ਜਲੰਧਰ : ਆਈ. ਬੀ. ਐੱਮ. ਤੇ ਬੌਸ਼ ਐਂਡ ਲੂੰਬ ਮਿਲ ਕੇ ਐਪਲ ਪ੍ਰਾਡਕਟਸ ਲਈ ਇਕ ਐਪ ਤਿਆਰ ਕਰ ਰਹੇ ਹਨ, ਜਿਸ ਤੋਂ ਇਨ੍ਹਾਂ ਨੂੰ ਆਸ ਹੈ ਕਿ ਮੋਤੀਏ ਦਾ ਆਪ੍ਰੇਸ਼ਨ ਕਰਦੇ ਸਮੇਂ ਡਾਕਟਰਾਂ ਨੂੰ ਮਦਦ ਮਿਲੇਗੀ। ਵੀਰਵਾਰ ਨੂੰ ਆਈ. ਬੀ ਐੱਸ ਤੇ ਬੌਸ਼ ਐਂਡ ਲੂੰਬ ਵੱਲੋਂ ਕਿਹਾ ਗਿਆ ਕਿ ਇਹ ਐਪ ਡਾਕਟਰਾਂ ਨੂੰ ਕੰਮ ਦੇ ਦੌਰਾਨ ਇਕਸਾਰ ਤਰੀਕੇ ਨਾਲ ਡਾਟਾ ਇਕੱਠਾ ਕਰੇਗੀ ਜਿਵੇਂ ਕਿ ਮੋਤੀਏ ਦੇ ਆਪ੍ਰੇਸ਼ਨ ਤੋਂ ਪਹਿਲਾਂ, ਦੌਰਾਨ ਤੇ ਬਾਅਦ ਦਾ ਮਰੀਜ਼ ਦਾ ਸਾਰਾ ਡਾਟਾ ਇਸ ਐਪ ਵੱਲੋਂ ਇਕੱਠਾ ਕੀਤਾ ਜਾਵੇਗਾ।
ਮੋਤੀਏ ਦੇ ਆਪ੍ਰੇਸ਼ਨ ਦੌਰਾਨ ਡਾਕਟਰਾਂ ਵੱਲੋਂ ਕਲਾਊਡਿਡ ਲੈਂਸ ਨੂੰ ਹਟਾ ਕੇ ਇਕ ਆਰਟੀਫਿਸ਼ੀਅਲ ਲੈਂਸ ਪਾਇਆ ਜਾਂਦਾ ਹੈ, ਜਿਸ ਨੂੰ ਇੰਟ੍ਰਾਓਕਿਊਲਰ ਲੈਂਸ ਕਿਹਾ ਜਾਂਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਐਪ ਡਾਕਟਰਾਂ ਦੀ ਸਹੀ ਇੰਟ੍ਰਾਓਕਿਊਲਰ ਲੈਂਸ ਬਾਣਉਣ 'ਚ ਮਦਦ ਕਰੇਗੀ। ਇਸ ਤੋਂ ਇਲਾਵਾ ਸਰਜਰੀ ਦੇ ਦੌਰਾਨ ਸਾਰੇ ਨੋਟਸ ਆਈਫੋਨ ਜਾਂ ਆਈਪੈਡ 'ਚ ਆਪ੍ਰੇਸ਼ਨ ਥਿਏਟਰ 'ਚ ਦਿਖਾਏ ਜਾਣਗੇ। ਇਸ ਐਪ ਦੀ ਆਇਲਟ ਟੈਸਟਿੰਗ ਇਸ ਸਾਲ ਸ਼ੁਰੂ ਹੋਵੇਗੀ।
ਗੂਗਲ ਦੀ ਇਹ ਐਪ ਕਲਾਕਾਰਾਂ ਨੂੰ ਬਣਾਏਗੀ ਵਰਚੁਅਲ ਰਿਐਲਿਟੀ ਦਾ ਹਿੱਸਾ (ਵੀਡੀਓ)
NEXT STORY