ਆਟੋ ਡੈਸਕ– ਹੋਂਡਾ ਮੋਟਰਸ ਨੇ ਅਧਿਕਾਰਤ ਤੌਰ ’ਤੇ Amaze ਦੇ ਡੀਜ਼ਲ ਮਾਡਲ ਨੂੰ ਆਪਣੀ ਵੈੱਬਸਾਈਟ ਤੋਂ ਹਟਾ ਦਿੱਤਾ ਹੈ। ਇਹ ਮਾਡਲ ਬਾਜ਼ਾਰ ’ਚ Hyundai Aura, Tata Tigor ਅਤੇ Maruti Suzuki Dzire ਨੂੰ ਟੱਕਰ ਦਿੰਦਾ ਸੀ।
Honda Amaze Diesel ਮਾਡਲ ਬੰਦ ਕਰਨ ਦਾ ਕਾਰਨ
ਦੇਸ਼ ’ਚ ਅਪ੍ਰੈਲ 2023 ਤੋਂ ਰੀਅਲ ਡਰਾਈਵਿੰਗ ਐਮੀਸ਼ਨ ਯਾਨੀ RDI ਦੇ ਨਵੇਂ ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ ਸਾਰੇ ਵਾਹਨਾਂ ਨੂੰ ਇਨ੍ਹਾਂ ਨਿਯਮਾਂ ਦਾ ਪਾਲਨ ਕਰਨਾ ਜ਼ਰੂਰੀ ਹੈ। ਇਸ ਮੁਤਾਬਕ, ਡੀਜ਼ਲ ਇੰਜਣ ਨਾਲ ਚੱਲਣ ਵਾਲੇ ਵਾਹਨਾਂ ਨੂੰ ਅਪਗ੍ਰੇਡ ਕਰਨਾ ਕਾਫੀ ਖਰਚੀਲਾ ਹੈ। ਅਮੇਜ਼ ਦਾ ਡੀਜ਼ਲ ਮਾਡਲ ਆਪਣੇ ਸੈਗਮੈਂਟ ’ਚ ਇਕਲੌਤਾ ਮਾਡਲ ਹੋਣ ਕਾਰਨ ਇਸਦੀ ਕਾਫੀ ਘੱਟ ਵਿਕਰੀ ਹੁੰਦੀ ਸੀ, ਜਿਸ ਕਾਰਨ ਹੁਣ ਇਸਨੂੰ ਬੰਦ ਕਰ ਦਿੱਤਾ ਗਿਆ ਹੈ।
ਹੋਰ ਡੀਜ਼ਲ ਮਾਡਲ ਵੀ ਹੋਣਗੇ ਬੰਦ
ਹੋਂਡਾ ਮੋਟਰਸ ਭਾਰਤ ’ਚ ਸਿਰਫ ਦੋ ਡੀਜ਼ਲ ਕਾਰਾਂ WR-V ਅਤੇ 5th ਜੈਨਰੇਸ਼ਨ ਸਿਟੀ ਵੇਚ ਰਹੀ ਹੈ। ਇਹ ਕਾਰਾਂ ਵੀ ਜਲਦ ਬੰਦ ਹੋ ਜਾਣਗੇ। ਕੰਪਨੀ ਨੇ ਪਹਿਲੀ ਵਾਰ ਅਮੇਜ਼ ਦੇ ਨਾਲ ਭਾਰਤ ’ਚ 1.5 ਲੀਟਰ ਡੀਜ਼ਲ ਇੰਜਣ ਨੂੰ ਪੇਸ਼ ਕੀਤਾ ਸੀ। ਇਹ ਇੰਜਣ 100 ਐੱਚ.ਪੀ. ਦੀ ਪਾਵਰ ਅਤੇ 200 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਸਨੂੰ 5-ਸਪੀਡ ਮੈਨੁਅਲ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਦੱਸ ਦੇਈਏ ਕਿ ਹੋਂਡਾ ਅਮੇਜ਼ ਦਾ ਪੈਟਰੋਲ ਮਾਡਲ ਜਾਰੀ ਰਹੇਗਾ।
ਸਿਰਫ਼ 1,399 ਰੁਪਏ ’ਚ OnePlus 5G ਸਮਾਰਟਫੋਨ ਖ਼ਰੀਦਣ ਦਾ ਮੌਕਾ! ਜਾਣੋ ਕੀ ਹੈ ਆਫ਼ਰ
NEXT STORY