ਗੈਜੇਟ ਡੈਸਕ- ਗੂਗਲ ਆਪਣੇ ਸਾਰੇ ਪ੍ਰੋਡਕਟ ਦੇ ਨਾਲ ਹੌਲੀ-ਹੌਲੀ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਦਾ ਸਪੋਰਟ ਦੇ ਰਿਹਾ ਹੈ। ਹੁਣ ਗੂਗਲ ਨੇ ਗੂਗਲ ਫੋਟੋਜ਼ ਦੇ ਨਾਲ ਆਪਣੇ ਏ.ਆੀ. ਟੂਲ ਜੈਮਿਨੀ ਏ.ਆਈ. ਦਾ ਸਪੋਰਟ ਦਿੱਤਾ ਹੈ। ਗੂਗਲ ਫੋਟੋਜ਼ ਲਈ ਗੂਗਲ ਨੇ Ask Photos ਫੀਚਰ ਜਾਰੀ ਕੀਤਾ ਹੈ ਜਿਸ ਦੀ ਮਦਦ ਨਾਲ ਯੂਜ਼ਰਜ਼ ਫੋਟੋਜ਼ ਐਪ 'ਚ ਕਿਸੇ ਫੋਟੋ ਜਾਂ ਵੀਡੀਓ ਨੂੰ ਆਸਾਨੀ ਨਾਲ ਸਰਚ ਕਰ ਸਕੋਗੇ। ਇਸ ਤੋਂ ਇਲਾਵਾ ਗੂਗਲ ਨੇ ਗੂਗਲ ਫੋਟੋਜ਼ ਦੇ ਲਈ ‘descriptive queries' ਫੀਚਰ ਵੀ ਜਾਰੀ ਕੀਤਾ ਹੈ।
ਗੂਗਲ ਨੇ ਆਪਣੇ ਇਸ ਫੀਚਰ ਬਾਰੇ ਆਪਣੇ ਬਲਾਗ 'ਚ ਜਾਣਕਾਰੀ ਦਿੱਤੀ ਹੈ। ਗੂਗਲ ਨੇ ਲਿਖਿਆ Ask Photos ਇਕ ਐਕਸਪੈਰੀਮੈਂਟਲ ਫੀਚਰ ਹੈ ਜੋ Google Labs ਦਾ ਹਿੱਸਾ ਹੈ। ਮੌਜੂਦਾ ਸਮੇਂ 'ਚ ਇਸ ਨੂੰ ਅਮਰੀਕਾ 'ਚ ਸਿਰਫ ਚੁਣੇ ਹੋਏ ਯੂਜ਼ਰਜ਼ ਲਈ ਰਿਲੀਜ਼ ਕੀਤਾ ਜਾ ਰਿਹਾ ਹੈ।
Ask Photos, ਗੂਗਲ ਫੋਟੋਜ਼ ਐਪ ਦੇ ਅੰਦਰ ਇਕ ਅਲੱਗ ਇੰਟਰਫੇਸ ਦੇ ਰੂਪ 'ਚ ਉਪਲੱਬਧ ਹੋਵੇਗਾ। ਯੂਜ਼ਰਜ਼ ਐਪ ਦੇ ਹੇਠਾਂ ਸੱਜੇ ਪਾਸੇ ਸਰਚ ਆਈਕਨ 'ਤੇ ਟੈਪ ਕਰਕੇ ਇਸ ਨੂੰ ਐਕਸੈਸ ਕਰ ਸਕਦੇ ਹਨ। ਫੁਲ ਸਕਰੀਨ ਇੰਟਰਫੇਸ 'ਚ ਯੂਜ਼ਰਜ਼ ਹੁਣ ਜੈਮਿਨੀ ਦਾ ਵੀ ਐਕਸੈਸ ਕਰ ਸਕਦੇ ਹਨ ਅਤੇ ਉਸ ਨੂੰ ਸਪੈਸ਼ਲ ਫੋਟੋਜ਼ ਦਿਖਾਉਣ ਲਈ ਕਹਿ ਸਕਦੇ ਹਨ। ਯੂਜ਼ਰਜ਼ ਆਪਣੀ ਬੋਲਚਾਲ ਦੀ ਭਾਸ਼ਾ 'ਚ ਜੈਮਿਨੀ ਤੋਂ ਸਵਾਲ ਕਰ ਸਕਦੇ ਹਨ।
ਉਦਾਹਰਣ ਲਈ ਯੂਜ਼ਰਜ਼ ਪੁੱਛ ਸਕਦੇ ਹਨ, 'ਸ਼ੌਰੀਆ ਦੇ ਜਨਮਦਿਨ ਦੀ ਪਾਰਟੀ ਵਿਚ ਮੈਨੂੰ ਮੇਰੀਆਂ ਤਸਵੀਰਾਂ ਦਿਖਾਓ' ਅਤੇ ਜੈਮਿਨੀ ਸੰਬੰਧਿਤ ਤਸਵੀਰਾਂ ਦਿਖਾਏਗਾ। ਇਸ ਤੋਂ ਇਲਾਵਾ ਤੁਸੀਂ ਗੂਗਲ ਫੋਟੋਜ਼ 'ਚ ਜੈਮਿਨੀ ਤੋਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨ ਲਈ ਬੈਸਟ ਤਸਵੀਰਾਂ ਦਾ ਵੀ ਸੁਝਾਅ ਲੈ ਸਕਦੇ ਹੋ।
CCTV ਖਰੀਦਣ ਜਾ ਰਹੇ ਹੋ ਤਾਂ ਨਾ ਕਰੋ ਇਹ 5 ਗਲਤੀਆਂ, ਹਮੇਸ਼ਾ ਫਾਇਦੇ 'ਚ ਰਹੋਗੇ
NEXT STORY