਨੂੰ ਉਨ੍ਹਾਂ ਦੀ ਗੂਗਲ ਅਸਿਸਟੈਂਟ ਹਿਸਟਰੀ ਡਿਲਿਟ ਕਰਨ ਦਾ ਆਪਸ਼ਨ ਵੀ ਦਿੰਦਾ ਹੈ। ਤੁਹਾਡੀ ਆਵਾਜ਼ 'ਚ ਸੇਵ ਕਮਾਂਡਸ ਨੂੰ ਡਿਲੀਟ ਕਰਨਾ ਚਾਹੋ ਤਾਂ ਇਹ ਸਟੈਪਸ ਫਾਲੋਅ ਕਰੋ ਡਿਲੀਟ ਕਰ ਸਕਦੇ ਹੋ।
ਵੈੱਬ ਬ੍ਰਾਊਜ਼ਰ 'ਤੇ
ਕਪਿਊਟਰ 'ਤੇ ਵੈੱਬ ਬ੍ਰਾਊਜ਼ਰ ਓਪਨ ਕਰੋ ਅਤੇ myactivity.google.com 'ਤੇ ਜਾਓ।
ਇਥੇ ਸਕਰੀਨ ਦੇ ਸਾਈਡ 'ਚ 'Delete Activity by' 'ਤੇ ਜਾਓ।
ਇਥੇ ਤੁਸੀਂ ਟਾਈਮ-ਫ੍ਰੇਮ ਸਲੈਕਟ ਕਰ ਸਕਦੇ ਹੋ ਅਤੇ 'All time' ਐਕਟੀਵਿਟੀ ਵੀ ਡਿਲੀਟ ਕਰਨ ਦਾ ਆਪਸ਼ਨ ਹੁੰਦਾ ਹੈ।
ਡਰਾਪ ਡਾਊਨ ਮੈਨਿਊ 'ਚੋਂ ‘Voice and audio' ਆਪਸ਼ਨ ਸਲੈਕਟ ਕਰੋ।
ਇਸ ਤੋਂ ਬਾਅਦ ਆਉਣ ਵਾਲੇ ਪਾਪ-ਅਪ ਮੈਨਿਊ 'ਚ 'Delete' ਬਟਨ 'ਤੇ ਕਲਿੱਕ ਕਰੋ।
ਸਮਾਰਟਫੋਨ 'ਤੇ
ਸਭ ਤੋਂ ਪਹਿਲਾਂ ਗੂਗਲ ਓਪਨ ਕਰੋ।
ਇਸ ਤੋਂ ਬਾਅਦ ਐਪ ਸਕਰੀਨ ਦੇ ਹੇਠਲੇ ਹਿੱਸੇ 'ਚ 'more' 'ਤੇ ਟੈਪ ਕਰੋ।
ਹੁਣ ਤੁਸੀਂ 'Search activity' 'ਤੇ ਟੈਪ ਕਰੋ।
ਇਹ ਤੁਹਾਨੂੰ ਸਿੱਧੇ myactivity.google.com 'ਤੇ ਰੀਡਾਈਰੈਕਟ ਕਰ ਦਿੰਦਾ ਹੈ।
ਟਾਪ ਲੈਫਟ ਕਾਰਨਰ 'ਤੇ ਬਣੀ ਤਿੰਨ ਲਾਈਨਸ 'ਤੇ ਟੈਪ ਕਰੋ ਅਤੇ 'Delete Activity By' ਚੁਣੋ।
ਇਥੇ ਵੈੱਬ ਬ੍ਰਾਊਜ਼ਰ ਦੀ ਤਰ੍ਹਾਂ ਟਾਈਮ ਫ੍ਰੇਮ ਚੁਣੋ ਅਤੇ ਵਾਇਸ ਅਤੇ ਵੀਡੀਓ ਸਲੈਕਟ ਕਰੋ।
ਆਖਿਰਕਾਰ 'ਡਿਲੀਟ' ਬਟਨ 'ਤੇ ਟੈਪ ਕਰ ਕਨਫਰਮ ਕਰੋ।
Google Maps ਦੇ ਇਹ ਫੀਚਰਸ ਸਭ ਤੋਂ ਪਹਿਲਾਂ ਹੋਏ ਸਨ ਭਾਰਤ 'ਚ ਲਾਂਚ
NEXT STORY