ਗੈਜੇਟ ਡੈਸਕ– ਗੂਗਲ ਨੇ ਆਪਣੇ ਸੋਸ਼ਲ ਨੈੱਟਵਰਕ ਗੂਗਲ ਪਲੱਸ (Google +) ਨੂੰ ਪਿਛਲੇ ਸਾਲ ਅਕਤੂਬਰ 2018 ’ਚ ਬੰਦ ਕਰਨ ਦਾ ਐਲਾਨ ਕੀਤਾ ਸੀ। ਹਾਲ ਹੀ ’ਚ ਗੂਗਲ ਸਪੋਰਟ ਪੇਜ ’ਤੇ ਅਪਡੇਟ ਕੀਤੀ ਗਈ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ 2 ਅਪ੍ਰੈਲ 2019 ਨੂੰ ਗੂਗਲ ਪਲੱਸ ਦਾ ਕੰਜ਼ਿਊਮਰ ਵਰਜਨ ਬੰਦ ਕਰ ਦਿੱਤਾ ਜਾਵੇਗਾ। ਦਰਅਸਲ ਕੰਪਨੀ ਨੇ ਗੂਗਲ ਪਲੱਸ ਨੂੰ ਬੰਦ ਕਰਨ ਦਾ ਫੈਸਲਾ 5 ਕਰੋੜ ਤੋਂ ਵੀ ਜ਼ਿਆਦਾ ਯੂਜ਼ਰਜ਼ ਦੇ ਡਾਟਾ ਦੀ ਸੁਰੱਖਿਆ ’ਚ ਸੰਨ੍ਹ ਲੱਗਣ ਤੋਂ ਬਾਅਦ ਕੀਤਾ ਸੀ। ਇਕ ਅਧਿਕਾਰਤ ਪੋਸਟ ’ਚ ਕੰਪਨੀ ਨੇ ਕਿਹਾ ਕਿ 2 ਅਪ੍ਰੈਲ ਨੂੰ ਤੁਹਾਡਾ ਗੂਗਲ ਅਕਾਊਂਟ ਅਤੇ ਗੂਗਲ ਪਲੱਸ ਦਾ ਕੋਈ ਵੀ ਪੇਜ ਜੋ ਤੁਸੀਂ ਕ੍ਰਿਏਟ ਕੀਤਾ ਹੋਵੇ, ਬੰਦ ਹੋ ਜਾਵੇਗਾ। ਅਸੀਂ ਯੂਜ਼ਰਜ਼ ਦੇ ਗੂਗਲ ਪਲੱਸ ਅਕਾਊਂਟ ਦੇ ਕੰਟੈਂਟ ਨੂੰ ਡਿਲੀਟ ਕਰਨਾ ਸ਼ੁਰੂ ਕਰ ਦੇਵਾਂਗੇ।
ਇੰਝ ਬਚਾਓ ਆਪਣਾ ਡਾਟਾ
ਗੂਗਲ ਪਲੱਸ ਦੇ Album Archieve ਤੋਂ ਵੀ ਯੂਜ਼ਰਜ਼ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਡਿਲੀਟ ਕਰ ਦਿੱਤੇ ਜਾਣਗੇ। ਜਾਣਕਾਰੀ ਮੁਤਾਬਕ, ਜੇਕਰ ਯੂਜ਼ਰਜ਼ ਨੇ ਕਿਸੇ ਫੋਟ ਜਾਂ ਵੀਡੀਓ ਦਾ ਬੈਕਅਪ ਲਿਆ ਹੋਇਆ ਹੈ ਤਾਂ ਉਸ ਨੂੰ ਡਿਲੀਟ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜੇਕਰ ਯੂਜ਼ਰ ਆਪਣੀ ਫਾਈਲ, ਫੋਟੋ ਜਾਂ ਡਾਟਾ ਬਚਾਉਣਾ ਚਾਹੁੰਦੇ ਹਨ ਤਾਂ ਅਪ੍ਰੈਲ ਤੋਂ ਪਹਿਲਾਂ ਆਪਣੇ ਕੰਟੈਂਟ ਨੂੰ ਅਪਲੋਡ ਕਰਕੇ ਸੇਵ ਕਰ ਸਕਦੇ ਹਨ। ਗੂਗਲ ਨੇ ਦੱਸਿਆ ਕਿ ਯੂਜ਼ਰਜ਼ ਇਸ ਪਲੇਟਫਾਰਮ ’ਤੇ ਨਵਾਂ ਗੂਗਲ ਪਲੱਸ ਅਕਾਊਂਟ ਨਹੀਂ ਬਣਾ ਸਕਣਗੇ। ਗੂਗਲ ਪਲੱਸ ਦੇ ਸਾਊਨ ਇਨ ਬਟਨ ਨੂੰ ਗੂਗਲ ਸਾਈਨ ਇਨ ਬਟਨ ਨਾਲ ਰਿਪਲੇਸ ਕਰ ਦਿੱਤਾ ਜਾਵੇਗਾ।

ਇੰਝ ਸ਼ੁਰੂ ਹੋਇਆ ਸੀ ਗੂਗਲ+
ਗੂਗਲ ਪਲੱਸ ਨੂੰ 2011 ’ਚ ਲਾਂਚ ਕੀਤਾ ਗਿਆ ਸੀ। ਇਹ ਗੂਗਲ ਦੀ ਸੋਸ਼ਲ ਨੈੱਟਵਰਕਿੰਗ ਸਰਵਿਸ ਸੀ, ਜਿਸ ਨੇ ਗੂਗਲ ਬਜ ਦੀ ਥਾਂ ਲਈ ਸੀ। ਸ਼ੁਰੂਆਤ ’ਚ ਇਸ ਦੇ ਯੂਜ਼ਰਜ਼ 450 ਮਿਲੀਅਨ ਤਕ ਪਹੁੰਚ ਗਏ ਸਨ ਪਰ ਫਿਰ ਘੱਟ ਹੋਣੇ ਸ਼ੁਰੂ ਹੋ ਗਏ। 2015 ’ਚ ਇਸ ਦੇ 111 ਮਿਲੀਅਨ ਯਾਨੀ 11 ਕਰੋੜ ਐਕਟਿਵ ਯੂਜ਼ਰਜ਼ ਸਨ। ਗੂਗਲ ਪਲੱਸ ਉਨਾ ਲੋਕਪ੍ਰਿਅ ਨਹੀਂ ਹੋ ਸਕਿਆ। ਇਸ ਦੇ ਯੂਜ਼ਰਜ਼ ਦੀ ਗਿਣਤੀ ਘਟਦੀ ਜਾ ਰਹੀ ਸੀ। ਇਸ ਦੇ ਚੱਲਦੇ ਗੂਗਲ ਨੇ ਪਹਿਲਾਂ ਹੀ ਇਹ ਐਲਾਨ ਕਰ ਦਿੱਤਾ ਸੀ ਕਿ ਅਗਸਤ 2019 ਨੂੰ ਉਹ ਤੁਹਾਡਾ ਇਹ ਸੇਵਾ ਬੰਦ ਕਰ ਦੇਵੇਗੀ।
Yamaha Fascino ਦਾ ਨਵਾਂ ਵੇਰੀਐਂਟ ਲਾਂਚ, ਕੀਮਤ 60 ਹਜ਼ਾਰ ਰੁਪਏ ਤੋਂ ਵੀ ਘੱਟ
NEXT STORY