ਗੈਜੇਟ ਡੈਸਕ : ਹੁੰਡਈ ਮੋਟਰ ਇੰਡੀਆ ਦੀ ਮਸ਼ਹੂਰ ਕੰਪੈਕਟ ਐੱਸਯੂਵੀ ਹੁੰਡਈ ਵੈਨਿਊ ਨੇ ਭਾਰਤੀ ਬਾਜ਼ਾਰ 'ਚ ਨਵਾਂ ਮੀਲ ਪੱਥਰ ਸਥਾਪਤ ਕਰਦਿਆਂ ਇਤਿਹਾਸ ਰਚ ਦਿੱਤਾ ਹੈ। ਕੰਪਨੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਐੱਸਯੂਵੀ ਨੇ ਦੇਸ਼ 'ਚ 8 ਲੱਖ ਯੂਨਿਟਾਂ ਦੀ ਵਿਕਰੀ ਦਾ ਅੰਕੜਾ ਪਾਰ ਕਰ ਲਿਆ ਹੈ। ਵਿਕਰੀ ਦੇ ਅੰਕੜੇ ਤੇ ਪ੍ਰਾਪਤੀਆਂ ਮਈ 2019 'ਚ ਆਪਣੀ ਸ਼ੁਰੂਆਤ ਤੋਂ ਲੈ ਕੇ ਮਈ 2026 ਦੇ ਅੰਤ ਤੱਕ ਭਾਰਤ 'ਚ ਵੈਨਿਊ ਦੀਆਂ ਕੁੱਲ 8,02,221 ਇਕਾਈਆਂ ਵੇਚੀਆਂ ਜਾ ਚੁੱਕੀਆਂ ਹਨ। ਭਾਰਤੀ ਬਾਜ਼ਾਰ ਤੋਂ ਇਲਾਵਾ ਕੰਪਨੀ ਨੇ 55,000 ਤੋਂ ਵੱਧ ਯੂਨਿਟਾਂ ਦਾ ਨਿਰਯਾਤ ਵੀ ਕੀਤਾ ਹੈ, ਜਿਸ ਨਾਲ ਇਸਦੀ ਵਿਸ਼ਵਵਿਆਪੀ ਕੁੱਲ ਵਿਕਰੀ 8.5 ਲੱਖ ਯੂਨਿਟਾਂ ਤੋਂ ਵੀ ਉੱਪਰ ਪਹੁੰਚ ਗਈ ਹੈ। ਵਰਤਮਾਨ 'ਚ ਇਹ ਹੁੰਡਈ ਕਰੇਟਾ ਤੋਂ ਬਾਅਦ ਕੰਪਨੀ ਦੀ ਦੂਜੀ ਸਭ ਤੋਂ ਵੱਧ ਵਿਕਣ ਵਾਲੀ ਐੱਸਯੂਵੀ ਬਣ ਗਈ ਹੈ।
ਕੀਮਤ ਅਤੇ ਮੁਕਾਬਲਾ ਭਾਰਤ ਵਿੱਚ ਹੁੰਡਈ ਵੈਨਿਊ ਦੀ ਕੀਮਤ 8 ਲੱਖ ਰੁਪਏ ਤੋਂ ਸ਼ੁਰੂ ਹੋ ਕੇ 15.65 ਲੱਖ ਰੁਪਏ (ਐਕਸ-ਸ਼ੋਰੂਮ) ਦੇ ਵਿਚਕਾਰ ਹੈ। ਇਹ ਗੱਡੀ ਬਾਜ਼ਾਰ ਵਿੱਚ ਟਾਟਾ ਨੈਕਸਨ, ਮਾਰੂਤੀ ਬ੍ਰੇਜ਼ਾ, ਕਿਆ ਸੋਨੇਟ ਅਤੇ ਮਹਿੰਦਰਾ ਐਕਸਯੂਵੀ 3XO ਵਰਗੀਆਂ ਵੱਡੀਆਂ ਗੱਡੀਆਂ ਨੂੰ ਸਖ਼ਤ ਟੱਕਰ ਦੇ ਰਹੀ ਹੈ। ਨਵੀਂ ਜਨਰੇਸ਼ਨ ਤੇ ਖ਼ੂਬੀਆਂ ਕੰਪਨੀ ਹੁਣ ਵੈਨਿਊ ਦੀ ਸੈਕਿੰਡ ਜਨਰੇਸ਼ਨ ਲੈ ਕੇ ਆਈ ਹੈ, ਜਿਸ ਦਾ ਨਿਰਮਾਣ ਮਹਾਰਾਸ਼ਟਰ ਦੇ ਤਾਲੇਗਾਂਵ ਸਥਿਤ ਨਵੇਂ ਪਲਾਂਟ 'ਚ ਕੀਤਾ ਜਾ ਰਿਹਾ ਹੈ। ਨਵਾਂ ਮਾਡਲ ਪਹਿਲਾਂ ਨਾਲੋਂ ਵੱਡਾ ਹੈ, ਜਿਸ ਦੀ ਉਚਾਈ 48 ਮਿਲੀਮੀਟਰ ਅਤੇ ਚੌੜਾਈ 30 ਮਿਲੀਮੀਟਰ ਵਧਾਈ ਗਈ ਹੈ। ਇਸ ਦੇ ਫੀਚਰਸ 'ਚ ਬਹੁਤ ਸ਼ਾਨਦਾਰ ਹਨ। ਇਨ੍ਹਾਂ ਗੱਡੀਆਂ 'ਚ 1.2-ਲੀਟਰ ਪੈਟਰੋਲ ਅਤੇ 1.0-ਲੀਟਰ ਟਰਬੋ ਪੈਟਰੋਲ ਇੰਜਣ ਮਿਲੇਗਾ। ਇਸਦੇ ਨਾਲ ਹੀ ਵੱਖ-ਵੱਖ ਵੇਰੀਐਂਟਸ ਵਿੱਚ 18.05 ਤੋਂ 20.99 ਕਿਲੋਮੀਟਰ ਪ੍ਰਤੀ ਲੀਟਰ ਤੱਕ ਦੀ ਮਾਈਲੇਜ ਮਿਲੇਗਾ ਤੇ ਡਿਊਲ 12.3-ਇੰਚ ਕਰਵਡ ਸਕ੍ਰੀਨ, 360-ਡਿਗਰੀ ਕੈਮਰਾ ਅਤੇ ਵੈਂਟੀਲੇਟਿਡ ਸੀਟਾਂ ਨਾਲ ਲੈਸ ਹਨ। ਸੁਰੱਖਿਆ ਦੀ ਗੱਲ ਕਰੀਏ ਤਾਂ 6 ਏਅਰਬੈਗ, ਲੈਵਲ-2 ADAS ਅਤੇ ਭਾਰਤ NCAP ਵੱਲੋਂ 5-ਸਟਾਰ ਸੁਰੱਖਿਆ ਰੇਟਿੰਗ ਮਿਲੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
6000mAh ਬੈਟਰੀ ਦਾ ਸ਼ਾਨਦਾਰ ਫੋਨ ਹੋਇਆ ਸਸਤਾ ! ਜਾਣੋ ਕੀ ਹੈ ਆਫਰ
NEXT STORY