ਗੈਜੇਟ ਡੈਸਕ—ਕੋਰੋਨਾ ਮਹਾਮਾਰੀ ਦੇ ਚੱਲਦੇ ਜ਼ਿਆਦਾਤਰ ਲੋਕ ਵਰਕ-ਫ੍ਰਾਮ ਹੋਮ ਕਰ ਰਹੇ ਹਨ। ਲੋਕ ਵਰਚੁਅਲ ਮੀਟਿੰਗਸ ਅਤੇ ਕਨਵਰਸੇਸ਼ਨ ਕਰ ਰਹੇ ਹਨ। ਇਸ ਵਿਚਾਲੇ ਮੈਸੇਜਿੰਗ ਐਪ ਟੈਲੀਗ੍ਰਾਮ ਨੇ ਕੁਝ ਨਵੇਂ ਫੀਚਰਜ਼ ਰੋਲ ਆਊਟ ਕੀਤੇ ਹਨ। ਟੈਲੀਗ੍ਰਾਮ ਨੇ ਹੁਣ ਯੂਜ਼ਰਸ ਨੂੰ ਸਿਰਚ ਫਿਲਟਰ, ਕੁਮੈਂਟਸ, ਇਮੋਜੀ ਅਤੇ ਐਡਮਿਨ ਨਾਲ ਜੁੜੇ ਨਵੇਂ ਅਪਡੇਟ ਜਾਰੀ ਕੀਤੇ ਹਨ।
Search Filters : ਟੈਲੀਗ੍ਰਾਮ ਸਰਚ ਫਿਲਟਰ ਰਾਹੀਂ ਯੂਜ਼ਰਸ ਕਿਸੇ ਮੈਸੇਜ ਨੂੰ ਆਸਾਨੀ ਨਾਲ ਸਰਚ ਕਰ ਸਕਦੇ ਹਨ। ਐਪ ’ਚ Chats, Media, Links, Files, Music ਅਤੇ Voice Messages ਦੇ 6 ਕੈਟਿਗਰੀ ਟੈਬ ਬਣਾਏ ਗਏ ਹਨ। ਇਨ੍ਹਾਂ ਟੈਬਸ ’ਚ ਮੈਸੇਜ ਨੂੰ ਟਾਈਮ, ਪਰਸਨ, ਗਰੁੱਪ ਅਤੇ ਚੈਨਲ ਰਾਹੀਂ ਵੱਖ-ਵੱਖ ਕੀਤਾ ਜਾਵੇਗਾ। ਇਸ ਦੇ ਰਾਹੀਂ ਯੂਜ਼ਰਸ ਕਿਸੇ ਮੈਸੇਜ ਨੂੰ ਐਕਸੈੱਸ ਕਰ ਸਕਣਗੇ।
Channel comment : ਲੇਟੈਸਟ ਅਪਗ੍ਰੇਡ ਨਾਲ ਯੂਜ਼ਰਸ ਇਕ ਚੈਨਲ ਦੀ ਪੋਸਟ ’ਤੇ ਕੁਮੈਂਟ ਕਰ ਸਕਣਗੇ। ਇਸ ਤੋਂ ਪਹਿਲਾਂ ਇਹ ਸਿਰਫ ਵਨ-ਵੇ ਕਮਿਊਨੀਕੇਸ਼ਨ ਸੀ ਪਰ ਇਹ ਉਨ੍ਹਾਂ ਚੈਨਲਜ਼ ਲਈ ਹੀ ਹੋਵੇਗਾ ਜੋ ਆਪਣੇ ਡਿਸਕਸ਼ਨ ਗਰੁੱਪ ਨਾਲ ਲਿੰਕ ਹਨ। ਇਸ ਤੋਂ ਇਲਾਵਾ ਕੁਮੈਂਟਸ ਨੂੰ ਵੁਆਇਸ ਮੈਸੇਜ, ਸਟਿਕਰਸ ਅਤੇ GIFs ਰਾਹੀਂ ਵੀ ਭੇਜਿਆ ਜਾ ਸਕੇਗਾ।
Anonymous Admins : ਇਸ ਨਵੇਂ ਫੀਚਰ ਰਾਹੀਂ ਗਰੁੱਪ ਦੇ ਐਡਮਿਨ ਆਪਣੀ ਆਈਡੈਂਟਿਟੀ ਲੁੱਕਾ ਸਕਦੇ ਹਨ ਅਤੇ ਬਿਨਾਂ ਪਛਾਣ ਜ਼ਾਹਿਰ ਕੀਤੇ ਐਡਮਿਨ ਬਣੇ ਰਹਿ ਸਕਦੇ ਹਨ। ਐਡਮਿਨ ਵੱਲੋਂ ਆਉਣ ਵਾਲੇ ਮੈਸੇਜ ਗਰੁੱਪ ’ਚ ਗਰੁੱਪ ਦੇ ਨਾਂ ਤੋਂ ਹੀ ਦਿਖਾਏਗਾ। ਇਸ ਤਰ੍ਹਾਂ, ਇਹ ਫੀਚਰ ਟੈਲੀਗ੍ਰਾਮ ਚੈਨਲ ਦੇ ਪੋਸਟ ’ਚ ਵੀ ਮੌਜੂਦ ਹੈ।
Animation : ਐਂਡ੍ਰਾਇਡ ਯੂਜ਼ਰਸ ਲਈ ਨਵੇਂ ਏਨਿਮੇਸ਼ਨ ਪਾਪ-ਅਪ ਵੀ ਲਿਆਏ ਗਏ ਹਨ। ਨਵੇਂ ਏਨਿਮੇਸ਼ਨ ਇਮੋਜੀ ਨਾਲ ਟੈਲੀਗ੍ਰਾਮ ’ਚ ਚੈਟ ਦਾ ਮਜ਼ਾ ਵਧੇਗਾ। ਇਸ ਤੋਂ ਇਲਾਵਾ ਯੂਜ਼ਰਸ ਆਸਾਨੀ ਨਾਲ ਲੈਫਟ ਮੈਨਿਊ ਨਾਲ ਸਵਿਚ ਕਰਕੇ ਦਿਨ ਅਤੇ ਰਾਤ ਦੇ ਹਿਸਾਬ ਨਾਲ ਕੀਬੋਰਡ ਨੂੰ ਹਾਈਡ ਅਤੇ ਐਕਸਪੈਂਡ ਕਰ ਸਕਦੇ ਹਨ।
Profile Picture : ਹੁਣ ਟੈਲੀਗ੍ਰਾਮ ’ਚ ਕਿਸੇ ਪ੍ਰੋਫਾਈਲ ਪਿਕਚਰ ਨੂੰ ਪ੍ਰੈੱਸ ਕਰਕੇ ਦੇਖਿਆ ਜਾ ਸਕਦਾ ਹੈ। ਗਰੁੱਪ ’ਚ ਕਿਸੇ ਡਿਸਪਲੇਅ ਫੋਟੋ ਨੂੰ ਹੋਲਡ ਕਰਕੇ ਇਸ ਦੇ ਹਿਸਾਬ ਨਾਲ ਦੇਖਿਆ ਜਾ ਸਕੇਗਾ।
ਮਾਈਕ੍ਰੋਸਾਫਟ ਨੇ ਲਾਂਚ ਕੀਤਾ ਸਰਫੇਸ ਸੀਰੀਜ਼ ਦਾ ਸਭ ਤੋਂ ਸਸਤਾ ਲੈਪਟਾਪ, ਜਾਣੋ ਕੀਮਤ ਤੇ ਫੀਚਰਜ਼
NEXT STORY