ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ 6 ਨਵੰਬਰ ਨੂੰ ਆਪਣੇ 108 ਮੈਗਾਪਿਕਸਲ ਕੈਮਰੇ ਵਾਲੇ ਸਮਾਰਟਫੋਨ Mi Note 10 ਨੂੰ ਲਾਂਚ ਕਰਨ ਵਾਲੀ ਹੈ। ਰਿਪੋਰਟ ਮੁਤਾਬਕ, ਇਸ ਫੋਨ ’ਚ ਪੈਂਟਾ ਕੈਮਰਾ ਸੈੱਟਅਪ ਹੋਵੇਗਾ, ਯਾਨੀ ਇਸ ਫੋਨ ’ਚ 5 ਰੀਅਰ ਕੈਮਰੇ ਦੇਖਣ ਨੂੰ ਮਿਲਣਗੇ।
- ਸ਼ਾਓਮੀ ਨੇ ਆਪਣੇ ਸੋਸ਼ਲ ਮੀਡੀਆ ਚੈਨਲਸ ’ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸਪੇਨ ਦੀ ਰਾਜਧਾਨੀ ਮੈਡ੍ਰਿਡ ’ਚ ਕੰਪਨੀ ਇਕ ਈਵੈਂਟ ਦਾ ਆਯੋਜਨ ਕਰੇਗੀ ਜਿਥੇ ਇਸ ਲਾਜਵਾਬ ਸਮਾਰਟਫੋਨ ਨੂੰ ਲਾਂਚ ਕੀਤਾ ਜਾਵੇਗਾ। ਸ਼ਾਓਮੀ ਨੇ ਆਪਣੇ ਟਵਿਟਰ ਅਕਾਊਂਟ ਰਾਹੀਂ ਜਾਣਕਾਰੀ ਦਿੱਤੀ ਹੈ ਕਿ 6 ਨਵੰਬਰ (ਬੁੱਧਵਾਰ) ਨੂੰ ਕੰਪਨੀ ਇਸ ਫੋਨ ਨੂੰ 11:30am CEST ਵਜੇ (ਭਾਰਤੀ ਸਮੇਂ ਮੁਤਾਬਕ ਦੁਪਹਿਰ 3 ਵਜੇ) ਲਾਂਚ ਕਰੇਗੀ।
Mi Note 10 ’ਚ ਮਿਲਣਗੇ ਅਨੋਖੇ ਕੈਮਰਾ ਫੀਚਰ
ਇਸ ਸਮਾਰਟਫੋਨ ਦੇ ਰੀਅਰ ’ਚ ਪੈਂਟਾ ਕੈਮਰਾ ਸੈੱਟਅਪ ਦਿੱਤਾ ਗਿਆ ਹੋਵੇਗਾ ਜਿਸ ਵਿਚ ਪ੍ਰਾਈਮਰੀ ਕੈਮਰਾ 108 ਮੈਗਾਪਿਕਸਲ ਦਾ ਹੋਵੇਗਾ। ਇਸ ਤੋਂ ਇਲਾਵਾ ਦੂਜਾ ਕੈਮਰਾ 5 ਮੈਗਾਪਿਕਸਲ ਦਾ ਹੋਵੇਗਾ ਜੋ 50x ਜ਼ੂਮ ਨੂੰ ਸਪੋਰਟ ਕਰੇਗਾ। ਉਥੇ ਹੀ ਤੀਜਾ ਕੈਮਰਾ 5 ਮੈਗਾਪਿਕਸਲ ਦਾ ਪੋਟਰੇਟ ਕੈਮਰਾ ਹੋਵੇਗਾ। ਸੁਪਰ ਮੈਕ੍ਰੋ ਸ਼ਾਟਸ ਨੂੰ ਕਲਿੱਕ ਕਰਨ ਲਈ ਚੌਥਾ 2 ਮੈਗਾਪਿਕਸਲ ਦਾ ਕੈਮਰਾ ਹੋਵੇਗਾ। ਉਥੇ ਹੀ ਪੰਜਵਾਂ 20 ਮੈਗਾਪਿਕਸਲ ਦਾ ਅਲਟਰਾ ਵਾਊਡ ਲੈੱਨਜ਼ ਹੋਵੇਗਾ।
ਅਨੁਮਾਨਿਤ ਫੀਚਰਜ਼
- Mi Note 10 ’ਚ 6.47 ਇੰਚ ਦੀ ਫੁੱਲ-ਐੱਚ.ਡੀ. ਪਲੱਸ (1080x2340 ਪਿਕਸਲ) OLED ਡਿਸਪਲੇਅ ਹੋਵੇਗੀ।
- ਇਸ ਸਮਾਰਟਫੋਨ ’ਚ 32 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲੇਗਾ ਜੋ ਸੈਲਫ ਪੋਟਰੇਟ ਸ਼ਾਟਸ ਨੂੰ ਕਲਿੱਕ ਕਰਨ ਲਈ ਅਲੱਗ ਤੋਂ 12 ਸਪੈਸ਼ਲ ਫਿਲਟਰ ਦੀ ਸਹੂਲਤ ਵੀ ਦੇਵੇਗਾ।
- ਫੋਨ ’ਚ OIS (ਆਪਟਿਕਲ ਇਮੇਜ ਸਟੇਬਿਲਾਈਜੇਸ਼ਨ) ਦੀ ਸਪੋਰਟ ਮਿਲੇਗੀ।
- ਗੱਲ ਕੀਤੀ ਜਾਵੇ ਪ੍ਰੋਸੈਸਰ ਦੀ ਤਾਂ ਇਸ ਵਿਚ ਸਨੈਪਡ੍ਰੈਗਨ 730G SoC ਮਿਲੇਗਾ।
- ਬੈਟਰੀ ਬੈਕਅਪ ਨੂੰ ਬਿਹਤਰ ਬਣਾਉਣ ਲਈ 5,260mAh ਦੀ ਬੈਟਰੀ ਹੋਵੇਗੀ।
- ਹੁਣ ਤਕ ਸਾਹਮਣੇ ਆਈ ਜਾਣਕਾਰੀ ਮੁਤਾਬਕ, Mi Note 10 ਨੂੰ 6 ਜੀ.ਬੀ., 8 ਜੀ.ਬੀ. ਅਤੇ 12 ਜੀ.ਬੀ. ਰੈਮ ਆਪਸ਼ੰਸ ਅਤੇ 64 ਜੀ.ਬੀ., 128 ਜੀ.ਬੀ. ਅਤੇ 256 ਜੀ.ਬੀ. ਆਨਬੋਰਡ ਸਟੋਰੇਜ ਵੇਰੀਐਂਟਸ ’ਚ ਉਪਲੱਬਧ ਕੀਤਾ ਜਾਵੇਗਾ।
Airtel ਨੂੰ ਟੱਕਰ ਦੇਵੇਗਾ Jio ਦਾ ਇਹ ਰੀਚਾਰਜ ਪੈਕ, ਰੋਜ਼ਾਨਾ ਮਿਲੇਗਾ ਇੰਨਾ ਡਾਟਾ
NEXT STORY