ਜਲੰਧਰ - Renault ਇੰੰਡੀਆ ਦੇ MD ਅਤੇ CEO Sumit Sawhney ਨੇ ਇੱਕ ਰਿਪੋਰਟ 'ਚ ਇਹ ਪੁਸ਼ਟੀ ਕੀਤੀ ਹੈ ਕਿ ਕੰਪਨੀ Kwid ਦਾ 1.0-ਲਿਟਰ ਵੇਰਿਅੰਟ ਇਸ ਮਹੀਨੇ ਤੋਂ ਬਾਅਦ ਲਾਂਚ ਕਰ ਦੇਵੇਗੀ ।
ਇਸ ਕਾਰ ਦੇ 800 cc ਤਿੰਨ ਸਿਲੈਂਡਰ ਪੈਟਰੋਲ ਇੰਜਣ ਨੂੰ ਪਿਛਲੇ ਸਾਲ ਸਿਤੰਬਰ ਦੇ ਮਹੀਨੇ 'ਚ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ ਕੰਪਨੀ ਇਸ ਦਾ 1.0-ਲਿਟਰ ਵੇਰਿਅੰਟ ਵੀ ਲਾਂਚ ਕਰਨ ਜਾ ਰਹੀ ਹੈ। ਇਸ ਨੂੰ 5-ਸਪੀਡ ਮੈਨੂਅਲ ਅਤੇ Easy -R AMT ਆਟੋਮੇਟਡ ਮੈਨਿਊਅਲ ਟਰਾਂਸਮਿਸ਼ਨ 'ਚ ਲਾਂਚ ਕੀਤਾ ਜਾਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਕਾਰ 'ਚ ਕੰਪਨੀ airbag, ABS ਸਿਸਟਮ ਵੀ ਉਪਲੱਬਧ ਕਰੇਗੀ ਅਤੇ ਇਸ ਕਾਰ ਦੀ ਕੀਮਤ 3 ਲੱਖ ਰੁਪਏ ਤਂ ਉਪਰ ਹੋਵੇਗੀ। Kwid 1. 0 - ਲਿਟਰ ਮਾਰੁਤੀ ਅਲਟੋ ਅਤੇ ਹੁੰਡਈ ਈਓਨ ਨੂੰ ਇਸ ਸੈਗਮੇਂਟ 'ਚ ਟੱਕਰ ਦੇਵੇਗੀ।
ਗੂਗਲ ਦਾ ਭਾਰਤ 'ਚ ਇਕ ਅਰਬ ਇੰਟਰਨੈੱਟ ਯੂਜ਼ਰਜ਼ ਬਣਾਉਣ ਦਾ ਟੀਚਾ
NEXT STORY