ਗੈਜੇਟ ਡੈਸਕ– ਗੇਮਿੰਗ ਦੇ ਸ਼ੌਕੀਆਂ ਲਈ ਇਕ ਚੰਗੀ ਖਬਰ ਹੈ। ਲੈਪਟਾਪ ਅਤੇ ਪੀ.ਸੀ. ਯੂਜ਼ਰਸ ਜਲਦ ਹੀ ਐਂਡਰਾਇਡ ਗੇਮਾਂ ਦਾ ਮਜ਼ਾ ਆਪਣੇ ਵਿੰਡੋਜ਼ ਪੀ.ਸੀ. ’ਤੇ ਲੈ ਸਕਣਗੇ। ਇਸ ਲਈ ਗੂਗਲ ਨੇ ਪੂਰੀ ਤਿਆਰੀ ਕਰ ਲਈ ਹੈ। ਇਕ ਰਿਪੋਰਟ ਦੀ ਮੰਨੀਏ ਤਾਂ ਗੂਗਲ ਅਗਲੇ ਸਾਲ ਵਿੰਡੋਜ਼ ਪੀ.ਸੀ. ’ਤੇ ਐਂਡਰਾਇਡ ਗੇਮਾਂ ਲਿਆਉਣ ਦੀ ਯੋਜਨਾ ਬਣਾ ਰਿਹਾ ਹੈ। ‘ਦਿ ਵਰਜ’ ਦੀ ਰਿਪੋਰਟ ਮੁਤਾਬਕ, ਗੂਗਲ ਪਲੇਅ ਗੇਮਜ਼ ਐਪ 2022 ’ਚ ਉਪਲੱਬਧ ਹੋ ਜਾਵੇਗਾ, ਜਿਸ ਨੂੰ ਵਿੰਡੋਜ਼ ਲੈਪਟਪ, ਡੈਸਕਟਾਪ ਅਤੇ ਟੈਬਲੇਟ ’ਤੇ ਚਲਾਉਣ ਲਈ ਬਣਾਇਆ ਗਿਆ ਹੈ। ਗੇਮ ਪਲੇਅਰ 2022 ਤੋਂ ਕਈ ਡਿਵਾਈਸਾਂ ’ਚ ਆਪਣੀਆਂ ਪਸੰਦੀਦਾ ਐਂਡਰਾਇਡ ਮੋਬਾਇਲ ਗੇਮਾਂ ਖੇਡ ਸਕਣਗੇ। ਹੁਣ ਐਂਡਰਾਇਡ ਗੇਮਾਂ ਦਾ ਮਜ਼ਾ ਫੋਨ ਤੋਂ ਇਲਾਵਾ ਟੈਬਲੇਟ, ਕ੍ਰੋਮਬੁੱਕ ਅਤੇ ਵਿੰਡੋਜ਼ ਪੀ.ਸੀ. ’ਚ ਮਿਲੇਗਾ।
ਐਂਡਰਾਇਡ ਅਤੇ ਗੂਗਲ ਗੇਮ ਦੇ ਗੂਗਲ ਪ੍ਰੋਡਕਟ ਡਾਇਰੈਕਟਰ ਗ੍ਰੇਗ ਹਾਰਟਰੇਲ ਨੇ ਇਕ ਵੈੱਬਸਾਈਟ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਸ ਨੂੰ ਗੂਗਲ ਵਲੋਂ ਤਿਆਰ ਕੀਤਾ ਗਿਆ ਹੈ। ਹਾਰਟਰੇਲ ਨੇ ਕਿਹਾ ਕਿ ਅਸੀਂ ਪਲੇਅਰਾਂ ਤਕ ਉਨ੍ਹਾਂ ਦੀਆਂ ਪਸੰਦੀਦਾ ਗੇਮਾਂ ਨੂੰ ਪਹੁੰਚਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਇਸ ਨੂੰ ਕਈ ਹੋਰ ਪਲੇਟਫਾਰਮਾਂ ’ਤੇ ਲਿਆਉਣ ਦੀ ਯੋਜਨਾ ਬਣਾ ਰਹੇ ਹਾਂ। ਗੂਗਲ ਦੇ ਬੁਲਾਰੇ ਐਲੇਕ ਗਾਰਸੀਆ-ਕੁਮਰਟ ਨੇ ‘ਦਿ ਵਰਜ’ ਨੂੰ ਕਿਹਾ ਕਿ ਗੂਗਲ ਨੇ ਇਸ ਨੂੰ ਪੂਰੀ ਤਰ੍ਹਾਂ ਖੁਦ ਤਿਆਰ ਕੀਤਾ ਹੈ। ਇਸ ਵਿਚ ਮਾਈਕ੍ਰੋਸਾਫਟ, ਬਲੂਸਟੇਕ ਜਾਂ ਕੋਈ ਹੋਰ ਸਾਂਝੇਦਾਰ ਨਹੀਂ ਹੈ। ਆਉਣ ਵਾਲਾ ਐਪ ਪਲੇਅਰਾਂ ਨੂੰ ਫੋਨ, ਟੈਬਲੇਟ ਅਤੇ ਕ੍ਰੋਮਬੁੱਕ ਤੋਂਇਲਾਵਾ ਡੈਸਕਟਾਪ ਪੀ.ਸੀ. ’ਤੇ ਵੀ ਗੇਮ ਖੇਡਣ ’ਚ ਮਦਦ ਕਰੇਗਾ।
ਇੰਸਟਾਗ੍ਰਾਮ ਨੇ ਲਾਂਚ ਕੀਤਾ ਪਲੇਅਬੈਕ ਫੀਚਰ, ਵੇਖ ਸਕੋਗੇ 2021 ਦੀਆਂ ਆਪਣੀਆਂ ਟਾਪ-10 ਸਟੋਰੀਜ਼
NEXT STORY