ਜਲੰਧਰ— ਵਨਪਲੱਸ 5 ਸਮਾਰਟਫੋਨ ਨੂੰ ਭਾਰਤ 'ਚ ਵੀਰਵਾਰ ਲਾਂਚ ਕੀਤਾ ਜਾਵੇਗਾ। ਪਰ ਇਸ ਤੋਂ 2 ਦਿਨ ਪਹਿਲਾਂ ਹੀ ਮੰਗਲਵਾਰ ਰਾਤ ਨੂੰ ਇਹ ਫੋਨ ਅਮਰੀਕਾ 'ਚ ਲਾਂਚ ਗਿਆ ਸੀ। ਮੀਡੀਆ ਰਿਪੋਰਟ ਮੁਤਾਬਕ ਵਨਪਲੱਸ 5 ਦੋ ਵੇਰੀਅੰਟਸ 'ਚ ਆਵੇਗਾ। ਪਹਿਲੇਂ 'ਚ 6 ਜੀ.ਬੀ ਰੈਮ ਅਤੇ 64 ਜੀ.ਬੀ ਇੰਟਰਨਲ ਮੈਮਰੀ ਅਤੇ ਦੂਜੇ 8 ਜੀ.ਬੀ ਰੈਮ ਅਤੇ 128 ਜੀ.ਬੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਹ ਭਾਰਤੀ ਬਾਜ਼ਾਰ 'ਚ 32,999 ਰੁਪਏ ਅਤੇ 37,999 ਰੁਪਏ 'ਚ ਉਪਲੱਬਧ ਹੋਵੇਗਾ। ਕੰਪਨੀ ਦੇ ਮੁਤਾਬਕ ਭਾਰਤੀ ਬਾਜ਼ਾਰ 'ਚ 22 ਜੂਨ ਨੂੰ ਵਨਪਲੱਸ 5 ਆਵੇਗਾ ਅਤੇ ਸ਼ਾਮ 4:30 ਵੱਜੇ ਇਹ ਐਮਾਜ਼ਾਨ ਇੰਡੀਆ 'ਤੇ ਵਿਕਰੀ ਲਈ ਉਪਲੱਬਧ ਹੋਵੇਗਾ। ਵਨਪਲੱਸ 5 ਕਵਾਲਕਾਮ ਦੇ ਨਵੇਂ ਸਨੈਪਡਰੈਗਨ 835 ਚਿੱਪਸੈਟ 'ਤੇ ਪੇਸ਼ ਕੀਤਾ ਗਿਆ ਹੈ। ਕੰਪਨੀ ਨੇ ਇਸ ਸਮਾਰਟਫੋਨ ਨੂੰ Andriod 7.1.1 ਨਾਗਟ 'ਤੇ ਪੇਸ਼ ਕੀਤਾ ਹੈ।
ਨਵਪਲੱਸ 5 'ਚ 5.5 ਇੰਚ ਦੀ ਡਿਸਪਲੇ ਦਿੱਤੀ ਗਈ ਹੈ, ਜਿਸ ਦਾ ਸਕਰੀਨ Resolution 1080*1920 ਪਿਕਸਲ ਹੈ। ਪਾਵਰ ਬੈਕਅਪ ਲਈ ਇਸ ਸਮਾਰਟਫੋਨ 'ਚ 3,300 mAh ਦੀ ਬੈਟਰੀ ਦਿੱਤੀ ਗਈ ਹੈ, ਜਿਸ 'ਚ ਫਾਸਟ ਚਾਰਜਿੰਗ ਲਈ ਡੈਸ਼ ਚਾਰਜ ਸਪੋਰਟ ਦਿੱਤਾ ਗਿਆ ਹੈ। ਕੁਨੇਕਟਿਵਿਟੀ ਲਈ ਇਸ ਸਮਾਰਟਫੋਨ 'ਚ Bluetooth 5.0,NFC,Wifi, ਅਤੇ 4G Volte ਸਪੋਰਟ ਵੀ ਮੌਜੂਦ ਹੈ।
ਭਾਰਤ ਸ਼ੁੱਕਰਵਾਰ ਨੂੰ ਪੁਲਾੜ 'ਚ 31 ਉਪਗ੍ਰਹਿ ਛੱਡੇਗਾ
NEXT STORY