ਜਲੰਧਰ-ਹੁਵਾਵੇ ਨੇ ਹਾਲ ਹੀ ਇਕ ਪ੍ਰੈੱਸ ਈਵੈਂਟ ਦੇ ਰਾਹੀਂ ਐਲਾਨ ਕੀਤਾ ਹੈ ਕਿ ਕੰਪਨੀ ਨੋਵਾ 3 ਸਮਾਰਟਫੋਨ 18 ਜੁਲਾਈ ਨੂੰ ਇਕ ਈਵੈਂਟ 'ਚ ਪੇਸ਼ ਕਰੇਗੀ। ਇਸ ਲਾਂਚ ਈਵੈਂਟ ਨੂੰ ਸੇਨਜ਼ਾਨ ਯੂਨੀਵਰਸਲ ਸਟੇਡੀਅਮ (Shenzhen Universiade Stadium) 'ਚ ਆਯੋਜਿਤ ਕੀਤਾ ਜਾਵੇਗਾ। ਇਕ ਰਿਪੋਰਟ ਮੁਤਾਬਕ ਹੁਵਾਵੇ ਨੋਵਾ 3 (Huawei Nova 3) ਸਮਾਰਟਫੋਨ ਦਾ ਇਕ ਨਵਾਂ ਟੀਜ਼ਰ 'ਚ ਤਸਵੀਰ ਸਾਹਮਣੇ ਆਈ ਹੈ, ਜਿਸ ਤੋਂ ਸਪੈਸੀਫਿਕੇਸ਼ਨ ਦਾ ਖੁਲਾਸਾ ਹੋਇਆ ਹੈ।
ਸਮਾਰਟਫੋਨ ਕੰਪਨੀ ਦਾ ਇਕ ਹੋਰ ਨੌਚ ਡਿਸਪਲੇਅ ਨਾਲ ਪੇਸ਼ ਹੋਵੇਗਾ , ਜੋ ਨੋਵਾ 3 ਸੀਰੀਜ਼ 'ਚ ਸ਼ਾਮਿਲ ਹੋਵੇਗਾ। ਇਸ 'ਚ ਕੁਝ ਮਹੀਨੇ ਪਹਿਲਾਂ ਐਲਾਨ ਹੋਇਆ ਸੀ ਨੋਵਾ 3E ਸਮਾਰਟਫੋਨ ਵੀ ਸ਼ਾਮਿਲ ਹੈ। ਨੋਵਾ 3 ਦਾ ਨੌਚ ਕੰਪਨੀ ਦੇ ਬਾਕੀ ਸਮਾਰਟਫੋਨ ਦੀ ਸਕਰੀਨ 'ਚ ਦਿੱਤੇ ਨੌਚ ਤੋਂ ਥੋੜ੍ਹਾਂ ਵੱਡਾ ਦਿਖਾਈ ਦਿੰਦਾ ਹੈ। ਅਜਿਹਾ ਇਸ ਲਈ ਕਿਉਕਿ ਨੋਵਾ 3 ਦੇ ਨੌਚ 'ਚ ਇਕ ਈਅਰਪੀਸ, ਕੁਝ ਸੈਂਸਰ ਅਤੇ ਦੋ ਫਰੰਟ ਫੇਸਿੰਗ ਕੈਮਰੇ ਸ਼ਾਮਿਲ ਹਨ। ਇਹ ਡਿਊਲ ਸੈਲਫੀ ਕੈਮਰੇ ਨਾਲ ਆਉਣ ਵਾਲਾ ਪਹਿਲਾਂ ਨੌਚ ਡਿਸਪਲੇਅ ਵਾਲਾ ਸਮਾਰਟਫੋਨ ਹੋ ਸਕਦਾ ਹੈ।
ਹੁਵਾਵੇ ਨੋਵਾ 3 'ਚ ਕਾਫੀ ਪਤਲੀ ਬੇਜ਼ਲ ਹੈ ਪਰ ਡਿਵਾਈਸ ਦੀ ਚਿਨ ਥੋੜੀ ਮੋਟੀ ਹੈ। ਸਮਾਰਟਫੋਨ ਦੇ ਗਲਾਸ ਬੈਕ 'ਚ ਇਕ ਵਰਟੀਕਲ ਡਿਊਲ ਕੈਮਰਾ ਸੈੱਟਅਪ ਹੈ, ਜੋ ਏ. ਆਰ. ਦੁਆਰਾ ਅਪਰੇਟ ਹੁੰਦਾ ਹੈ। ਇਸ ਤੋਂ ਇਲਾਵਾ ਸਮਾਰਟਫੋਨ ਲਾਈਟ ਬਲੂ ਅਤੇ ਗੋਲਡ ਵਰਗੇ ਕਲਰ ਆਪਸ਼ਨ ਨਾਲ ਬਾਜ਼ਾਰ 'ਚ ਉਪਲੱਬਧ ਹੋਵੇਗਾ। ਬੈਕ ਪੈਨਲ 'ਚ ਇੱਕ ਫਿੰਗਰਪ੍ਰਿੰਟ ਰੀਡਰ ਵੀ ਹੈ। ਟੀਜ਼ਰ 'ਤੇ ਮੌਜੂਦ ਟੈਕਸਟ 'ਚ ਕਿਹਾ ਗਿਆ, '' ਏ. ਆਈ. ਨਾਲ 24 ਮੈਗਾਪਿਕਸਲ ਦੇ 4 ਕੈਮਰੇ ਵਾਲਾ ਸੈਲਫੀ ਐਕਸਪਰਟ ਫੋਨ'' ਹੈ।
BMW X1 ਦਾ ਫੇਸਲਿਫਟ ਵੇਰੀਐਂਟ ਟੈਸਟਿੰਗ ਦੌਰਾਨ ਆਇਆ ਨਜ਼ਰ
NEXT STORY