ਜਲੰਧਰ : ਨਵੀਂ ਆ ਰਹੀ 'ਲਾਊਡ ਆਨ ਪਲੈਨੇਟ ਐਕਸ' ਰੋਕ ਮਿਊਜ਼ਿਕ ਨੂੰ ਲੈ ਕੇ ਬਣੀ ਗੇਮ ਹੈ ਜੋ ਤੁਹਾਨੂੰ ਬਹੁਤ ਪਸੰਦ ਆਵੇਗੀ। ਇਸ ਗੇਮ 'ਚ ਟੀਗਨ ਐਂਡ ਸਾਰ, ਲਾਈਟਸ, ਮੈਟ੍ਰਿਕਸ , ਪਿਓਰਿਟੀ ਰਿੰਗਸ, ਮੈਟਸ, ਜੁਲਾਈ ਟਾਕ, ਓਸਟ੍ਰਾ ਤੇ ਕੇਡੰਸ ਵੈਪਨ ਵਰਗੇ ਇੰਡੀਪੈਂਡੇਂਟ ਬੈਂਡਜ਼ ਇਸ ਗੇਮ 'ਚ ਏਲੀਅਨਜ਼ ਨਾਲ ਲੜਨ 'ਚ ਤੁਹਾਡੀ ਮਦਦ ਕਰਨਗੇ। ਇਸ ਗੇਮ ਨੂੰ ਰਾਕ ਬੈਂਡ ਗੇਮ ਤੇ ਪਲੈਨੇਟ ਵਰਸਿਜ਼ ਜ਼ਾਂਬੀਜ਼ ਗੇਮ ਦਾ ਕਾਂਬੀਨੇਸ਼ਨ ਕਹਿ ਸਕਦੇ ਹਾਂ।
ਰਿਲੀਜ਼ ਡੇਟ : 19 ਅਪ੍ਰੈਲ ਨੂੰ ਪੀ. ਐੱਸ. 4 ਤੇ ਸਟੀਮ ਲਈ ਤੇ 21 ਅਪ੍ਰੈਲ ਨੂੰ ਆਈ. ਓ. ਐੱਸ. ਤੇ ਐਂਡ੍ਰਾਇਡ ਲਈ।
ਗੇਮ ਪਲੇਅ : ਇਸ ਗੇਮ ਦੀ ਸ਼ੁਰੂਆਤ 'ਚ ਤੁਹਾਨੂੰ ਇਕ ਬੈਂਡ ਚੁਣਨਾ ਹੋਵੇਗਾ। ਇਸ ਤੋਂ ਬਾਅਦ ਤੁਸੀਂ ਇਕ ਕਲੱਬ 'ਚ ਪ੍ਰਫਾਮ ਕਰੋਗੇ, ਤੇ ਉਸ ਜਗ੍ਹਾ ਤੋਂ ਤੁਹਾਨੂੰ ਟੈਲੀਪੋਡ ਕਰ ਕੇ ਪਲੈਨੇਟ ਐਕਸ 'ਚ ਭੇਜਿਆ ਜਾਵੇਗਾ। ਇਸ ਜਗ੍ਹਾ ਤੋਂ ਤੁਹਾਡੀ ਗੇਮ ਸ਼ੁਰੂ ਹੁੰਦੀ ਹੈ। ਗੇਮ 'ਚ ਤੁਸੀਂ ਏਲੀਅਨਸ ਦੇ ਹਮਲੇ ਤੋਂ ਆਪਣੀ ਸਟੇਜ ਨੂੰ ਬਚਾਉਣਾ ਹੈ, ਜਿਸ ਲਈ ਤੁਸੀਂ ਗੇਮ 'ਚ ਰਿਧਮ ਨਾਲ ਰਿਧਮ ਮਿਲਾ ਕੇ ਏਲੀਅਨਜ਼ ਨੂੰ ਖਤਮ ਕਰੋਗੇ। ਇਸ 'ਤ ਤੁਹਾਨੂੰ ਅਲੱਗ ਅਲੱਗ ਪਾਵਰ ਬੂਸਟ ਵੀ ਮਿਲਣਗੇ।
ਗੇਮ ਮੋਟੋ : ਗੇਮ ਖੇਡਦੇ ਹੋਏ ਤੁਹਾਨੂੰ 12 ਬੈਂਡ ਅਨਲਾਕ ਕਰਨੇ ਹੋਣਗੇ। ਬੈਂਡਸ ਦੇ ਨਾਲ-ਨਾਲ 24 ਟ੍ਰੈਕਸ ਵੀ ਅਨਲਾਕ ਕਰਨੇ ਹੋਣਗੇ। ਇਸ ਸਈ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੇ ਏਲੀਅਨਜ਼ ਨੂੰ ਮੁਕਾਬਲਾ ਕਰਨਾ ਹੋਵੇਗਾ।
ਪਲੈਟਫਾਰਮ : ਲਾਊਡ ਆਨ ਪਲੈਨੇਟ ਐਕਸ ਪਲੇਅ ਸਟੇਸ਼ਨ 4, ਪੀ. ਸੀ., ਮੈਕ (ਕੀਮਤ 7 ਡਾਲਰ) ਤੇ ਮੋਬਾਈਲ ਵਰਜ਼ਨ (ਕੀਮਤ 4 ਡਾਲਰ) 'ਚ ਮੌਜੂਦ ਹੈ। ਜ਼ਿਕਰਯੋਗ ਹੈ ਕਿ ਇਸ ਗੇਮ ਨੂੰ 2015 'ਚ ਕਿਕਸਟਾਰਟਰ ਦੇ ਜ਼ਰੀਏ ਪੇਸ਼ ਕੀਤਾ ਗਿਆ ਸੀ।
ਇੰਗਲਿਸ਼ ਤੋਂ ਹਿੰਦੀ ਸਮਝਣ 'ਚ ਮਦਦ ਕਰੇਗੀ ਇਹ ਐਪ
NEXT STORY