ਜਲੰਧਰ : ਮੈਡੀਕਲ ਸਾਇੰਸ 'ਚ ਕਈ ਬੀਮਾਰੀਆਂ ਹਨ, ਜਿਨ੍ਹਾਂ ਦਾ ਇਲਾਜ ਲੱਭ ਲਿਆ ਗਿਆ ਹੈ ਪਰ ਕਈ ਅਜਿਹੀਆਂ ਬੀਮਾਰੀਆਂ ਵੀ ਹਨ, ਜਿਨ੍ਹਾਂ ਦਾ ਇਲਾਜ ਅਜੇ ਲੱਭਿਆ ਜਾ ਰਿਹਾ ਹੈ। ਇਨ੍ਹਾਂ ਬੀਮਾਰੀਆਂ 'ਚੋਂ ਇਕ ਹੈ ਰੀੜ੍ਹ ਦੀ ਹੱਡੀ 'ਚ ਹੋਈ ਇੰਜਰੀ। ਇਹ ਇੰਜਰੀ ਪੂਰੇ ਸਰੀਰ ਨੂੰ ਲਾਚਾਰ ਬਣਾ ਸਕਦੀ ਹੈ। ਇਸ ਦੇ ਇਲਾਜ ਨੂੰ ਹੀ ਬੇਹਤਰ ਕਰਨ ਲਈ ਆਸਟ੍ਰੇਲੀਆ ਦੇ ਇਕ ਖੋਜਕਾਰ ਨੇ ਇਕ ਬ੍ਰੇਨ ਮਸ਼ੀਨ ਬਣਾਈ ਹੈ, ਜੋ ਸਾਡੇ ਦਿਮਾਗ 'ਚ ਇੰਪਲਾਂਟ ਕੀਤੀ ਜਾ ਸਕਦੀ ਹੈ।
ਇਸ ਬ੍ਰੇਨ ਮਸ਼ੀਨ ਇੰਟਰਫੇਸ ਨੂੰ ਆਸਟ੍ਰੇਲੀਆ ਦੇ ਡਾ. ਨਿਕੋਲਸ ਓਪੇ ਨੇ ਬਣਾਇਆ ਹੈ, ਜੋ ਦਿਮਾਗ ਦੇ ਨਿਊਰੋ ਸਿਗਨਲਜ਼ ਨੂੰ ਰਿਕਾਰਡ ਕਰਦੀ ਹੈ। ਇਸ ਰਿਕਾਰਡ ਕੀਤੇ ਨਿਊਰੋ ਸਿਗਨਲਜ਼ ਨੂੰ ਡੀਕੋਡ ਕੀਤਾ ਜਾ ਸਕਦਾ ਹੈ ਤੇ ਇਸ ਤੋਂ ਬਾਅਦ ਮਸ਼ੀਨ ਰਾਹੀਂ ਡੀਕੋਡ ਹੋਏ ਸਿਗਨਲਜ਼ ਨੂੰ ਕਮਾਂਡਜ਼ ਦੇ ਰੂਪ 'ਚ ਵੱਖ-ਵੱਖ ਮਸ਼ੀਨਜ਼ ਜਿਵੇਂ ਵ੍ਹੀਲਚੇਅਰ ਆਦਿ ਨੂੰ ਭੇਜ ਕੇ ਕੰਟਰੋਲ ਕੀਤਾ ਜਾ ਸਕਦਾ ਹੈ।
ਡਾ. ਨਿਕੋਲਸ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਡਿਵਾਈਸ ਬਣਾਉਣਾ ਸੌਖਾਲਾ ਨਹੀਂ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਲੈਕਟ੍ਰੋਡਜ਼ ਤੇ ਤਾਰਾਂ ਨਾਲ ਬਣੀ ਇਸ ਡਿਵਾਈਸ ਨੂੰ ਦਿਮਾਗ ਦੇ ਸਹੀ ਹਿੱਸੇ ਤੱਕ ਪਹੁੰਚਾਉਣਾ ਵੀ ਚੁਣੌਤੀ ਭਰਿਆ ਸੀ। ਇਸ ਦਾ ਡਿਜ਼ਾਈਨ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਇਸ ਨੂੰ ਆਸਾਨੀ ਨਾਲ ਸੁੰਗੇੜਿਆ ਤੇ ਖੋਲ੍ਹਿਆ ਜਾ ਸਕੇ। ਇਹ ਡਿਵਾਈਸ 190 ਹਰਟਜ਼ ਦੇ ਇਲੈਕਟ੍ਰਾਨਿਕ ਸਿਗਨਲ ਭੇਜਦੀ ਹੈ, ਜੋ ਕਿ ਦਿਮਾਗ ਦੇ ਨਿਊਰੋਨਜ਼ ਦੀ ਹੋਈ ਹਰਕਤ ਨੂੰ ਰਿਕਾਰਡ ਕਰ ਕੇ ਕੋਡਿੰਗ ਕਰਦੇ ਹਨ ਤੇ ਇਸ ਨੂੰ ਡੀਕੋਡਿਡ ਸਿਗਨਲਜ਼ 'ਚ ਬਦਲਦੇ ਹਨ। ਇਸ ਨੂੰ ਦਿਮਾਗ ਦੇ ਮੋਟਕ ਕੋਰਟੈਕਸ 'ਚ ਫਿੱਟ ਕੀਤਾ ਜਾਂਦਾ ਹੈ, ਜੋ ਸਾਡੇ ਸਰੀਰ 'ਚ ਹੱਥਾਂ, ਬਾਹਾਂ, ਗਰਦਨ, ਗੁੱਟਾਂ ਆਦਿ ਦੀ ਮੂਵਮੈਂਟਸ ਨੂੰ ਕੰਟਰੋਲ ਕਰਦਾ ਹੈ।
ਜੇ ਵਿਗਿਆਨੀ ਸਫਲ ਰਹੇ ਤਾਂ ਇਸ ਨਾਲ ਕਈ ਤਰ੍ਹਾਂ ਦੇ ਸਰੀਰਕ ਤੌਰ 'ਤੇ ਲਾਚਾਰ ਵਿਅਕਤੀ ਮੁੜ ਤੁਰ-ਫਿਰ ਸਕਣਗੇ। ਇਸ ਨੂੰ ਅਜੇ ਤੱਕ ਪ੍ਰੈਕਟੀਕਲੀ ਨਹੀਂ ਅਜ਼ਮਾਇਆ ਗਿਆ। ਇਸ ਨੂੰ ਅਜ਼ਮਾਉਣ ਲਈ ਉਨ੍ਹਾਂ ਨੂੰ ਹੀ ਲਿਆ ਜਾਵੇਗਾ, ਜਿਨ੍ਹਾਂ ਨੂੰ ਰੀੜ੍ਹ ਦੀ ਹੱਡੀ 'ਚ ਸਮੱਸਿਆ ਹੈ ਤੇ ਜੋ ਸਰੀਰਕ ਤੌਰ 'ਤੇ ਅਸਮਰੱਥ ਹਨ। ਇਸ ਤਕਨੀਕ ਨੂੰ ਮੈਡੀਕਲੀ ਪ੍ਰਵਾਨਗੀ ਮਿਲਣਾ ਅਜੇ ਬਾਕੀ ਹੈ ਤੇ ਅਸੀਂ ਕਹਿ ਸਕਦੇ ਹਾਂ ਕਿ ਇਸ ਤਕਨੀਕ ਨੂੰ ਵਿਕਸਿਤ ਹੋਣ 'ਚ 2022 ਤੱਕ ਦਾ ਸਮਾਂ ਲੱਗ ਸਕਦਾ ਹੈ।
ਐਂਡ੍ਰਾਇਡ ਫੋਨ ਦੀ ਵਰਤੋਂ ਨੂੰ ਹੋਰ ਵੀ ਆਸਾਨ ਬਣਾਏਗਾ ਗੂਗਲ ਦਾ ਸਮਾਰਟ ਜੈਸਚਰ
NEXT STORY