ਗੈਜੇਟ ਡੈਸਕ -ਸੈਮਸੰਗ ਗਲੈਕਸੀ ਐੱਸ 10 ਤੇ ਗਲੈਕਸੀ S10 ਪਲੱਸ ਨੂੰ ਅਗਲੇ ਮਹੀਨੇ ਲਾਂਚ ਕੀਤਾ ਜਾਵੇਗਾ। ਅਜਿਹੀ ਖਬਰਾਂ ਹਨ ਕਿ ਇਸ ਸਮਾਰਟਫੋਨ ਨੂੰ 20 ਫਰਵਰੀ ਨੂੰ ਲਾਂਚ ਕੀਤਾ ਜਾ ਸਕਦਾ ਹੈ। ਲੀਕਸ ਦੇ ਮੁਤਾਬਕ ਸੈਮਸੰਗ ਤਿੰਨ ਸਮਾਰਟਫੋਨ ਮਾਡਲ 'ਤੇ ਕੰਮ ਕਰ ਰਿਹਾ ਹੈ ਜਿਨ੍ਹਾਂ ਦੇ ਕੋਡਨੇਮ Beyond 0, Beyond 1 ਤੇ Beyond 2 ਹਨ। ਹਾਲਾਂਕਿ ਹੁਣ ਖਬਰਾਂ ਹਨ ਕਿ ਕੰਪਨੀ ਦੀ ਇਸ ਸੀਰੀਜ 'ਚ ਪੰਜ ਸਮਾਰਟਫੋਨ ਹੋ ਸਕਦੇ ਹਨ। ਕੰਪਨੀ ਪਹਿਲੀ ਵਾਰ ਗਲੈਕਸੀ ਐੱਸ ਲਾਈਨਅਪ 'ਚ usual vanilla ਤੇ ਪਲੱਸ ਮਾਡਲ ਨੂੰ ਸ਼ਾਮਲ ਕਰ ਸਕਦੀ ਹੈ। ਗਲੈਕਸੀ ਐੱਸ 10 ਨੂੰ ਅਗਲੇ ਮਹੀਨੇ ਲਾਂਚ ਕੀਤਾ ਜਾ ਸਕਦਾ ਹੈ।
ਅਜਿਹੀ ਉਮੀਦ ਹੈ ਕਿ ਕੰਪਨੀ ਇਸ ਸੀਰੀਜ 'ਚ ਲਾਈਟ ਵਰਜਨ ਤੇ 5G ਵਰਜਨ ਨੂੰ ਵੀ ਕੁਝ ਚੁਨਿੰਦਾ ਮਾਰਕੀਟ 'ਚ ਪੇਸ਼ ਕਰ ਸਕਦੀ ਹੈ। ਇਹ ਸਾਰੇ ਮਾਡਲ ਸਕ੍ਰੀਨ ਸਾਈਜ਼ 'ਚ ਵੱਖ-ਵੱਖ ਹੋ ਸਕਦੇ ਹਨ।
ਗਲੈਕਸੀ ਐੱਸ 10 ਲਾਈਨਅਪ 'ਚ ਕੰਪਨੀ ਫਿਰ ਤੋਂ ਫਲੈਟ ਸਕਰੀਨ ਡਿਜਾਇਨ 'ਚ ਵਾਪਸੀ ਕਰ ਸਕਦੀ ਹੈ। ਟੈੱਕ ਟੈਸਟੀਕ ਮੁਤਾਬਕ ਗਲੈਕਸੀ ਐੱਸ 10 ਤੇ ਗਲੈਕਸੀ ਐੱਸ 10 ਪਲੱਸ ਫਲੈਟ ਸਕ੍ਰੀਨ ਦੇ ਨਾਲ ਆ ਸਕਦੇ ਹਨ। ਇਹ ਸਮਾਰਟਫੋਨ infinity-Oscreen ਦੇ ਨਾਲ ਪੰਜ ਹੋਲ ਕੈਮਰਾ ਡਿਜ਼ਾਈਨ ਦੇ ਨਾਲ ਆ ਸਕਦੇ ਹਨ। ਰਿਪੋਰਟ 'ਚ ਇਹ ਵੀ ਪਤਾ ਚੱਲਦਾ ਹੈ ਕਿ ਸੈਮਸੰਗ 5G ਸਪੋਰਟ ਦੇ ਨਾਲ ਦੋ ਆਇਡੈਂਟਿਕਲ ਸਮਾਰਟਫੋਨ ਵੀ ਲਾਂਚ ਕਰ ਸਕਦੀ ਹੈ। ਗਲੈਕਸੀ ਐੱਸ 10 5G ਕੋਡਨੇਮ Beyond X ਨੂੰ ਗਲੋਬਲੀ ਲਾਂਚ ਕੀਤਾ ਜਾ ਸਕਦਾ ਹੈ। ਉਥੇ ਹੀ 7 ਗਲੈਕਸੀ ਐੱਸ 10 ਬੋਲਟ ਕੋਡਨੇਮ Beyond ਬੋਲਟ ਨੂੰ ਵੇਰੀਜ਼ੋਨ ਐਕਸਕਲੂਸਿਵ ਸਮਾਰਟਫੋਨਜ਼ ਕਿਹਾ ਜਾ ਰਿਹਾ ਹੈ। ਗਲੈਕਸੀ ਐੱਸ 10 ਬੋਲਟ ਨੂੰ ਵੱਡੀ ਬੈਟਰੀ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। ਉਥੇ ਹੀ ਗਲੈਕਸੀ ਐੱਸ 10 ਲਾਈਟ ਐਂਟਰੀ ਲੈਵਲ ਮਾਡਲ ਹੋਵੇਗਾ ਜੋ 5.8 ਇੰਚ ਫਲੈਟ ਡਿਸਪਲੇਅ ਦੇ ਨਾਲ ਆਵੇਗਾ। ਇਸ ਤੋਂ ਇਲਾਵਾ ਫੋਨ 'ਚ ਡਿਊਲ ਰੀਅਰ ਕੈਮਰਾ ਸੈਟਅਪ ਤੇ ਸਿੰਗਲ ਫਰੰਟ ਕੈਮਰਾ ਹੋਵੇਗਾ।
ਗਲੈਕਸੀ ਐੱਸ 10 'ਚ 6.1-inch ਕਰਵਡ ਡਿਸਪਲੇਅ, ਡਿਊਲ ਰੀਅਰ ਕੈਮਰਾ, ਸਿੰਗਲ ਫਰੰਟ ਕੈਮਰਾ ਤੇ ਅਲਟ੍ਰਾਸੋਨੀਕ ਅੰਡਰ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਹੋ ਸਕਦਾ ਹੈ। ਉਥੇ ਹੀ ਗਲੈਕਸੀ ਐੱਸ 10 ਪਲੱਸ 'ਚ 6.44-inch ਕਰਵਡ ਡਿਸਪਲੇਅ, ਟ੍ਰਿਪਲ ਰੀਅਰ ਕੈਮਰਾ ਸੈਟਅਪ, ਡਿਊਲ ਫਰੰਟ ਕੈਮਰਾ ਸੈਟਅਪ, infinity-O ਡਿਜ਼ਾਈਨ ਦੇ ਨਾਲ ਅਲਟ੍ਰਾਸੋਨੀਕ ਅੰਡਰ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਹੋਵੇਗਾ। ਇਨ੍ਹਾਂ ਤਿੰਨ੍ਹਾਂ ਮਾਡਲ 4G LTE ਤੇ ਗਲਾਸ ਬੈਕ ਦੇ ਨਾਲ ਆਉਣਗੇ।
ਗਲੈਕਸੀ ਐੱਸ 10 5ਜੀ ਤੇ ਗਲੈਕਸੀ ਐੱਸ 10 ਬੋਲਟ 6.7 ਇੰਚ ਕਰਵਡ ਡਿਸਪਲੇਅ ਤੇ ਬੈਕ 'ਚ ਕਵਾਡ ਕੈਮਰਾ ਸੈੱਟਅਪ ਦੇ ਨਾਲ ਆਵੇਗਾ। ਇਸ ਤੋਂ ਇਲਾਵਾ ਫੋਨ ਦੇ ਫਰੰਟ 'ਚ ਵੀ ਡਿਊਲ ਕੈਮਰਾ ਸਿਸਟਮ ਹੋਵੇਗਾ। ਇਹ ਦੋਨਾਂ ਮਾਡਲ ਕੁੱਝ ਚੁਨਿੰਦਾ ਮਾਰਕੀਟਸ 'ਚ 5G ਨੈੱਟਵਰਕ ਸਪੋਰਟ ਦੇ ਨਾਲ ਆ ਸਕਦੇ ਹਨ। ਇਸ ਫੋਨ 'ਚ ਵੀ ਅਲਟ੍ਰਾਸੋਨੀਕ ਅੰਡਰ ਡਿਸਪਲੇ ਫਿੰਗਰਪ੍ਰਿੰਟ ਸੈਂਸਰ ਹੋਵੇਗਾ। ਇਨ੍ਹਾਂ ਪੰਜਾਂ ਡਿਵਾਈਸਿਜ਼ 'ਚ ਸਨੈਪਡ੍ਰੈਗਨ 855 ਜਾਂ Exynos 9820 SoC ਆ ਸਕਦਾ ਹੈ।
ਲਾਂਚ ਤੋਂ ਪਹਿਲਾਂ ਨਵੀਂ ਮਾਰੂਤੀ WagonR ਦੀਆਂ ਤਸਵੀਰਾਂ ਲੀਕ
NEXT STORY