ਗੈਜੇਟ ਡੈਸਕ—ਯੂਕ੍ਰੇਨ ਦੇ ਰਹਿਣ ਵਾਲੇ ਦੋ ਨੌਜਵਾਨਾਂ ਨੇ ਇਕ ਆਨਲਾਈਨ ਕਵਿਜ਼ ਰਾਹੀਂ 60 ਹਜ਼ਾਰ ਤੋਂ ਜ਼ਿਆਦਾ ਫੇਸਬੁੱਕ ਯੂਜ਼ਰਸ ਨੂੰ ਬ੍ਰਾਊਜਰ ਐਕਸਟੈਂਸ਼ਨ ਇੰਸਟਾਲ ਕਰਵਾ ਕੇ ਉਨ੍ਹਾਂ ਦੀ ਪ੍ਰੋਫਾਈਲ ਦਾ ਡਾਟਾ ਲੀਕ ਕਰ ਦਿੱਤਾ। ਕੰਪਨੀ ਨੇ ਦਾਇਰ ਆਪਣੇ ਮੁਕੱਦਮੇ 'ਚ ਇਸ ਗੱਲ ਦੀ ਜਾਣਕਾਰੀ ਦਿੱਤੀ।
ਇਕ ਰਿਪੋਰਟ 'ਚ ਦੱਸਿਆ ਗਿਆ ਕਿ ਐਂਡਰੀਯੂ ਗੋਬ੍ਰੋਕੋਵ ਅਤੇ ਗਲੇਬ ਸਲਕਵੇਸਕੀ ਨੇ ਫੇਸਬੁੱਕ ਨਿਊਜ਼ ਫੀਡ 'ਤੇ ਆਪਣੇ ਖੁਦ ਦੇ ਵਿਗਿਆਪਨ ਦਿਖਾਉਣ ਲਈ ਬ੍ਰਾਊਜਰ ਐਕਸਟੈਂਸ਼ਨ ਦਾ ਇਸਤੇਮਾਲ ਕੀਤਾ। ਫੇਸਬੁੱਕ ਨੇ ਦਾਇਰ ਆਪਣੇ ਮੁਕੱਦਮੇ 'ਚ ਦੱਸਿਆ ਕਿ ਕੀਵ 'ਚ ਰਹਿਣ ਵਾਲੇ ਉਧਮੀਆਂ ਨੇ ਕੈਲੀਫੋਰਨੀਆ ਅਤੇ ਐਂਟੀ ਹੈਕਿੰਗ ਕਾਨੂੰਨਾਂ ਦਾ ਉਲੰਘਣਾਂ ਕੀਤਾ ਹੈ ਅਤੇ ਉਨ੍ਹਾਂ ਦੇ ਉੱਤੇ ਫੇਸਬੁੱਕ ਦੇ ਨਿਯਮਾਂ ਦਾ ਉਲੰਘਣ ਕਰਨ ਲਈ ਮੁਕੱਦਮਾ ਚਲਾਇਆ ਜਾਵੇਗਾ। ਇਸ ਦੇ ਨਾਲ ਹੀ ਕੰਪਨੀ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਇਨ੍ਹਾਂ ਦੋਸ਼ੀਆਂ ਨੇ ਖਾਸਤੌਰ 'ਤੇ ਰੂਸੀ ਭਾਸ਼ਾ ਲੋਕਾਂ ਨੂੰ ਟਾਰਗੇਟ ਕੀਤਾ ਹੈ।
ਕੰਪਨੀ ਨੇ ਲਿਖਿਆ ਹੈ ਕਿ ਐਕਸਟੈਂਸ਼ਨ ਇੰਸਟਾਲ ਕਰਨ ਦੌਰਾਨ ਐਪ ਯੂਜ਼ਰਸ ਨੇ ਖੁਦ ਦੇ ਬ੍ਰਾਊਜਰ ਨਾਲ ਸਮਝੌਤਾ ਕੀਤਾ। ਐਕਸਟੈਂਸ਼ਨ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਸੀ ਕਿ ਜਦ ਐਪ ਯੂਜ਼ਰਸ ਫੇਸਬੁੱਕ ਜਾਂ ਹੋਰ ਕਿਸੇ ਸੋਸ਼ਲ ਨੈੱਟਵਰਕਿੰਗ ਸਾਈਟ 'ਤੇ ਜਾਣ ਤਾਂ ਉਸ ਦੌਰਾਨ ਉਨ੍ਹਾਂ ਦੀ ਜਾਣਕਾਰੀ ਲੀਕ ਹੋ ਜਾਵੇ ਅਤੇ ਉਨ੍ਹਾਂ ਨੂੰ ਅਨਆਥਰਾਈਜਡ ਵਿਗਿਆਪਨ ਨਜ਼ਰ ਆਏ।
ਇਸ ਖਾਸ ਤਕਨੀਕ ਨਾਲ ਆ ਸਕਦੈ iPhone 11
NEXT STORY