ਜਲੰਧਰ : ਹੈਕਰਜ਼ ਕਿਸੇ ਨਾ ਕਿਸੇ ਤਰੀਕੇ ਸਾਡੀ ਪ੍ਰਾਈਵੇਸੀ 'ਚ ਸੰਨ੍ਹ ਲਗਾਉਣ ਦਾ ਕੋਈ ਨਾ ਕੋਈ ਤਰੀਕਾ ਲੱਭਦੇ ਹੀ ਰਹਿੰਦੇ ਹਨ। ਲੋਕਾਂ ਨੂੰ ਅਨਵਾਂਟਿਡ ਮਾਲਵੇਅਰ ਇੰਟਰਨੈੱਟ ਰਾਹੀਂ ਭੇਜਣਾ ਹੈਕਰਜ਼ ਦਾ ਸਭ ਤੋਂ ਵੱਡਾ ਹਥਿਆਰ ਹੈ। ਇਸ ਤੋਂ ਬਾਅਦ ਈ-ਮੇਲਸ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨਾ ਆਦਿ ਇਹ ਸਭ ਸਾਈਬਰ ਕ੍ਰਾਈਮ ਦੇ ਅੰਦਰ ਆਉਂਦਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਇਕ ਖਾਸ ਤਰ੍ਹਾਂ ਦੀਆਂ ਮੇਲਸ ਲੋਕਾਂ ਨੂੰ ਮਿਲ ਰਹੀਆਂ ਹਨ, ਜਿਸ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ।
ਪਿਛਲੇ ਕੁਝ ਮਹੀਨਿਆਂ ਤੋਂ ਸਿਮੈਂਟਿਕ ਨੇ ਇਹ ਗੌਰ ਕੀਤਾ ਹੈ ਕਿ ਭਾਰਤੀ ਇਨਕਮ ਟੈਕਸ ਡਿਪਾਰਟਮੈਂਟ ਨੂੰ ਲਗਾਤਾਰ ਮੈਲੀਸ਼ੀਅਸ ਮੇਲਸ (ਕੁਝ ਖਤਰਨਾਕ ਮੇਲਸ) ਆ ਰਹੀਆਂ ਹਨ। ਇਨ੍ਹਾਂ ਮੇਲਸ 'ਚੋਂ 43 % ਭਾਰਤ 'ਚ ਆਈਆਂ ਹਨ, ਨਾਲ ਹੀ 20 % ਯੂ. ਐੱਸ. ਤੇ 14 % ਯੂ. ਕੇ. 'ਚੋਂ ਆਈਆਂ ਹਨ। ਇਹ ਜਾਣਕਾਰੀ ਸਿਮੈਂਟਿਕ ਦੇ ਸੀਨੀਅਰ ਸਕਿਓਰਿਟੀ ਰਿਸਪਾਂਸ ਮੈਨੇਜਰ ਸਤਨਾਮ ਨਾਰੰਗ ਨੇ ਦਿੱਤੀ ਹੈ।
ਦਿੱਤੀ ਜਾਣਕਾਰੀ 'ਚ ਉਨ੍ਹਾਂ ਦੱਸਿਆ ਹੈ ਕਿ ਇਨ੍ਹਾਂ ਮੇਲਸ 'ਚ 2 ਤਰ੍ਹਾਂ ਦੀਆਂ ਮੇਲਸ ਹਨ, ਇਕ ਮੇਲ 'ਚ ਇਹ ਕਲੇਮ ਕੀਤਾ ਜਾਂਦਾ ਹੈ ਕਿ ਕਈ ਹਜ਼ਾਰ ਰੁਪਏ ਟੈਕਸ ਦੀ ਰਾਸ਼ੀ ਦੇ ਤੌਰ 'ਤੇ ਬੈਂਕ ਅਕਾਊਂਟ 'ਚੋਂ ਕੱਟੇ ਗਏ ਹਨ ਤੇ ਦੂਸਰੀ ਮੇਲ ਆਈ. ਟੀ ਡਿਪਾਰਟਮੈਂਟ ਵੱਲੋਂ ਹੁੰਦੀ ਹੈ, ਜਿਸ 'ਚ ਇਸ ਟੈਂਪਲੇਟ 'ਚ ਹੋਈ ਟ੍ਰਾਂਜ਼ੈਕਸ਼ਨ ਦੀ ਸੂਚਨਾ ਦਿੱਤੀ ਗਈ ਹੁੰਦੀ ਹੈ।
ਨਾਰੰਗ ਦਾ ਕਹਿਣਾ ਹੈ ਕਿ ਇਹ ਐਕਟੀਵਿਟੀ ਫਾਇਨੈਂਸ਼ੀਅਲ ਸਾਲ ਦੇ ਅਖੀਰ 'ਚ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਇਸ ਸਮੇਂ 'ਚ ਲੋਕ ਇਨਕਮ ਤੇ ਹੋਰ ਟੈਕਸ ਭਰਦੇ ਹਨ। ਇਨ੍ਹਾਂ ਮੇਲਸ 'ਚ ਕੁਝ ਰਿਸਿਪਟ ਫਾਈਲਾਂ ਹੁੰਦੀਆਂ ਹਨ, ਜਿਨ੍ਹਾਂ 'ਚ ਜ਼ਿਪ ਫਾਈਲਾਂ ਹੁੰਦੀਆਂ ਹਨ। ਇਹ ਜ਼ਿਪ ਫਾਈਲਾਂ ਪਾਸਵਰਡ ਪ੍ਰੋਟੈਕਟਿਡ ਨਹੀਂ ਹੁੰਦੀਆਂ ਹਨ ਤੇ ਇਨ੍ਹਾਂ ਜ਼ਿਪ ਫਾਈਲਾਂ 'ਚ ਇਨਫਰਮੇਸ਼ਨ ਚੋਰੀ ਕਰਨ ਵਾਲਾ ਮਾਲਵੇਅਰ ਹੁੰਦਾ ਹੈ, ਜਿਸ ਨੂੰ Infostealer.Donx ਨਾਂ ਤੋਂ ਪਛਾਣਿਆ ਜਾ ਸਕਦਾ ਹੈ। ਹਾਲਾਂਕਿ (ਸੀ. ਈ. ਆਰ. ਟੀ.-ਇਨ) ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਇਨ੍ਹਾਂ ਮੇਲਸ 'ਤੇ ਲਗਾਤਾਰ ਨਜ਼ਰ ਰੱਖੇ ਹੋਏ ਹੈ।
iOS 'ਤੇ ਡਿਫਾਲਟ ਸਰਚ ਲਈ ਗੂਗਲ ਨੇ ਐਪਲ ਨੂੰ ਦਿੱਤੇ ਸੀ 1 ਬਿਲੀਅਨ ਡਾਲਰ
NEXT STORY