ਗੈਜੇਟ ਡੈਸਕ- ਇੰਟਰਨੈੱਟ 'ਤੇ ਕੁਝ ਵੀ ਸਰਚ ਕਰਨਾ ਅੱਜ-ਕੱਲ੍ਹ ਖ਼ਤਰੇ ਤੋਂ ਖ਼ਾਲੀ ਨਹੀਂ ਹੈ। ਜੇਕਰ ਤੁਸੀਂ ਵੀ ਗੱਲ-ਗੱਲ 'ਤੇ ਇੰਟਰਨੈੱਟ ਦੀ ਮਦਦ ਲੈਂਦੇ ਹੋ ਅਤੇ ਸਰਚ ਰਿਜਲਟ 'ਚ ਸਾਹਮਣੇ ਆਈਆਂ ਚੀਜ਼ਾਂ 'ਤੇ ਭਰੋਸਾ ਕਰਦੇ ਹੋ ਤਾਂ ਤੁਸੀਂ ਬਹੁਤ ਵੱਡੀ ਗਲਤੀ ਕਰ ਰਹੇ ਹੋ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਹਾਡੇ ਨਾਲ ਕਿਸੇ ਵੀ ਸਮੇਂ ਫਰਾਡ ਹੋ ਸਕਦਾ ਹੈ। ਅਜਿਹਾ ਅਸੀਂ ਨਹੀਂ ਸਗੋਂ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲਾ ਦੇ ਅਧੀਨ ਕੰਮ ਕਰਨ ਵਾਲੀ ਏਜੰਸੀ 'ਸਾਈਬਰ ਦੋਸਤ' ਨੇ ਕਿਹਾ ਹੈ।
ਇਹ ਵੀ ਪੜ੍ਹੋ- ਭੁੱਲ ਕੇ ਵੀ ਫੋਨ 'ਚ ਡਾਊਨਲੋਡ ਨਾ ਕਰੋ ਇਹ Apps, ਗੂਗਲ ਨੇ ਦਿੱਤੀ ਚਿਤਾਵਨੀ
ਗੂਗਲ ਸਰਚ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
- ਜੇਕਰ ਤੁਸੀਂ ਕੁਝ ਸਰਚ ਕਰਦੇ ਹੋ ਅਤੇ ਜੋ ਰਿਜਲਟ ਆਉਂਦਾ ਹੈ ਉਸ ਦੇ ਨਾਲ Sponsored ਲਿਖਿਆ ਹੈ ਤਾਂ ਉਸ 'ਤੇ ਕਲਿੱਕ ਨਾ ਕਰੋ ਕਿਉਂਕਿ ਇਸ ਤਰ੍ਹਾਂ ਦੇ ਰਿਜਲਟ ਦੇ ਨਾਲ ਧੋਖਾਧੜੀ ਦੀ ਸੰਭਾਵਨਾ ਰਹਿੰਦੀ ਹੈ। ਇਸ ਤਰ੍ਹਾਂ ਦੇ ਕੰਟੈਂਟ ਸਰਚ 'ਚ ਸਭ ਤੋਂ ਉਪਰ ਆਉਂਦੇ ਹਨ।
- ਜੇਕਰ ਤੁਸੀਂ ਕਿਸੇ ਕੰਪਨੀ ਦੇ ਕਸਟਮਰ ਕੇਅਰ ਦਾ ਨੰਬਰ ਸਰਚ ਕਰਨ ਲਈ ਗੂਗਲ ਸਰਚ ਕਰਦੇ ਹੋ ਤਾਂ ਤੁਸੀਂ ਬਹੁਤ ਵੱਡੀ ਗਲਤੀ ਕਰਦੇ ਹੋ। ਇਹ ਤਰੀਕਾ ਤੁਹਾਨੂੰ ਮੁਸੀਬਤ 'ਚ ਪਾ ਸਕਦਾ ਹੈ। ਕਸਟਮਰ ਕੇਅਰ ਦਾ ਨੰਬਰ ਹਮੇਸ਼ਾ ਸੰਬੰਧਿਤ ਕੰਪਨੀ ਦੀ ਵੈੱਬਸਾਈਟ ਤੋਂ ਹੀ ਲਓ।
- ਜੇਕਰ ਕਿਸੇ ਵੈੱਬਸਾਈਟ ਦੇ ਯੂ.ਆਰ.ਐੱਲ. ਜਾਂ ਵੈੱਬ ਐਡਰੈੱਸ 'ਚ "https" ਨਹੀਂ ਲਿਖਿਆ ਹੁੰਦਾ ਉਸ ਸਾਈਟ 'ਤੇ ਨਾ ਜਾਓ। ਆਮਤੌਰ 'ਤੇ ਫਰਾਡ ਵਾਲੀ ਸਾਈਟ ਦੇ ਨਾਲ "https" ਦਾ ਸਰਟੀਫਿਕੇਸ਼ਨ ਨਹੀਂ ਹੁੰਦਾ।
- ਕਿਸੇ ਵੀ ਜਾਣਕਾਰੀ 'ਤੇ ਭਰੋਸਾ ਕਰਨ ਲਈ ਕਈ ਰਿਜਲਟ ਨੂੰ ਚੈੱਕ ਕਰਦੇ ਰਹੋ। ਇਸਦਾ ਫਾਇਦਾ ਇਹ ਹੋਵੇਗਾ ਕਿ ਜੇਕਰ ਕੋਈ ਤੁਹਾਡੇ ਜੀਮੇਲ ਦਾ ਇਸਤੇਮਾਲ ਕਰ ਰਿਹਾ ਹੋਵੇਗਾ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ।
ਇਹ ਵੀ ਪੜ੍ਹੋ- ਭੁੱਲ ਕੇ ਵੀ ਫੋਨ 'ਚ ਡਾਊਨਲੋਡ ਨਾ ਕਰੋ ਇਹ Apps, ਗੂਗਲ ਨੇ ਦਿੱਤੀ ਚਿਤਾਵਨੀ
2024 ਦੇ ਅਖੀਰ ਤਕ ਪੇਸ਼ ਹੋ ਸਕਦੀ ਹੈ ਹੁੰਡਈ ਕ੍ਰੇਟਾ EV
NEXT STORY