ਗੈਜੇਟ ਡੈਸਕ– ਦੋ ਹੈਕਰਾਂ ਦੀ ਟੀਮ ਨੇ ਪੂਰੀ ਦੁਨੀਆ ਦੇ ਗੂਗਲ ਕ੍ਰੋਮਕਾਸਟਸ ਨੂੰ ਹੈਕ ਕਰਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਦੌਰਾਨ ਕ੍ਰੋਮਕਾਸਟ ਯੂਜ਼ਰਜ਼ ਨੂੰ ਉਨ੍ਹਾਂ ਦੀ ਟੀਵੀ ਸਕਰੀਨ ’ਤੇ ਇਕ ਪਾਪਅਪ ਮੈਸੇਜ ਸ਼ੋਅ ਹੋਇਾ ਜਿਸ ਵਿਚ ਇਕ ਯੂਟਿਊਬਰ PewDiePie ਨੂੰ ਫਾਅਲੋ ਕਰਨ ਦਾ ਰਿਕਵੈਸਟ ਮੈਸੇਜ ਦਿਸਣ ਲੱਗਾ ਜਿਸ ਨਾਲ ਯੂਜ਼ਰਜ਼ ਹੈਰਾਨ ਰਹਿ ਗਏ। ਰਿਪੋਰਟ ਮੁਤਾਬਕ, ਇਨ੍ਹਾਂ ਹੈਕਰਾਂ ਦਾ ਨਾਂ HackerGiraffe ਅਤੇ j3ws3r ਹੈ ਜਿਨ੍ਹਾਂ ਨੇ 70,000 ਤੋਂ ਜ਼ਿਆਦਾ ਕ੍ਰੋਮਕਾਸਟ ਡਿਵਾਈਸਿਜ਼ ਨੂੰ ਹੈਕ ਕਰਕੇ ਉਨ੍ਹਾਂ ’ਤੇ ਕੰਟਰੋਲ ਕਰ ਲਿਆ ਹੈ ਜੋ ਕਿ ਕਾਫੀ ਹੈਰਾਨੀ ਵਾਲੀ ਗੱਲ ਹੈ।
ਕ੍ਰੋਮਕਾਸਟ ’ਤੇ ਦਿਖਾਈ ਦੇ ਰਿਹਾ ਇਹ ਮੈਸੇਜ
ਇਸ ਹੈਕਿੰਗ ਨਾਲ ਪ੍ਰਭਾਵਿਤ ਹੋਏ ਕ੍ਰੋਮਕਾਸਟਸ ਨੂੰ ਆਨ ਕਰਨ ’ਤੇ ਇਕ ਮੈਸੇਜ ਸ਼ੋਅ ਹੁੰਦਾ ਹੈ ਜਿਸ ਵਿਚ ਦੱਸਿਆ ਜਾਂਦਾ ਹੈ ਕਿ ਕ੍ਰੋਮਕਾਸਟ ਅਤੇ ਸਮਾਰਟ ਟੀਵੀ ਰਾਹੀਂ ਪਬਲਿਕ ਇੰਟਰਨੈੱਟ ’ਤੇ ਤੁਹਾਡੀ ਸੰਵੇਦਨਸ਼ੀਲ ਜਾਣਕਾਰੀ ਉਜਾਗਰ ਹੋ ਰਹੀ ਹੈ ਅਤੇ ਇਕ ਵਿਗਿਆਪਨ ਰਾਹੀਂ ਮਾਲਕ ਨੂੰ ਜ਼ਿਆਦਾ ਜਾਣਕਾਰੀ ਲਈ CastHack ਨਾਂ ਦੇ ਪੇਜ ’ਤੇ ਵਿਜ਼ਟ ਕਰਨ ਲਈ ਕਿਹਾ ਜਾਂਦਾ ਹੈ।

ਸ਼ੋਅ ਹੋ ਰਹੀ ਚੈਨਲ ਸਬਸਕ੍ਰਾਈਬ ਕਰਨ ਦੀ ਰਿਕਵੈਸਟ
ਇਸ ਤੋਂ ਇਲਾਵਾ ਕ੍ਰੋਮਕਾਸਟ ਰਾਹੀਂ ਯੂਜ਼ਰ ਦੀ ਟੀਵੀ ਸਕਰੀਨ ’ਤੇ CastHack ਪੇਜ ਦਾ URL ਸ਼ੋਅ ਹੁੰਦਾ ਹੈ, ਉਥੇ ਹੀ ਇਕ ਹੋਰ ਮੈਸੇਜ ਦਿਖਾਈ ਦਿੰਦਾ ਹੈ ਜਿਸ ਵਿਚ PewDiePie ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਸੁਝਾਅ ਦਿੱਤਾ ਜਾਂਦਾ ਹੈ।

ਇਸ ਤਰ੍ਹਾਂ ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਹਨ ਹੈਕਰਜ਼
ਟਾਰਗੇਟ ਨੂੰ ਨੁਕਸਾਨ ਪਹੁੰਚਾਉਣ ਲਈ ਹੈਕਰ ਰਾਊਟਰ ਸੈਟਿੰਗ ’ਚ ਬਦਲਾਅ ਕਰਦੇ ਹਨ ਜਿਸ ਤੋਂ ਬਾਅਦ ਸਮਾਰਟ ਹੋਮ ਪ੍ਰੋਡਕਟਸ ਦਾ ਇੰਟਰਨੈੱਟ ਰਾਹੀਂ ਐਕਸੈਸ ਹਾਸਲ ਹੋ ਜਾਂਦਾ ਹੈ। ਕ੍ਰੋਮਕਾਸਟ ਰਾਹੀਂ ਹੈਕਰਜ਼ ਰਿਮੋਟਲੀ ਤੁਹਾਡੀ ਡਿਵਾਈਸ ਦੇ ਮੀਡੀਆ ਨੂੰ ਪਲੇਅ ਕਰ ਸਕੇਦ ਹਨ, ਤੁਹਾਡੀ ਡਿਵਾਈਸ ਨੂੰ ਰੀਨੇਮ ਕਰ ਸਕਦੇ ਹਨ ਅਤੇ ਇਥੋਂ ਤਕ ਕਿ ਫੈਕਟਰੀ ਸੈਟਿੰਗ ਅਤੇ ਡਿਵਾਈਸ ਨੂੰ ਰੀਬੂਟ ਕੀਤਾ ਜਾ ਸਕਦਾ ਹੈ।
ਗੂਗਲ ਨੇ ਦਿੱਤੀ ਪ੍ਰਤੀਕਿਰਿਆ
ਗੂਗਲ ਨੇ ਜਵਾਬ ’ਚ ਕਿਹਾ ਕਿ ਇਸ ਹਮਲੇ ਲਈ ਕੋਈ ਦੋਸ਼ੀ ਨਹੀਂ ਹੈ ਪਰ ਇਹ ਇਕ ਰਾਊਟਰ ਦੀ ਗਲਤੀ ਹੈ। ਗੂਗਲ ਅਤੇ ਯੂਟਿਊਬ ਚੈਨਲ HackerGiraffe ਨੇ ਕਿਹਾ ਹੈ ਕਿ ਉਹ ਇਸ ਸਮੱਸਿਆ ਨੂੰ ਫਿਕਸ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਸ ਲਈ ਉਹ ਰਾਊਟਰ ਸੈਟਿੰਗ ਦੀ ਯੂਨੀਵਰਸਲ ਪਲੱਗ ਐਂਡ ਪਲੇਅ (UPnP) ਫੀਚਰ ਨੂੰ ਬੰਦ ਕਰਨ ਦੀ ਕੋਸ਼ਿਸ਼ ’ਚ ਹਨ।

ਅਟੈਕ ਦਾ ਮੁੱਖ ਕਾਰਨ
ਰਿਪੋਰਟ ਮੁਤਾਬਕ, ਯੂਟਿਊਬ ਚੈਨਲ HackerGiraffe ਨੇ ਕਿਹਾ ਹੈ ਕਿ ਇਸ ਅਟੈਕ ਦਾ ਮੁੱਖ ਉਦੇਸ਼ ਇਕ ਯੂਟਿਊਬ ਪੇਜ PewDiePie ਨੂੰ ਪ੍ਰਮੋਟ ਕਰਨਾ ਨਹੀਂ ਹੈ। ਪਰ ਇਸ ਰਾਹੀਂ ਹੈਕਰਜ਼ ਦੁਆਰਾ ਗੂਗਲ ਕ੍ਰੋਮਕਾਸਟ ਦੀਆਂ ਕਮਜ਼ੋਰੀਆਂ ਨੂੰ ਉਜਾਗਰ ਕੀਤਾ ਗਿਆਹੈ ਅਤੇ ਗੂਗਲ ਨੂੰ ਸੁਰੱਖਿਆ ਖਾਮੀਆਂ ਦੀ ਯਾਦ ਦਿਵਾਈ ਗਈ ਹੈ।
ਪੰਜ ਵੱਖ ਵੱਖ ਵੇਰੀਐਂਟ 'ਚ ਲਾਂਚ ਹੋਵੇਗਾ ਸੈਮਸੰਗ galaxy S10
NEXT STORY