ਨਵੀਂ ਦਿੱਲੀ— ਕੀ ਯੂ ਟਿਊਬ ਸਰਕਾਰ ਵੱਲੋਂ ਅਪਲੋਡ ਕੀਤੀ ਗਈ ਸਮੱਗਰੀ ਤੋਂ ਕਮਾਈ ਕਰ ਰਹੀ ਹੈ? ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਮੁੱਖ ਇੰਟਰਨੈੱਟ ਕੰਪਨੀ ਗੂਗਲ ਨੂੰ ਇਹ ਸਵਾਲ ਕੀਤਾ ਅਤੇ ਜਵਾਬ ਦੇਣ ਲਈ ਕਿਹਾ। ਜਸਟਿਸ ਬੀ. ਡੀ. ਅਹਿਮਦ ਅਤੇ ਜਸਟਿਸ ਸੰਜੀਵ ਸਚਦੇਵਾ ਦੀ ਬੈਂਚ ਨੇ ਕਿਹਾ ਕਿ ਸਾਨੁੰ ਗੂਗਲ ਆਇਰਲੈਂਡ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ (ਐੱਮ. ਆਈ. ਬੀ.) ਵਿਚਕਾਰ 1 ਫਰਵਰੀ 2013 ਨੂੰ ਹੋਏ ਸਮਝੌਤੇ ਦੇ ਬਾਰੇ 'ਚ ਦੱਸਿਆ ਗਿਆ ਹੈ। ਇਕ ਮੁੱਦਾ ਉੱਠਦਾ ਹੈ ਕਿ ਗੂਗਲ ਕੀ ਐੱਮ. ਆਈ. ਬੀ. ਦੀ ਉਸ ਸਮੱਗਰੀ ਤੋਂ ਪੈਸਾ ਕਮਾ ਰਹੀ ਹੈ ਜੋ ਉਸਨੇ ਯੂ ਟਿਊਬ 'ਤੇ ਅਪਲੋਡ ਕੀਤੀ ਹੈ? ਅਦਾਲਤ ਨੇ ਇੰਕ ਅਤੇ ਗੂਗਲ ਇੰਡੀਆ ਦੇ ਵਕੀਲਾਂ ਨੂੰ ਇਸਦਾ ਜਵਾਬ ਦੇਣ ਲਈ ਕਿਹਾ ਹੈ।
ਹੋਰ ਸੋਸ਼ਲ ਮੀਡੀਆ ਕੰਪਨੀਆਂ ਦੀ ਵੀ ਹੋਵੇਗੀ ਜਾਂਚ : ਇਸ ਦੌਰਾਨ ਐਡੀਸ਼ਨਲ ਸੋਲਿਸਟਰ ਜਨਰਲ ਸੰਜੈ ਜੈਨ ਨੇ ਕਿਹਾ ਕਿ ਅਦਾਲਤ ਦੇ ਨਿਰਦੇਸ਼ 'ਤੇ ਇਕ ਹੋਰ ਹਲਫਨਾਮਾ ਦਾਖਲ ਕੀਤਾ ਜਾਵੇਗਾ, ਜਿਸ 'ਚ ਸੰਕੇਤ ਹੋਵੇਗਾ ਕਿ ਫੇਸਬੁੱਕ, ਟਵਿਟਰ ਅਤੇ ਵਟਸਐਪ ਵਰਗੀਆਂ ਹੋਰ ਸੋਸ਼ਲ ਮੀਡੀਆ ਕੰਪਨੀਆਂ ਦੇ ਨਾਲ ਕੀ ਸਮਝੌਤੇ ਹੋਏ ਹਨ।
ਹਵਾ 'ਚ ਉੱਡਣ ਦੇ ਸੁਪਨੇ ਨੂੰ ਪੂਰਾ ਕਰੇਗਾ Arca Board (ਵੀਡੀਓ)
NEXT STORY