ਗੈਜੇਟ ਡੈਸਕ- ਜੇਕਰ ਤੁਸੀਂ Gmail, Facebook, Instagram ਜਾਂ Netflix ਵਰਗੇ ਪਲੇਟਫਾਰਮਾਂ ਦੀ ਵਰਤੋਂ ਕਰਦੇ ਹੋ, ਤਾਂ ਤੁਹਾਡੇ ਲਈ ਇਕ ਬਹੁਤ ਹੀ ਜ਼ਰੂਰੀ ਖ਼ਬਰ ਹੈ। ਇਕ ਤਾਜ਼ਾ ਰਿਪੋਰਟ ਦੇ ਮੁਤਾਬਕ, ਦੁਨੀਆ ਭਰ 'ਚ ਕਰੀਬ 14.9 ਕਰੋੜ (149 ਮਿਲੀਅਨ) ਯੂਨੀਕ ਲੌਗਇਨ ਆਈਡੀ ਅਤੇ ਪਾਸਵਰਡ ਲੀਕ ਹੋ ਗਏ ਹਨ। ਇਹ ਡਾਟਾ ਬਿਨਾਂ ਕਿਸੇ ਸੁਰੱਖਿਆ ਅਤੇ ਪਾਸਵਰਡ ਦੇ ਇੰਟਰਨੈੱਟ 'ਤੇ ਉਪਲਬਧ ਹੈ, ਜਿਸ ਦਾ ਖੁਲਾਸਾ ਮਸ਼ਹੂਰ ਸੁਰੱਖਿਆ ਵਿਸ਼ਲੇਸ਼ਕ ਜੇਰੇਮਿਆ ਫਾਉਲਰ (Jeremiah Fowler) ਨੇ ਕੀਤਾ ਹੈ।
ਕਿਹੜੇ-ਕਿਹੜੇ ਐਪਸ ਦਾ ਡਾਟਾ ਹੋਇਆ ਲੀਕ?
ਫਾਉਲਰ ਦੀ ਰਿਪੋਰਟ ਅਨੁਸਾਰ, ਇਸ ਲੀਕ 'ਚ ਲਗਭਗ ਹਰ ਵੱਡੇ ਆਨਲਾਈਨ ਪਲੇਟਫਾਰਮ ਦੇ ਰਿਕਾਰਡ ਸ਼ਾਮਲ ਹਨ। ਪ੍ਰਭਾਵਿਤ ਹੋਏ ਖਾਤਿਆਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:
ਈਮੇਲ ਅਕਾਊਂਟਸ: ਲਗਭਗ 4.8 ਕਰੋੜ Gmail ਅਕਾਊਂਟਸ, 40 ਲੱਖ ਯਾਹੂ (Yahoo) ਅਕਾਊਂਟਸ ਅਤੇ 15 ਲੱਖ ਆਊਟਲੁੱਕ (Outlook) ਅਕਾਊਂਟਸ ਦਾ ਡਾਟਾ ਲੀਕ ਹੋਇਆ ਹੈ।
ਸੋਸ਼ਲ ਮੀਡੀਆ: ਕਰੀਬ 1.7 ਕਰੋੜ Facebook ਅਕਾਊਂਟਸ, 65 ਲੱਖ Instagram ਅਕਾਊਂਟ ਅਤੇ 7.8 ਲੱਖ TikTok ਅਕਾਊਂਟਸ ਦੀ ਜਾਣਕਾਰੀ ਚੋਰੀ ਹੋਈ ਹੈ।
ਮਨੋਰੰਜਨ ਅਤੇ ਹੋਰ: ਇਸ 'ਚ 34 ਲੱਖ Netflix ਅਕਾਊਂਟਸ, HBO Max, Disney Plus ਅਤੇ Roblox ਵਰਗੇ ਪਲੇਟਫਾਰਮ ਵੀ ਸ਼ਾਮਲ ਹਨ। ਇਸ ਤੋਂ ਇਲਾਵਾ, 4.2 ਲੱਖ ਵਿੱਤੀ ਅਤੇ ਸਰਕਾਰੀ ਅਕਾਊਂਟਸ ਦੀ ਜਾਣਕਾਰੀ ਵੀ ਲੀਕ ਹੋਣ ਦੀ ਖ਼ਬਰ ਹੈ।
ਕਿਵੇਂ ਹੋਈ ਇਹ ਡਾਟਾ ਚੋਰੀ?
ਇਹ ਡਾਟਾਬੇਸ 'ਇਨਫੋਸਟੀਲਰ' (Infostealer) ਨਾਮ ਦੇ ਇੱਕ ਖ਼ਤਰਨਾਕ ਮਾਲਵੇਅਰ (ਸੌਫਟਵੇਅਰ) ਰਾਹੀਂ ਤਿਆਰ ਕੀਤਾ ਗਿਆ ਹੈ। ਇਹ ਮਾਲਵੇਅਰ ਚੁੱਪਚਾਪ ਯੂਜ਼ਰ ਦੇ ਡਿਵਾਈਸ ਵਿੱਚ ਦਾਖਲ ਹੋ ਕੇ ਲੋਗਇਨ ਵੇਰਵੇ ਚੋਰੀ ਕਰ ਲੈਂਦਾ ਹੈ। ਹੈਕਰਸ ਵੱਲੋਂ ਇਸ ਚੋਰੀ ਕੀਤੇ ਡਾਟਾ ਨੂੰ ਕਲਾਊਡ 'ਤੇ ਸਟੋਰ ਕੀਤਾ ਗਿਆ ਸੀ, ਜਿੱਥੇ ਇਹ ਬਿਨਾਂ ਕਿਸੇ ਸੁਰੱਖਿਆ ਦੇ ਪਾਇਆ ਗਿਆ।
ਆਪਣੇ ਆਪ ਨੂੰ ਕਿਵੇਂ ਰੱਖੀਏ ਸੁਰੱਖਿਅਤ?
ਮਾਹਰਾਂ ਨੇ ਯੂਜ਼ਰਸ ਨੂੰ ਆਪਣੇ ਅਕਾਊਂਟ ਸੁਰੱਖਿਅਤ ਰੱਖਣ ਲਈ ਕੁਝ ਖਾਸ ਨੁਕਤੇ ਸਾਂਝੇ ਕੀਤੇ ਹਨ:
ਵੱਖ-ਵੱਖ ਪਾਸਵਰਡ: ਹਰ ਪਲੇਟਫਾਰਮ ਲਈ ਇੱਕੋ ਜਿਹਾ ਪਾਸਵਰਡ ਨਾ ਰੱਖੋ। ਪਾਸਵਰਡ ਹਮੇਸ਼ਾ 12 ਤੋਂ 16 ਅੱਖਰਾਂ ਦਾ ਮਜ਼ਬੂਤ ਹੋਣਾ ਚਾਹੀਦਾ ਹੈ।
ਟੂ-ਸਟੈਪ ਵੈਰੀਫਿਕੇਸ਼ਨ (2-Step Verification): ਆਪਣੇ ਸਾਰੇ ਅਕਾਊਂਟਸ 'ਤੇ ਟੂ-ਸਟੈਪ ਵੈਰੀਫਿਕੇਸ਼ਨ ਚਾਲੂ ਕਰੋ। ਇਸ ਨਾਲ ਜਦੋਂ ਵੀ ਕੋਈ ਲੌਗਇਨ ਕਰਨ ਦੀ ਕੋਸ਼ਿਸ਼ ਕਰੇਗਾ, ਤਾਂ ਤੁਹਾਡੇ ਮੋਬਾਈਲ ਜਾਂ ਈਮੇਲ 'ਤੇ OTP ਆਵੇਗਾ, ਜਿਸ ਨਾਲ ਸੁਰੱਖਿਆ ਵਧ ਜਾਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹਿਮਾਚਲ 'ਚ 26 ਤੋਂ 28 ਜਨਵਰੀ ਤੱਕ ਭਾਰੀ ਬਰਫ਼ਬਾਰੀ ਅਤੇ ਮੀਂਹ ਦੀ ਸੰਭਾਵਨਾ, ਸਰਕਾਰ ਵੱਲੋਂ ਅਲਰਟ ਜਾਰੀ
NEXT STORY