ਨਵੀਂ ਦਿੱਲੀ— ਚੀਨ ਦੀ ਸਮਾਰਟਫੋਨ ਕੰਪਨੀ Huawei ਨੇ ਆਪਣਾ ਨਵਾਂ ਸਮਾਰਟਫੋਨ Y6 Pro ਲਾਂਚ ਕੀਤਾ ਹੈ। ਇਸ ਫੋਨ ਨੂੰ ਕੰਪਨੀ ਦੀ ਵੈੱਬਸਾਈਟ 'ਤੇ ਲਿਸਟ ਕੀਤਾ ਗਿਆ ਹੈ। ਹਾਲਾਂਕਿ ਇਸ ਦੀ ਕੀਮਤ ਅਤੇ ਉਪਲੱਬਧਤਾ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਡਿਊਲ ਸਿਮ ਸਮਾਰਟਫੋਨ 'ਚ 5-ਇੰਚ ਦੀ ਐੱਚ.ਡੀ. ਸਕ੍ਰੀਨ ਦਿੱਤੀ ਗਈ ਹੈ ਜਿਸ ਦੀ ਪਿਕਸਲ ਰੈਜ਼ੋਲਿਊਸ਼ਨ 720x1280 ਹੈ। ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਸ ਵਿਚ 1.3GHz ਕਵਾਡ-ਕੋਰ ਮੀਡੀਆਟੈੱਕ ਦੇ ਨਾਲ ਹੀ 2ਜੀ.ਬੀ. ਦੀ ਰੈਮ ਵੀ ਹੈ। ਇਨਬਿਲਟ ਸਟੋਰੇਜ਼ 16ਜੀ.ਬੀ. ਹੈ। ਮਾਈਕ੍ਰੋ ਐੱਸ.ਡੀ. ਕਾਰਡ ਸਪੋਰਟ ਬਾਰੇ ਅਜੇ ਕੁਝ ਨਹੀਂ ਦੱਸਿਆ ਗਿਆ ਹੈ। ਹੈਂਡਸੈੱਟ 'ਚ 13MP ਦਾ ਰੀਅਰ ਆਟੋਫੋਕਸ ਕੈਮਰਾ ਹੈ ਅਤੇ 5MP ਦਾ ਫਰੰਟ ਕੈਮਰਾ ਵੀ ਹੈ। Y6 Pro ਦੀ ਸਭ ਤੋਂ ਵੱਡੀ ਖਾਸੀਅਤ ਹੈ ਇਸ ਦੀ ਬੈਟਰੀ। ਇਸ ਫੋਨ 'ਚ 4000mAh ਦੀ ਬੈਟਰੀ ਦਿੱਤੀ ਗਈ ਹੈ।
ਦੁਨੀਆ ਦਾ ਪਹਿਲਾ ਵੇਅਰੇਬਲ ਮਿਊਜ਼ਿਕਲ ਇੰਸਟਰੂਮੈਂਟ(ਦੇਖੋ ਵੀਡੀਓ)
NEXT STORY