ਜਲੰਧਰ : ਅੱਜਕਲ ਹਰ ਕੋਈ ਸਮਾਰਟਫੋਨ ਦੀ ਵਰਤੋਂ ਕਰਦਾ ਹੈ ਪਰ ਫੀਚਰ ਫੋਂਸ ਦੀ ਸ਼ੁਰੂਆਰ 'ਚ ਨੋਕੀਆ 1100 ਅਜਿਹਾ ਫੋਨ ਰਿਹਾ ਹੈ ਜਿਸ ਨੂੰ ਲੋਕ ਅਜੇ ਵੀ ਯਾਦ ਕਰਦੇ ਹਨ। ਨੋਕੀਆ ਵੱਲੋਂ ਐਂਡ੍ਰਾਇਡ ਪਲੈਟਫੋਰਮ 'ਤੇ ਕਦਮ ਰੱਖਣ ਤੋਂ ਪਹਿਲਾਂ ਹੀ ਇਕ ਚਾਈਨੀਜ਼ ਸਮਾਰਟਫੋਨ ਨਿਰਮਾਤਾ ਨੇ ਅਨਾਊਂਸ ਕਰ ਦਿੱਤਾ ਹੈ ਕਿ ਉਹ ਬਹੁਤ ਜਲਦ ਅਜਿਹਾ ਐਂਡ੍ਰਾਇਡ ਸਮਾਰਟਫੋਨ ਲਾਂਚ ਕਰੇਗੀ ਜੋ ਨੋਕੀਆ 1100 ਨੂੰ ਟ੍ਰਿਬਿਊਟ ਹੋਵੇਗਾ। ਉਐਂਸ ਨਾ ਦੀ ਇਸ ਚਾਈਨੀਜ਼ ਕੰਪਨੀ ਵੱਲੋਂ ਜੋ ਸਮਾਰਟਫੋਨ ਤਿਆਰ ਕੀਤਾ ਜਾਵੇਗਾ ਉਸ ਦਾ ਡਿਜ਼ਾਈਨ ਤਾਂ ਨੋਕੀਆ 1100 ਵਰਗਾ ਹੋਵੇਗਾ ਪਰ ਉਸ 'ਚ ਐਂਡ੍ਰਾਇਡ ਓ. ਐੱਸ ਦਾ ਸਪੋਰਟ ਹੋਵੇਗਾ।
ਮਾਰਸ਼ਮੈਲੋ ਓ. ਐੱਸ. ਤੋਂ ਇਲਾਵਾ 5 ਇੰਚ ਦੀ ਡਿਸਪਲੇ, ਕੁਆਡ-ਕੋਰ ਮੀਡੀਆ ਟੈੱਕ ਸੀ. ਪੀ. ਯੂ. ਇਸ ਫੋਨ 'ਚ ਐਡ ਕੀਤਾ ਜਾਵੇਗਾ। ਇਸ ਫੋਨ ਦੀ ਕੀਮਤ ਲਗਭਗ 5000 ਰੁਪਏ ਹੋਵੇਗੀ। ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਨੋਕੀਆ ਦੀ ਤਾਂ ਅਫਵਾਹਾਂ ਹਨ ਕਿ ਨੋਕੀਆ 2 ਐਂਡ੍ਰਾਇਡ ਸਮਾਰਟਫੋਨ ਲਾਂਚ ਕਰ ਸਕਦੀ ਹੈ ਜੋ ਐਂਡ੍ਰਾਇਡ ਦੇ ਲੇਟੈਸਟ ਓ. ਐੱਸ. ਨੁਗਟ 7.0 'ਤੇ ਬੇਸਡ ਹੋਣਗੇ।
ਇਸ ਮਹੀਨੇ ਭਾਰਤ 'ਚ ਲਾਂਚ ਹੋਵੇਗਾ Renault Kwid ਦਾ 1.0-ਲਿਟਰ ਵੰਰਿਅੰਟ
NEXT STORY