ਗੈਜੇਟ ਡੈਸਕ– ਦੁਨੀਆ ਭਰ ’ਚ ਸਪੈਮ ਕਾਲ ਮੋਬਾਇਲ ਯੂਜ਼ਰਸ ਲਈ ਪਰੇਸ਼ਾਨੀ ਅਤੇ ਠੱਗੀ ਦਾ ਵੱਡਾ ਜ਼ਰੀਆ ਬਣਦੀ ਜਾ ਰਹੀ ਹੈ। ਇਕ ਤਾਜ਼ਾ ਰਿਪੋਰਟ ਸਾਹਮਣੇ ਆਈ ਹੈ ਕਿ ਭਾਰਤ ’ਚ ਇਕ ਸਾਲ ਇਕ ਹੀ ਨੰਬਰ (ਸਪੈਮਰ) ਤੋਂ 20 ਕਰੋੜ ਕਾਲਸ ਕੀਤੀਆਂ ਗਈਆਂ। ਯਾਨੀ ਇਸ ਸਪੈਮਰ ਨੇ ਇਕ ਦਿਨ ’ਚ 6.64 ਲੱਖ ਅਤੇ ਹਰ ਘੰਟੇ 27 ਹਜ਼ਾਰ ਕਾਲਾਂ ਕਰਕੇ ਭਾਰਤੀਆਂ ਨੂੰ ਪਰੇਸ਼ਾਨ ਕੀਤਾ।
ਗਲੋਬਲ ਪਲੇਟਫਾਰਮ ‘ਟਰੂਕਾਲਰ’ ਨੇ ਆਪਣੀ ਪੰਜਵੀਂ ਸਾਲਾਨਾ ਗਲੋਬਲ ਸਪੈਮ ਰਿਪੋਰਟ ’ਚ ਸਪੈਮ ਕਾਲਸ ਤੋਂ ਪ੍ਰਭਾਵਿਤ ਚੋਟੀ ਦੇ 20 ਦੇਸ਼ਾਂ ਦੀ ਸੂਚੀ ਤਿਆਰ ਕੀਤੀ ਹੈ, ਜਿਸ ਵਿਚ ਇਕ ਜਨਵਰੀ ਤੋਂ 1 ਅਕਤੂਬਰ 2021 ਤਕ ਦੇ ਅੰਕੜਿਆਂ ਨੂੰ ਖੰਗਾਲਿਆ ਗਿਆ ਹੈ।
37.8 ਅਰਬ ਸਪੈਮ ਕਾਲ ਕਰਵਾਏ ਬਲਾਕ, ਸਭਤੋਂ ਜ਼ਿਆਦਾ ਸੇਲਸ ਦੇ
ਟਰੂਕਾਲਰ ਨੇ 30 ਕਰੋੜ ਯੂਜ਼ਰਸ ਦੀਆਂ 37.8 ਅਰਬ ਸਪੈਮ ਕਾਲਸ ਨੂੰ ਪਛਾਣ ਕੇ ਬਲਾਕ ਕਰਨ ’ਚ ਮਦਦ ਕੀਤੀ ਹੈ। 2021 ’ਚ ਸਪੈਮ ਕਾਲਸ ’ਚ ਸਭ ਤੋਂ ਜ਼ਿਆਦਾ ਹਿੱਸੇਦਾਰੀ ਸੇਲਸ ਕਾਲ (93.5 ਫੀਸਦੀ) ਰਹੀ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਕੋਰੋਨਾ ਮਹਾਮਾਰੀ ਨੇ ਦੁਨੀਆ ’ਚ ਨਾ ਸਿਰਫ ਸੰਚਾਰ ਵਿਵਹਾਰ ਸਗੋਂ ਸਪੈਮ ਪੈਟਰਨ ਨੂੰ ਵੀ ਬਦਲਿਆ ਹੈ।
ਬੈਂਕ ਦੇ ਪ੍ਰਤੀਨਿਧੀ ਬਣ ਕੇ ਧੋਖਾਧੜੀ
ਰਿਪੋਰਟ ਮੁਤਾਬਕ, ਭਾਰਤ ’ਚ ਸੇਲਸ ਅਤੇ ਟੈਲੀਮਾਰਕੀਟਿੰਗ ਨਾਲ ਜੁੜੀਆਂ ਸਪੈਮ ਕਾਲਸ ’ਚ ਜ਼ਬਰਦਸਤ ਵਾਧਾ ਹੋਇਆ ਹੈ। ਇਹੀ ਕਾਰਨ ਹੈ ਕਿ ਦੇਸ਼ ਸਪੈਮ ਕਾਲਸ ਦੀ ਰੈਂਕਿੰਗ ’ਚ ਨੌਵੇਂ ਤੋਂ ਚੌਥੇ ਨੰਬਰ ’ਤੇ ਆ ਗਿਆ ਹੈ। ਉਥੇ ਹੀ ਇਕ ਹੋਰ ਦਿਲਚਸਪ ਤੱਥ ਇਹ ਵੀ ਉਭਰਿਆ ਕਿ ਸਪੈਮ ਕਾਲ ਰਾਹੀਂ ਦੇਸ਼ ’ਚ ਸਭ ਤੋਂ ਆਮ ਠੱਗੀ ਹੁਣ ਵੀ ਕੇ.ਵਾਈ.ਸੀ. (ਨੋ ਯੋਰ ਕਸਟਮਰ) ਦੇ ਨਾਮ ’ਤੇ ਹੋ ਰਹੀ ਹੈ। ਇਸ ਵਿਚ ਜਾਲਸਾਜ਼ ਬੈਂਕ, ਵਾਲੇਟ ਜਾਂ ਡਿਜੀਟਲ ਭੁਗਤਾਨ ਸੇਵਾ ਦੇ ਪ੍ਰਤੀਨਿਧੀ ਬਣ ਕੇ ਲੋਕਾਂ ਤੋਂ ਕੇ.ਵਾਈ.ਸੀ. ਦਸਤਾਵੇਜ਼ਾਂ ਦੀ ਜਾਣਕਾਰੀਲੈ ਕੇ ਧੋਖਾਧੜੀ ਨੂੰ ਅੰਜ਼ਾਮ ਦਿੰਦੇ ਹਨ।
ਡੇਢ ਕਰੋੜ 'ਚ ਨਿਲਾਮ ਹੋਵੇਗਾ ਦੁਨੀਆ ਦਾ ਪਹਿਲਾਂ SMS, ਜਾਣੋ 14 ਅੱਖਰਾਂ 'ਚ ਲਿਖਿਆ ਇਹ ਮੈਸਜ ਕੀ ਸੀ
NEXT STORY