ਜਲੰਧਰ- ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਦੀ ਕੁਲ ਵਿਕਰੀ (ਸੇਲ) ਪਿਛਲੇ ਮਹੀਨੇ 19.5 ਫ਼ੀਸਦੀ ਵਧ ਕੇ 1,51,215 ਇਕਾਈ ਰਹੀ ਜੋ ਪਿਛਲੇ ਸਾਲ ਇਸ ਮਹੀਨੇ 'ਚ 1,26,569 ਇਕਾਈ ਸੀ। ਮਾਰੂਤੀ ਸੁਜ਼ੂਕੀ ਨੇ ਇਕ ਬਿਆਨ 'ਚ ਕਿਹਾ ਕਿ ਕੰਪਨੀ ਦੀ ਘਰੇਲੂ ਵਿਕਰੀ ਬੀਤੇ ਮਹੀਨੇ 'ਚ 23.4 ਫ਼ੀਸਦੀ ਵਧ ਕੇ 1,44,492 ਇਕਾਈ ਰਹੀ ਜੋ ਅਪ੍ਰੈਲ 2016 'ਚ 1,17,045 ਇਕਾਈ ਸੀ। ਆਲਟੋ ਅਤੇ ਵੈਗਨ ਆਰ ਸਮੇਤ ਛੋਟੇ ਵਾਹਨਾਂ, ਸਵਿਫਟ, ਐਸਟੀਲੋ, ਡਿਜ਼ਾਇਰ ਅਤੇ ਬੋਲੇਨੋ ਵਰਗੇ ਕੰਪੈਕਟ ਵਾਹਨਾਂ, ਸੇਡਾਨ ਸਿਆਜ਼, ਅਰਟਿਗਾ, ਐੱਸ. ਕਰਾਸ ਅਤੇ ਵਿਟਾਰਾ ਬਰੇਜਾ ਦੀ ਵਿਕਰੀ ਇਸ ਸਾਲ ਅਪ੍ਰੈਲ ਮਹੀਨੇ 'ਚ ਵਧੀ।
ਟੋਇਟਾ ਕਿਰਲੋਸਕਰ ਦੀ ਵਿਕਰੀ 48 ਫ਼ੀਸਦੀ ਵਧੀ
ਟੋਇਟਾ ਕਿਰਲੋਸਕਰ ਮੋਟਰ ਦੀ ਕੁਲ ਵਿਕਰੀ ਅਪ੍ਰੈਲ 'ਚ 47.85 ਫ਼ੀਸਦੀ ਉਛਲ ਕੇ 14,057 ਇਕਾਈ ਰਹੀ। ਹਾਲ ਹੀ 'ਚ ਪੇਸ਼ ਐੱਸ. ਯੂ. ਵੀ. ਫਾਰਚੂਨਰ ਦੀ ਚੰਗੀ ਵਿਕਰੀ ਨਾਲ ਕੰਪਨੀ ਦੀ ਕੁਲ ਵਿਕਰੀ ਵਧੀ ਹੈ। ਕੰਪਨੀ ਦੇ ਨਿਰਦੇਸ਼ਕ ਅਤੇ ਸੀਨੀ. ਵਾਈਸ ਪ੍ਰੈਜ਼ੀਡੈਂਟ (ਵਿਕਰੀ ਅਤੇ ਮਾਰਕੀਟਿੰਗ) ਐੱਨ. ਰਾਜਾ ਨੇ ਇਕ ਬਿਆਨ 'ਚ ਕਿਹਾ ਕਿ ਪਿਛਲੇ ਸਾਲ ਇਸ ਮਹੀਨੇ 'ਚ 9,507 ਵਾਹਨ ਵੇਚੇ ਸਨ। ਕੰਪਨੀ ਦੀ ਘਰੇਲੂ ਵਿਕਰੀ ਅਪ੍ਰੈਲ 2017 'ਚ 51.81 ਫ਼ੀਸਦੀ ਵਧ ਕੇ 12,948 ਇਕਾਈ ਰਹੀ ਜੋ ਪਿਛਲੇ ਸਾਲ ਅਪ੍ਰੈਲ 'ਚ 8,529 ਇਕਾਈ ਸੀ। ਉਥੇ ਹੀ ਕੰਪਨੀ ਦੀ ਬਰਾਮਦ ਬੀਤੇ ਮਹੀਨੇ 'ਚ 1,109 ਇਕਾਈ ਰਹੀ ਜੋ ਪਿਛਲੇ ਸਾਲ ਇਸ ਮਹੀਨੇ 'ਚ 978 ਇਕਾਈ ਸੀ।
ਹੁੰਡਈ ਦੀ ਸੇਲ 3.57 ਫ਼ੀਸਦੀ ਵਧੀ
ਹੁੰਡਈ ਮੋਟਰ ਇੰਡੀਆ ਲਿ. ਨੇ ਇਸ ਸਾਲ ਅਪ੍ਰੈਲ 'ਚ 3.57 ਫੀਸਦੀ ਵਾਧੇ ਨਾਲ 56,368 ਵਾਹਨਾਂ ਦੀ ਵਿਕਰੀ ਕੀਤੀ। ਕੰਪਨੀ ਨੇ ਦੱਸਿਆ ਕਿ ਉਸ ਨੇ ਅਪ੍ਰੈਲ, 2016 'ਚ 54,420 ਵਾਹਨ ਵੇਚੇ ਸਨ। ਕੰਪਨੀ ਦੀ ਘਰੇਲੂ ਵਿਕਰੀ ਇਸ ਮਹੀਨੇ 5.68 ਫ਼ੀਸਦੀ ਵਾਧੇ ਨਾਲ 44,758 ਰਹੀ ਜਦੋਂ ਕਿ ਸਾਲ ਭਰ ਪਹਿਲਾਂ ਇਹ 42,351 ਸੀ। ਹੁੰਡਈ ਨੇ ਅਪ੍ਰੈਲ 'ਚ 11,610 ਵਾਹਨ ਬਰਾਮਦ ਕੀਤੇ ਜੋ ਪਿਛਲੇ ਸਾਲ ਇਸੇ ਮਿਆਦ ਦੌਰਾਨ ਵਿਕੇ 12,069 ਵਾਹਨਾਂ ਨਾਲੋਂ 3.8 ਫੀਸਦੀ ਘੱਟ ਹਨ। ਵਿਕਰੀ ਪ੍ਰਦਰਸ਼ਨ 'ਤੇ ਕੰਪਨੀ ਦੇ ਵਿਕਰੀ ਅਤੇ ਮਾਰਕੀਟਿੰਗ ਨਿਰਦੇਸ਼ਕ ਰਾਕੇਸ਼ ਸ਼੍ਰੀਵਾਸਤਵ ਨੇ ਕਿਹਾ ਕਿ ਕੰਪਨੀ ਨੇ ਪਿਛਲੇ ਸਾਲ ਦੇ ਮਜ਼ਬੂਤ ਆਧਾਰ 'ਤੇ ਆਪਣੀ ਵਾਧੇ ਦੀ ਰਫਤਾਰ ਜਾਰੀ ਰੱਖੀ।
ਏਅਰਟੈੱਲ ਦੇ ਇਸ਼ਤਿਹਾਰ ਹਨ ਗੁੰਮਰਾਹ ਕਰਨ ਵਾਲੇ : ਰਿਲਾਇੰਸ ਜਿਓ
NEXT STORY