ਜਲੰਧਰ- ਤੁਸੀਂ ਸੋਸ਼ਲ ਮੀਡੀਆ ਯੂਜ਼ ਕਰ ਰਹੇ ਹੋ ਅਤੇ ਇਮੋਜੀ ਇਸਤੇਮਾਲ ਨਹੀਂ ਕਰ ਰਹੇ ਹੋ ਅਜਿਹਾ ਸ਼ਾਇਦ ਹੀ ਸੰਭਵ ਹੈ। ਅੱਜਕਲ ਸੋਸ਼ਲ ਮੀਡੀਆ 'ਚ ਟੈਕਸਟ ਤੋਂ ਜ਼ਿਆਦਾ ਇਮੋਜੀ ਦਾ ਯੂਜ਼ ਹੋ ਰਿਹਾ ਹੈ ਅਤੇ ਇਹ ਹੈ ਵੀ ਮਜ਼ੇਦਾਰ । ਇਸ ਦੇ ਰਾਹੀਂ ਤੁਸੀਂ ਆਪਣੀ ਗੱਲ ਆਸਾਨੀ ਅਤੇ ਇਕ ਛੋਟੀ ਜਿਹੀ Image ਰਾਹੀਂ ਰੱਖ ਦਿੰਦੇ ਹੋ। ਹੁਣ ਤੱਕ ਤੁਸੀਂ ਬਹੁਤ ਸਾਰੀਆਂ ਇਮੋਜੀ ਯੂਜ਼ ਕਰ ਰਹੇ ਹੋ ਪਰ ਅੱਜ ਤੋਂ ਬਾਅਦ ਤੁਸੀਂ ਖੁਦ ਦੀ ਇਮੋਜੀ ਯੂਜ਼ ਕਰੋਗੇ। ਚਲੋ ਦੱਸਦੇ ਹਾਂ।
ਖੁਦ ਦੀ ਇਮੋਜੀ Bitmoji ਐਪ ਨਾਲ ਬਣਾਓ-
ਇਮੋਜੀ ਬਣਾਉਣ ਲਈ Bitmoji ਬਹੁਤ ਹੀ ਲੋਕਪ੍ਰਿਯ ਅਤੇ ਸਭ ਤੋਂ ਜ਼ਿਆਦਾ ਯੂਜ਼ ਹੋਣ ਵਾਲਾ ਐਪ ਹੈ। ਇਸ ਐਪ ਰਾਹੀਂ ਆਪਣੀ ਫੋਟੋ ਨਾਲ ਸ਼ਾਨਦਾਰ ਅਤੇ Funny ਇਮੋਜੀ ਬਣਾ ਸਕਦੇ ਹੋ। ਇਸ 'ਚ ਸਾਰੇ ਸਟਿਕਰਸ ਰਾਹੀਂ ਰੂਪ ਬਣਾ ਸਕਦੇ ਹੋ। ਇਸ 'ਚ Body type, Hair Style, Eyebrow Shape ਵਰਗੇ ਬਹੁਤ ਸਾਰੇ ਸਟਿਕਰ ਹਨ । ਇਨ੍ਹਾਂ ਨੂੰ ਤੁਸੀਂ ਐਂਡ੍ਰਾਇਡ ਫੋਨ 'ਚ ਪਲੇਅ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।
Emoji Maker ਨਾਲ ਬਣਾਓ ਇਮੋਜੀ-
ਇਮੋਜੀ ਮੇਕਰ ਵੀ ਇਮੋਜੀ ਬਣਾਉਣ ਲਈ ਇਕ ਵਧੀਆ ਐਪ ਹੈ। ਇਮੋਜੀ 'ਚ ਦਿੱਤੇ ਗਏ ਫੀਚਰ ਕਮਾਲ ਦੇ ਹਨ, ਜੋ ਇਮੋਜੀ ਨੂੰ ਬਿਹਤਰ ਬਣਾਉਂਦੇ ਹਨ । ਜੇਕਰ ਤੁਸੀਂ ਐਂਡ੍ਰਾਇਡ ਯੂਜ਼ਰ ਹੋ ਤਾਂ ਪਲੇਅ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।
Bobble Keyboard-
ਇਸ ਐਪ ਰਾਹੀਂ ਸੈਲਫੀ ਤੋਂ ਡਾਇਰੈਕਟ ਇਮੋਜੀ ਬਣਾ ਸਕਦੇ ਹੋ। ਇਸ 'ਚ GIFs ਬਣਾਉਣ ਦੀ ਵੀ ਸਹੂਲਤ ਹੈ। ਇਸ ਐਪ 'ਚ ਫੋਟੋ (ਇਮੋਜੀ) 'ਤੇ ਤੁਸੀਂ ਟੈਕਸਟ ਵੀ ਲਿਖ ਸਕਦੇ ਹੋ। ਇਸ ਨੂੰ ਤੁਸੀਂ ਪਲੇਅ ਸਟੋਰ ਤੋਂ ਫ੍ਰੀ 'ਚ ਡਾਊਨਲੋਡ ਕਰ ਸਕਦੇ ਹੋ।
HTC U Smartphone ਦੀ ਪਹਿਲੀ ਤਸਵੀਰ ਹੋਈ ਲੀਕ, ਜਾਣੋ ਖਾਸ ਫੀਚਰ
NEXT STORY