ਆਟੋ ਡੈਸਕ- ਹੁੰਡਈ ਨੇ ਆਪਣੀ ਕ੍ਰੇਟਾ ਦਾ ਨਵਾਂ Knight Edition ਭਾਰਤੀ ਬਾਜ਼ਾਰ 'ਚ ਉਤਾਰ ਦਿੱਤਾ ਹੈ। ਇਸ ਐਡੀਸ਼ਨ ਦੀ ਸ਼ੁਰੂਆਤੀ ਕੀਮਤ 14.51 ਲੱਖ ਰੁਪਏ ਤੈਅ ਕੀਤੀ ਗਈ ਹੈ। ਉਥੇ ਹੀ ਇਸ ਦਾ ਟਾਪ-ਸਪੇਕ ਵੇਰੀਐਂਟ 20.15 ਲੱਖ ਰੁਪਏ ਐਕਸ-ਸ਼ੋਅਰੂਮ ਦੀ ਕੀਮਤ 'ਤੇ ਉਪਲੱਬਧ ਹੋਵੇਗਾ। Hyundai Creta Knight Edition 21 ਖਾਸ ਬਦਲਾਵਾਂ ਦੇ ਨਾਲ ਲਿਆਂਦਾ ਗਿਆ ਹੈ।
ਐਕਸਟੀਰੀਅਰ ਅਤੇ ਇੰਟੀਰੀਅਰ 'ਚ ਬਦਲਾਅ
ਕ੍ਰੇਟਾ ਨਾਈਟ ਐਡੀਸ਼ਨ 'ਚ ਕਾਲੇ ਰੰਗ ਦਾ ਵਿਸ਼ੇਸ਼ ਉਪਯੋਗ ਕੀਤਾ ਗਿਆ ਹੈ। ਇਸ ਵਿਚ ਫਰੰਟ ਰੇਡੀਏਟਰ ਗਰਿੱਲ, ਫਰੰਟ ਅਤੇ ਰੀਅਰ ਕੀਅ ਸਕਿੱਡ ਪਲੇਟਾਂ, ਸਾਈਡ ਸਿਲ ਗਾਰਨਿਸ਼, ਰੂਫ ਰੇਲ, ਸੀ-ਪਿਲਰ ਗਾਰਨਿਸ਼, ਓ.ਆਰ.ਵੀ.ਐੱਮ., ਸਪਾਇਲਰ ਅਤੇ 17 ਇੰਚ ਦੇ ਅਲੌਏ ਵ੍ਹੀਲਜ਼ ਸਾਰਿਆਂ ਨੂੰ ਕਾਲੇ ਰੰਗ 'ਚ ਰੱਖਿਆ ਗਿਆ ਹੈ। ਇਸ ਐੱਸ.ਯੂ.ਵੀ. 'ਚ ਮੈਟ ਬਲੈਕ ਰੰਗ 'ਚ ਲੋਗੋ ਵੀ ਦਿੱਤਾ ਗਿਆ ਹੈ, ਜੋ ਇਸ ਨੂੰ ਇਕ ਖਾਸ ਅਤੇ ਸਟਾਈਲਿਸ਼ ਲੁੱਕ ਦਿੰਦਾ ਹੈ।
ਉਥੇ ਹੀ ਇੰਟੀਰੀਅਰ ਵੀ ਕਾਲੇ ਰੰਗ ਦੀ ਥੀਮ 'ਤੇ ਡਿਜ਼ਾਈਨ ਕੀਤਾ ਗਿਆ ਹੈ। ਐੱਸ.ਯੂ.ਵੀ. ਦੇ ਅੰਦਰੂਨੀ ਹਿੱਸੇ 'ਚ ਪੂਰੀ ਤਰ੍ਹਾਂ ਬਲੈਕ ਰੰਗ ਦਾ ਥੀਮ ਹੈ, ਜਿਸ ਵਿਚ ਬ੍ਰਾਸ ਰੰਗ ਦੇ ਇੰਸਟਰਸ ਦਾ ਉਪਯੋਗ ਕੀਤਾ ਗਿਆ ਹੈ। ਇਹ ਬ੍ਰਾਸ ਰੰਗ ਦੀ ਸਟਿੱਚਿੰਗ, ਸਟੀਅਰਿੰਗ ਵ੍ਹੀਲ ਅਤੇ ਮੈਟਲ ਪੈਡਲ ਵਰਗੇ ਕਈ ਹਿੱਸਿਆਂ 'ਤੇ ਦੇਖੀ ਜਾ ਸਕਦੀ ਹੈ, ਜੋ ਇੰਟੀਰੀਅਰ ਨੂੰ ਇਕ ਖਾਸ ਅਤੇ ਆਕਰਸ਼ਕ ਲੁੱਕ ਦਿੰਦੇ ਹਨ।
ਪਾਵਰਟ੍ਰੇਨ
ਇਸ ਵਿਚ 1.5- ਲੀਟਰ ਦੀ ਸਮਰਥਾ ਦਾ ਨੈਚੁਰਲ ਐਸਪਿਰੇਟਿਡ (ਐੱਨ.ਏ.) ਪੈਟਰੋਲ ਇੰਜਣ ਅਤੇ 1.5-ਲੀਟਰ ਡੀਜ਼ਲ ਇੰਜਣ ਦਿੱਤਾ ਗਿਆ ਹੈ। ਟ੍ਰਾਂਸਮਿਸ਼ਨ ਆਪਸ਼ਨਾਂ 'ਚ 6-ਸਪੀਡ ਮੈਨੁਅਲ, IVT ਅਤੇ 6-ਸਪੀਡ ਟਾਰਕ ਕਨਵਰਟਰ ਆਟੋਮੈਟਿਕ ਗਿਅਰਬਾਕਸ ਸ਼ਾਮਲ ਹਨ।
ਹੁੰਡਈ ਮੋਟਰ ਇੰਡੀਆ ਲਿਮਟਿਡ ਦੇ ਡਾਇਰੈਕਟਰ ਤਰੁਣ ਗਰਗ ਨੇ ਕਿਹਾ ਕਿ ਕ੍ਰੇਟਾ ਨਾਈਟ ਸਿਰਫ ਇਕ ਐੱਸ.ਯੂ.ਵੀ. ਤੋਂ ਕਿਤੇ ਜ਼ਿਆਦਾ ਹੈ। ਇਸ ਦਾ ਕਮਾਂਡਿੰਗ ਰੋਡ ਇੰਪ੍ਰੈਸ਼ਨ, ਬੋਲਡ ਡਿਜ਼ਾਈਨ ਅਤੇ ਵਿਸ਼ੇਸ਼ ਬਲੈਕ ਥੀਮ ਫੀਚਰ ਇਸ ਕਾਰ ਨੂੰ ਸੜਕ 'ਤੇ ਅਲੱਗ ਬਣਾਉਂਦੀ ਹੈ। ਐੱਸ.ਯੂ.ਵੀ. ਕ੍ਰੇਟਾ ਦਾ ਬਲੈਕ ਡਿਜ਼ਾਈਨ ਗਾਹਕਾਂ ਨੂੰ ਕ੍ਰੇਟਾ ਬ੍ਰਾਂਡ ਨੂੰ ਮਜਬੂਤ ਕਰਦੇ ਹੋਏ ਇਕ ਗਤੀਸ਼ੀਲ ਡਰਾਈਵਿੰਗ ਅਨੁਭਵ ਦੇਵੇਗਾ।
ਗੂਗਲ ਫੋਟੋਜ਼ ਨੂੰ ਵੀ ਮਿਲਿਆ Gemini AI ਦਾ ਸਪੋਰਟ, ਹੁਣ ਆਏਗਾ ਮਜਾ
NEXT STORY