ਗੈਜੇਟ ਡੈਸਕ– ਸਮਾਰਟਫੋਨ ਯੂਜ਼ਰਜ਼ ਦੇ ਨਾਲ ਜਾਅਲਸਾਜ਼ੀ ਕਰਨ ਲਈ ਹੈਕਰ ਨਵੇਂ-ਨਵੇਂ ਤਰੀਕੇ ਕੱਢਦੇ ਰਹਿੰਦੇ ਹਨ। ਚਿੰਤਾ ਦੀ ਗੱਲ ਇਹ ਹੈ ਕਿ ਉਹ ਇਸ ਵਿਚ ਕਾਮਯਾਬ ਵੀ ਹੋ ਰਹੇ ਹਨ। ਜਿਸ ਤਰ੍ਹਾਂ ਟੈਕਨਾਲੋਜੀ ਐਡਵਾਂਸ ਹੁੰਦੀ ਜਾ ਰਹੀ ਹੈ, ਠੀਕ ਉਸੇ ਤਰ੍ਹਾਂ ਹੈਕਿੰਗ ਦੇ ਤਰੀਕੇ ਵੀ ਹਾਈ-ਟੈੱਕ ਹੁੰਦੇ ਜਾ ਰਹੇ ਹਨ। ਇਸੇ ਦੀ ਇਕ ਤਾਜ਼ਾ ਉਦਾਹਰਣ ਹੈ NFC ਯਾਨੀ ਕਿ ਨਿਯਰ ਫੀਲਡ ਕਮਿਊਨੀਕੇਸ਼ਨ। ਹਾਲਾਂਕਿ, ਐੱਨ.ਐੱਫ.ਸੀ. ਫੀਚਰ ਨੂੰ ਜ਼ਿਆਦਾ ਲੋਕ ਇਸਤੇਮਾਲ ਨਹੀਂ ਕਰਦੇ ਪਰ ਇਸ ਦਾ ਇਹ ਮਤਲਬ ਨਹੀਂ ਕਿ ਇਸ ਰਾਹੀਂ ਹੋਣ ਵਾਲੇ ਮਾਲਵੇਅਰ ਅਟੈਕ ਤੋਂ ਬਚਣਾ ਆਸਾਨ ਹੈ।
ਐਂਡਰਾਇਡ 8.0 ’ਚ ਸੀ ਬਗ
ਐੱਨ.ਐੱਫ.ਸੀ. ਬੀਮ ਰਾਹੀਂ ਦੋ ਡਿਵਾਈਸਿਜ਼ ’ਚ ਫਾਈਲਸ, ਵੀਡੀਓ, ਫੋਟੋ ਅਤੇ ਐਪਸ ਨੂੰ ਆਸਾਨੀ ਨਾਲ ਸ਼ੇਅਰ ਕੀਤਾ ਜਾ ਸਕਦਾ ਹੈ। ਹੈਕਰਾਂ ਨੇ ਇਸੇ ਨੂੰ ਆਪਣਾ ਨਵਾਂ ਹਥਿਆਰ ਬਣਾ ਲਿਆ ਹੈ। ਹੁਣ ਇਹ ਹੈਕਰ ਐੱਨ.ਐੱਫ.ਸੀ. ਬੀਮਿੰਗ ਦੀ ਮਦਦ ਨਾਲ ਚੁਟਕੀਆਂ ’ਚ ਤੁਹਾਡੇ ਫੋਨ ’ਚ ਮਾਲਵੇਅਰ (ਇਕ ਤਰ੍ਹਾਂ ਦਾ ਵਾਇਰਸ) ਪਾ ਸਕਦੇ ਹਨ। ਇਹ ਇਕ ਬਗ ਹੈ ਜੋ ਐਂਡਰਾਇਡ 8.0 ਅਤੇ ਉਸ ਤੋਂ ਉਪਰ ਦੇ ਓ.ਐੱਸ. ’ਤੇ ਚੱਲਣ ਵਾਲੇ ਡਿਵਾਈਸਿਜ਼ ਨੂੰ ਅਟੈਕ ਕਰਦਾ ਹੈ।
ਕੀ ਹੈ NFC
ਐੱਨ.ਐੱਫ.ਸੀ. ਇਕ ਸ਼ਾਰਟ ਰੇਂਜ ਹਾਈ ਫ੍ਰੀਕਵੈਂਸੀ ਵਾਇਰਲੈੱਸ ਕਮਿਊਨੀਕੇਸ਼ਨ ਟੈਕਨਾਲੋਜੀ ਹੈ ਜੋ 4 cm ਤਕ ਦੀ ਦੂਰੀ ਤੋਂ ਦੋ ਡਿਵਾਈਸਿਜ਼ ਨੂੰ ਕੁਨੈਕਟ ਕਰਦੀ ਹੈ। ਹੌਲੀ-ਹੌਲੀ ਇਸ ਦਾ ਇਸਤੇਮਾਲ ਕਾਫੀ ਵਧ ਰਿਹਾ ਹੈ ਕਿਉਂਕਿ ਇਸ ਵਿਚ ਯੂਜ਼ਰਜ਼ ਦੇ ਸਮੇਂ ਦੀ ਬਚਤ ਹੁੰਦੀ ਹੈ। ਐੱਨ.ਐੱਫ.ਸੀ. ਡਿਵਾਈਸਿਜ਼ ਦਾ ਇਸਤੇਮਾਲ ਕਾਨਟੈਕਟਲੈੱਸ ਪੇਮੈਂਟ ਸਰਵਿਸ ਲਈ ਜ਼ਿਆਦਾ ਹੁੰਦਾ ਹੈ।
ਹੈਕਰ ਕਿਵੇਂ ਕਰ ਰਹੇ ਹਨ ਗਲਤ ਇਸਤੇਮਾਲ
ਜਦੋਂ ਵੀ ਐੱਨ.ਐੱਫ.ਸੀ. ਰਾਹੀਂ ਕੋਈ ਐਪ ਸੈਂਡ ਕੀਤਾ ਜਾਂਦਾ ਹੈ, ਤਾਂ ਉਹ ਦੂਜੇ ਡਿਵਾਈਸ ’ਤੇ ਅਣਜਾਣ ਸੋਰਸ ਤੋਂ ਆ ਰਹੇ ਐਪ ਨੂੰ ਇੰਸਟਾਲ ਕਰਨ ਤੋਂ ਪਹਿਲਾਂ ਪਰਮਿਸ਼ਨ ਮੰਗਦਾ ਹੈ। ਇਸੇ ਸਾਲ ਜਨਵਰੀ ’ਚ ਕੁਝ ਰਿਸਰਚਰਾਂ ਨੇ ਪਾਇਾ ਕਿ ਐਂਡਰਾਇਡ 8.0 ’ਚ ਆਏ ਬਗ ਕਾਰਨ ਐੱਨ.ਐੱਫ.ਸੀ. ਬੀਮਿੰਗ ਦੁਆਰਾ ਭੇਜ ਜਾਣ ਵਾਲੇ ਐਪ ਬਿਨਾਂ ਨੋਟੀਫਿਕੇਸ਼ਨ ਜਾਂ ਵਾਰਨਿੰਗ ਦਿੱਤੇ ਡਿਵਾਈਸ ’ਚ ਇੰਸਟਾਲ ਹੋ ਰਹੇ ਸਨ।
ਗੂਗਲ ਦਿੰਦਾ ਹੈ ਚਿਤਾਵਨੀ
ਆਮਤੌਰ ’ਤੇ ਗੂਗਲ ਯੂਜ਼ਰਜ਼ ਨੂੰ ਪਲੇਅ ਸਟੋਰ ਤੋਂ ਇਲਾਵਾ ਕਿਸੇ ਦੂਜੇ ਸੋਰਸ ਦੇ ਐਪ ਇੰਸਟਾਲ ਕਰਨ ’ਤੇ ਵਾਰਨਿੰਗ ਦਿੰਦਾ ਹੈ। ਹਾਲਾਂਕਿ, ਗੂਗਲ ਨੇ ਕੁਝ ਸਰਵਿਸਿਜ਼ ਜਿਵੇਂ ਡ੍ਰੋਪਬਾਕਸ ਐਂਡਰਾਇਡ ਐਪ ਅਤੇ ਗੂਗਲ ਕ੍ਰੋਮ ਨੂੰ ਇਸ ਮਾਮਲੇ ’ਚ ਛੋਟ ਦਿੱਤੀ ਹੋਈ ਹੈ ਤਾਂ ਜੋ ਉਹ ਬਿਨਾਂ ਸਕਿਓਰਿਟੀ ਨੋਟੀਫਿਕੇਸ਼ਨ ਡਿਵਾਈਸ ’ਚ ਇੰਸਟਾਲ ਹੋ ਜਾਣ। ਇਨ੍ਹਾਂ ਸਰਵਿਸਿਜ਼ ਨੂੰ ਵਾਈਟਲਿਸਟਿਡ ਸਰਵਿਸ ਜਾਂ ਐਪ ਕਿਹਾ ਜਾਂਦਾ ਹੈ।
ਪਿਛਲੇ ਮਹੀਨੇ ਫਿਕਸ ਹੋਇਆ ਬਗ
ਐਂਡਰਾਇਡ 8.0 ’ਚ ਆਇਆ ਇਹ ਬਗ ਪਿਛਲੇ ਮਹੀਨੇ ਫਿਕਸ ਕੀਤਾ ਗਿਆ ਹੈ। ਇਹ ਸਮੱਸਿਆ ਉਦੋਂ ਤੋਂ ਆਉਣੀ ਸ਼ੁਰੂ ਹੋਈ ਜਦੋਂ ਗੂਗਲ ਨੇ ਐੱਨ.ਐੱਫ.ਸੀ. ਬੀਮਿੰਗ ਫੀਚਰ ਨੂੰ ਸਰਟੀਫਾਈ ਕਰ ਦਿੱਤਾ। ਅਜਿਹੇ ’ਚ ਜਦੋਂ ਵੀ ਤੁਹਾਡੇ ਡਿਵਾਈਸ ’ਤੇ ਐੱਨ.ਐੱਫ.ਸੀ. ਬੀਮਿੰਗ ਤੋਂ ਕੋਈ ਏ.ਪੀ.ਕੇ. ਫਾਈਲ ਆਉਂਦੀ ਹੈ ਤਾਂ ਉਹ ਬਿਨਾਂ ਕਿਸੇ ਵਾਰਨਿੰਗ ਅਤੇ ਨੋਟੀਫਿਕੇਸ਼ਨ ਦੇ ਇੰਸਟਾਲ ਹੋ ਜਾਂਦੀ ਹੈ। ਇਸ ਵਿਚ ਇਸ ਗੱਲ ਦਾ ਕਾਫੀ ਖਦਸ਼ਾ ਰਹਿੰਦਾ ਹੈ ਕਿ ਤੁਹਾਡੇ ਫੋਨ ’ਚ ਕੋਈ ਖਤਰਨਾਕ ਮਾਲਵੇਅਰ ਪਹੁੰਚ ਸਕਦਾ ਹੈ।
ਬਚਣਾ ਹੈ ਆਸਾਨ
ਗੂਗਲ ਨੇ ਇਸ ਬਗ ਨੂੰ ਹੁਣ ਫਿਕਸ ਕਰ ਦਿੱਤਾ ਹੈ। ਇਸ ਲਈ ਗੂਗਲ ਨੇ ਇਸ ਫੀਚਰ ਨੂੰ ਵਾਈਟਲਿਸਟਿਡ ਐਪਸ ਦੀ ਸੂਚੀ ਤੋਂ ਬਾਹਰ ਕਰ ਦਿੱਤਾ ਹੈ। ਤੁਹਾਡੇ ਨਾਲ ਐੱਨ.ਐੱਫ.ਸੀ. ਬੀਮਿੰਗ ਰਾਹੀਂ ਕੋਈ ਧੋਖਾਧੜੀ ਨਾ ਹੋਵੇ ਇਸ ਲਈ ਬਿਹਤਰ ਹੋਵੇਗਾ ਕਿ ਤੁਸੀਂ ਆਪਣੇ ਐਂਡਰਾਇਡ ਫੋਨ ’ਤੇ ਐੱਨ.ਐੱਫ.ਸੀ. ਅਤੇ ਐਂਡਰਾਇਡ ਬੀਮ ਫੀਚਰ ਨੂੰ ਬੰਦ ਕਰਕੇ ਰੱਖੋ। ਇਸ ਦੇ ਨਾਲ ਹੀ ਜੇਕਰ ਤੁਸੀਂ ਆਪਣੇ ਐਂਡਰਾਇਡ ਡਿਵਾਈਸ ਨੂੰ ਕਾਫੀ ਦਿਨਾਂ ਤੋਂ ਅਪਡੇਟ ਨਹੀਂ ਕੀਤਾ ਤਾਂ ਉਸ ਨੂੰ ਤੁਰੰਤ ਅਪਡੇਟ ਕਰ ਲਓ।
6 ਨਵੰਬਰ ਨੂੰ ਲਾਂਚ ਹੋਵੇਗਾ 108MP ਕੈਮਰੇ ਵਾਲਾ Mi Note 10
NEXT STORY