ਗੈਜੇਟ ਡੈਸਕ– ਵੀਰਵਾਰ ਨੂੰ ਕੁਝ ਵੱਡੀਆਂ ਹਸਤੀਆਂ ਦੇ ਟਵਿਟਰ ਅਕਾਊਂਟ ਹੈਕ ਹੋ ਗਏ। ਜਿਨ੍ਹਾਂ ਅਕਾਊਂਟ ਨੂੰ ਹੈਕ ਕੀਤਾ ਗਿਆ, ਉਨ੍ਹਾਂ ’ਚ ਐਲਨ ਮਸਕ, ਬਿਲ ਗੇਟਸ, ਜੈੱਫ ਬੇਜੋਸ ਅਤੇ ਐਪਲ ਅਕਾਊਂਟ ਸ਼ਾਮਲ ਹਨ। ਇਨ੍ਹਾਂ ਅਕਾਊਂਸ ਨੂੰ ਹੈਕ ਕਰਕੇ ਹੈਕਰਾਂ ਨੇ ਕ੍ਰਿਪਟੋਕਰੰਸੀ ਸਕੈਮ ਨੂੰ ਪ੍ਰਮੋਟ ਕਰਨ ਵਾਲਾ ਟਵੀਟ ਕੀਤਾ ਹੈ। ਇਸ ਤੋਂ ਇਲਾਵਾ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ, ਕੇਨ ਵੈਸਟ, ਕਿਮ ਕਾਦਰਸ਼ੀਅਨ ਵੈਸਟ, ਵਾਰੇਨ ਬਫੇਟ ਅਤੇ ਮਾਈਕ ਬਲੂਮਬਰਗ ਦੇ ਅਕਾਊਂਟਸ ਤੋਂ ਤਿੰਨ ਤਰ੍ਹਾਂ ਦੇ ਪੋਸਟ ਕੀਤੇ ਗਏ ਹਨ। ਦੱਸ ਦੇਈਏ ਕਿ ਟਵਿਟਰ ਅਕਾਊਂਟ ਹੈਕ ਹੋਣ ਨਾਲ ਯੂਜ਼ਰਸ ਦੀ ਅਹਿਮ ਜਾਣਕਾਰੀ ਚੋਰੀ ਕੀਤੀ ਜਾ ਸਕਦੀ ਹੈ ਅਤੇ ਇਨ੍ਹਾਂ ਦੀ ਮਦਦ ਨਾਲ ਬੈਂਕ ਫਰਾਡ ਵਰਗੇ ਕੰਮਾਂ ਨੂੰ ਅੰਜ਼ਾਮ ਦਿੱਤਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਜ਼ਰੂਰੀ ਗੱਲਾਂ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਧਿਆਨ ’ਚ ਰੱਖ ਕੇ ਤੁਸੀਂ ਆਪਣੇ ਟਵਿਟਰ ਅਕਾਊਂਟ ਨੂੰ ਹੈਕਿੰਗ ਤੋਂ ਬਚਾਅ ਸਕਦੇ ਹੋ।
ਕੀ ਕਰੋ ਅਤੇ ਕੀ ਨਹੀਂ
- ਆਪਣੇ ਟਵਿਟਰ ਅਕਾਊਂਟ ਦਾ ਪਾਸਵਰਡ ਮਜਬੂਤ ਰੱਖੋ।
- ਪਾਸਵਰਡ ਸੈੱਟ ਕਰਦੇ ਸਮੇਂ ਕੀਬੋਰਡ ਦੇ ਅਪਰਕੇਸ, ਲੋਅਰਕੇਸ, ਨੰਬਰ ਅਤੇ ਸਿੰਬਲ ਦੀ ਵਰਤੋਂ ਕਰੋ।
- ਆਪਣੇ ਹਰ ਸੋਸ਼ਲ ਮੀਡੀਆ ਅਕਾਊਂਟ ਲਈ ਵੱਖਰਾ ਪਾਸਵਰਡ ਬਣਾਓ।
- ਪਾਸਵਰਡ ਸੈੱਟ ਕਰਦੇ ਸਮੇਂ ਨਿੱਜੀ ਜਾਣਕਾਰੀ ਜਿਵੇਂ- ਫੋਨ ਨੰਬਰ, ਜਨਮ ਤਾਰੀਖ਼ ਅਦਿ ਦੀ ਵਰਤੋਂ ਨਾ ਕਰੋ।
- ਪਾਸਵਰਡ ਸੈੱਟ ਕਰਦੇ ਸਮੇਂ ਡਿਕਸ਼ਨਰੀ ਵਰਡ ਜਿਵੇਂ- iLoveYou ਦੀ ਵਰਤੋਂ ਨਾ ਕਰੋ।
ਅਪਣਾਓ ਇਹ ਤਰੀਕਾ
- ਲਾਗ-ਇਨ ਵੈਰੀਫਿਕੇਸ਼ਨ ਨਾਲ ਵਨ ਟਾਈਮ ਪਾਸਵਰਡ ਦੀ ਵਰਤੋਂ ਕਰਕੇ ਸਕਿਓਰਿਟੀ ਲੇਅਰ ਨੂੰ ਵਧਾ ਸਕਦੇ ਹੋ। ਇਸ ਤਰ੍ਹਾਂ ਅਕਾਊਂਟ ਨੂੰ ਜ਼ਿਆਦਾ ਸੁਰੱਖਿਅਤ ਰੱਖ ਸਕਦੇ ਹੋ।
- ਪਾਸਵਰਡ ਰੀਸੈੱਟ ਲਈ ਈ-ਮੇਲ ਅਤੇ ਫੋਨ ਨੰਬਰ ਜ਼ਰੂਰ ਐਡ ਕਰੋ।
- ਟਵਿਟਰ ’ਤੇ ਸੰਬੰਧਿਤ ਲਿੰਕ ਨੂੰ ਕਲਿੱਕ ਕਰਨ ਤੋਂ ਬਚੋ।
- ਕਿਸੇ ਥਰਡ ਪਾਰਟੀ ਨੂੰ ਯੂਜ਼ਰਨੇਮ ਅਤੇ ਪਾਸਵਰਡ ਨਾ ਦਿਓ, ਜੋ ਫਾਲੋਅਰ ਵਧਾਉਣ ਅਤੇ ਪੈਸੇ ਬਣਾਉਣ ਦਾ ਆਫਰ ਦਿੰਦੇ ਹਨ।
- ਹਮੇਸ਼ਾ ਜਾਂਚ ਕਰੋ ਕਿ ਤੁਹਾਡਾ ਕੰਪਿਊਟਰ ਸਾਫਟਵੇਅਰ ਅਤੇ ਬਰਾਊਜ਼ਰ ਅਪਡੇਟ ਹੈ। ਨਾਲ ਹੀ ਫੋਨ ਅਤੇ ਲੈਟਪਾਟ ’ਚ ਐਂਟੀ ਵਾਇਰਸ ਦੀ ਵਰਤੋਂ ਕਰੋ।
- ਟਵਿਟਰ ਲਾਗ-ਇਨ ਕਰਦੇ ਸਮੇਂ ਯੂ.ਆਰ.ਐੱਲ. ਨੂੰ ਇਕ ਵਾਰ ਕ੍ਰਾਸ ਚੈੱਕ ਜ਼ਰੂਰ ਕਰ ਲਓ। ਹਮੇਸ਼ਾ Twitter.com ਜਾਂ ਫਿਰ Twitter.com/login ’ਤੇ ਲਾਗ-ਇਨ ਕਰੋ।
Google Pixel 4a ’ਚ ਮਿਲੇਗੀ ਪੰਚ-ਹੋਲ ਡਿਸਪਲੇਅ, ਗਲਤੀ ਨਾਲ ਲੀਕ ਹੋਇਆ ਡਿਜ਼ਾਇਨ
NEXT STORY