ਜਲੰਧਰ— ਵੱਧੀਆ ਡਿਜ਼ਾਈਨ ਅਤੇ ਚੰਗੀ ਪਰਫਾਰਮੈਂਸ ਵਾਲੇ ਸਮਾਰਟਫੋਨ ਬਣਾਉਣ ਵਾਲੀ ਕੰਪਨੀ htc ਨੇ ਪਿਛਲੇ ਸਾਲ ਹੀ ਲਾਂਚ ਹੋਏ ਸਮਾਰਟਫੋਨ ਡਿਜ਼ਾਇਰ 728 ਡਿਊਲ ਸਿਮ ਦੇ ਕੀਮਤ 'ਚ ਕਟੌਤੀ ਕੀਤੀ ਹੈ। ਹੁਣ ਇਹ ਸਮਾਰਟਫੋਨ 16,990 ਰੁਪਏ ਦੀ ਕੀਮਤ ਨਾਲ ਬਾਜ਼ਾਰ 'ਚ ਉਪਲੱਬਧ ਹੈ । ਲਾਂਚ ਦੇ ਸਮੇਂ ਇਸ ਸਮਾਰਟਫੋਨ ਦੀ ਕੀਮਤ 17,990 ਸੀ। ਡਿਜ਼ਾਇਰ 626 ਦੀ ਕੀਮਤ ਘੱਟਾ ਕੇ 13,990 ਰੁਪਏ ਕਰ ਦਿੱਤੀ ਗਈ ਹੈ।
HTC ਡਿਜ਼ਾਇਰ 728 ਡਿਊਲ ਸਿਮ ਐਂਡ੍ਰਾਇਡ 5.1.1 ਲਾਲੀਪਾਪ ਆਪ੍ਰੇਟਿੰਗ ਸਿਸਟਮ 'ਤੇ ਚੱਲਦਾ ਹੈ ਜੋ ਉਪਰ HTC ਸੈਂਸ ਦਾ ਇਸਤੇਮਾਲ ਕੀਤਾ ਗਿਆ ਹੈ। ਸਮਾਰਟਫੋਨ 'ਚ 5.5 ਇੰਚ ਦੀ ਐੱਚ, ਡੀ (720x1280 ਪਿਕਸਲ) ਆਈ, ਪੀ, ਐੱਸ ਡਿਸਪਲੇਅ ਹੈ। ਇਸ 'ਚ ਐੱਲ, ਈ, ਡੀ ਫਲੈਸ਼ ਦੇ ਨਾਲ 13 MP ਦਾ ਰਿਅਰ ਕੈਮਰਾ ਹੈ ਅਤੇ ਫਰੰਟ ਕੈਮਰਾ 8 MP ਦਾ ਹੈ। ਇਹ 1.3ghz ਆਕਟਾ-ਕੋਰ ਮੀਡੀਆਟੈੱਕ ਐੱਮ, ਟੀ 6753 ਚਿਪਸੈੱਟ ਨਾਲ ਆਵੇਗਾ ਅਤੇ ਇਸ 'ਚ 2gb ਦੀ ਰੈਮ ਹੈ।
ਦੂਜੇ ਪਾਸੇ, htc ਡਿਜ਼ਾਇਰ 626 ਡਿਊਲ ਸਿਮ ਸਮਾਰਟਫੋਨ 'ਚ 5 ਇੰਚ ਦੀ HD (720 x 1280 ਪਿਕਸਲ) ਡਿਸਪਲੇਅ ਹੈ। HTC ਡਿਜ਼ਾਇਰ 626 ਡਿਊਲ ਸਿਮ 'ਚ ਐਂਡ੍ਰਾਇਡ ਦੇ ਕਿਸ ਵਰਜ਼ਨ ਦਾ ਇਸਤੇਮਾਲ ਕੀਤਾ ਗਿਆ ਹੈ, ਇਸ ਬਾਰੇ ਜਾਣਕਾਰੀ ਫਿਲਹਾਲ ਕੰਪਨੀ ਨੇ ਨਹੀਂ ਦਿੱਤੀ ਹੈ। ਅਸੀਂ ਇਸ 'ਚ ਘੱਟੋ ਨਾਲ ਘੱਟ ਐਂਡ੍ਰਾਇਡ 5.1.1 ਲਾਲੀਪਾਪ ਵਰਜ਼ਨ ਹੋਣ ਦੀ ਉਮੀਦ ਕਰ ਸਕਦੇ ਹਾਂ। ਇਸ ਦੇ ਉਪਰ ਕੰਪਨੀ ਦਾ ਸੈਂਸ ਯੂ, ਆਈ ਦਾ ਵੀ ਇਸਤੇਮਾਲ ਕੀਤਾ ਗਿਆ ਹੈ। ਸਮਾਰਟਫੋਨ 'ਚ 1.7GHz ਆਕਟਾ-ਕੋਰ ਮੀਡੀਆਟੈੱਕ MT 6752 ਪ੍ਰੋਸੈਸਰ ਹੈ ਅਤੇ ਨਾਲ 2GB ਦਾ ਰੈਮ ਵੀ। ਇਨ ਬਿੱਲਟ ਸਟੋਰੇਜ 16GB ਹੈ ਜੋ ਮਾਇਕ੍ਰੋ ਐੱਸ ਡੀ ਕਾਰਡ (32gb ਤੱਕ) ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ।
ਛੋਟੀ ਜਿਹੀ ਬ੍ਰੇਨ ਮਸ਼ੀਨ ਵਧਾ ਸਕਦੀ ਹੈ ਇਨਸਾਨੀ ਸਰੀਰ ਦੀ ਯੋਗਤਾ
NEXT STORY