Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, SEP 12, 2026

    8:57:08 AM

  • powerful 6 2 magnitude earthquake hits java

    ਇੰਡੋਨੇਸ਼ੀਆ 'ਚ ਲਗਾਤਾਰ ਦੂਜੇ ਦਿਨ ਕੰਬੀ ਧਰਤੀ,...

  • former agriculture minister son passes away

    ਹਰਿਆਣਾ ਦੇ ਸਾਬਕਾ ਖੇਤੀ ਮੰਤਰੀ ਸੰਧੂ ਦੇ ਪੁੱਤਰ ਨੇ...

  • stone  man  wife  3 daughters incident

    ਜੈਪੁਰ ’ਚ ਵੱਡੀ ਵਾਰਦਾਤ: ਪੱਥਰ ਮਾਰ-ਮਾਰ ਵਿਅਕਤੀ ਨੇ...

  • chinese president jinping to arrive in india today

    ਚੀਨੀ ਰਾਸ਼ਟਰਪਤੀ ਜਿਨਪਿੰਗ ਅੱਜ ਪਹੁੰਚਣਗੇ ਭਾਰਤ, PM...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • ਇਸ ਸੀਜ਼ਨ ’ਚ ਮਰੀਜ਼ਾਂ ਦੀ ਕਤਾਰ ਵੀ ਹੈ ਤੇ ਚੁਣੌਤੀਆਂ ਦਾ ਅੰਬਾਰ ਵੀ : ਅਮੋਲ ਪਰਾਸ਼ਰ

ENTERTAINMENT News Punjabi(ਤੜਕਾ ਪੰਜਾਬੀ)

ਇਸ ਸੀਜ਼ਨ ’ਚ ਮਰੀਜ਼ਾਂ ਦੀ ਕਤਾਰ ਵੀ ਹੈ ਤੇ ਚੁਣੌਤੀਆਂ ਦਾ ਅੰਬਾਰ ਵੀ : ਅਮੋਲ ਪਰਾਸ਼ਰ

  • Edited By Cherry,
  • Updated: 23 Jun, 2026 09:56 AM
Entertainment
comedy drama gram chikitsalay season 2
  • Share
    • Facebook
    • Tumblr
    • Linkedin
    • Twitter
  • Comment

ਐਂਟਰਟੇਨਮੈਂਟ ਡੈਸਕ - ਟੀ.ਵੀ.ਐੱਫ. ਆਪਣੇ ਦਰਸ਼ਕਾਂ ਲਈ 'ਗ੍ਰਾਮ ਚਕਿਤਸਾਲਯ' ਦਾ ਦੂਜਾ ਸੀਜ਼ਨ ਲੈ ਕੇ ਵਾਪਸ ਆ ਰਿਹਾ ਹੈ। ‘ਗ੍ਰਾਮ ਚਕਿਤਸਾਲਯ’ ਦੇ ਸੀਜ਼ਨ-2 ’ਚ ਅਮੋਲ ਪਰਾਸ਼ਰ ਡਾ. ਪ੍ਰਭਾਤ ਦੇ ਰੂਪ ਵਿਚ ਵਾਪਸੀ ਕਰ ਰਹੇ ਹਨ। ਇਸ ਵਾਰ ਸੀਰੀਜ਼ ਵਿਚ ਪ੍ਰਭਾਤ ਨੂੰ ਹੋਰ ਹੰਗਾਮਿਆਂ ਦਾ ਸਾਹਮਣਾ ਕਰਨਾ ਪਵੇਗਾ। ਉੱਥੇ ਹੀ, ਇਸ ਵਾਰ ਸੀਰੀਜ਼ ਵਿਚ ਨਵੇਂ ਲੋਕਪ੍ਰਿਯ ਚਿਹਰੇ ਵੀ ਦੇਖਣ ਨੂੰ ਮਿਲਣਗੇ। ਸੀਰੀਜ਼ 23 ਜੂਨ ਨੂੰ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਸਟ੍ਰੀਮ ਕੀਤੀ ਜਾਵੇਗੀ। ਸੀਰੀਜ਼ ਬਾਰੇ ਅਮੋਲ ਪਰਾਸ਼ਰ, ਆਕਾਂਸ਼ਾ ਰੰਜਨ ਕਪੂਰ ਅਤੇ ਦਿਨੇਸ਼ ਲਾਲ ਯਾਦਵ ਨਿਰਹੂਆ ਨੇ ਪੰਜਾਬ ਕੇਸਰੀ/ ਨਵੋਦਯ ਟਾਈਮਜ਼/ ਜਗਬਾਣੀ/ ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ.....

ਅਨੋਖੇ ਮਰੀਜ਼ਾਂ ਤੇ ਨਵੀਆਂ ਚੁਣੌਤੀਆਂ ਨਾਲ ਭਰਿਆ ਹੋਵੇਗਾ ਨਵਾਂ ਸੀਜ਼ਨ : ਅਮੋਲ ਪਰਾਸ਼ਰ

Q. ਇਸ ਵਾਰ ਦਰਸ਼ਕਾਂ ਨੂੰ ਕੀ ਨਵਾਂ ਦੇਖਣ ਨੂੰ ਮਿਲੇਗਾ?

ਥੋੜ੍ਹਾ-ਬਹੁਤ ਲੋਕਾਂ ਨੇ ਪ੍ਰਭਾਤ ਨੂੰ ਸਵੀਕਾਰ ਕਰ ਲਿਆ ਹੈ ਅਤੇ ਪ੍ਰਭਾਤ ਨੇ ਵੀ ਪਿੰਡ ਦੇ ਤੌਰ-ਤਰੀਕਿਆਂ ਨੂੰ ਸਮਝਣਾ ਸ਼ੁਰੂ ਕਰ ਦਿੱਤਾ ਹੈ। ਹੁਣ ਉਹ ਇਹ ਸੋਚਦਾ ਹੈ ਕਿ ਇਥੋਂ ਦੇ ਲੋਕਾਂ ਨੂੰ ਕਿਵੇਂ ਸਮਝਾਇਆ ਜਾਵੇ ਅਤੇ ਉਨ੍ਹਾਂ ਦਾ ਇਲਾਜ ਕਿਵੇਂ ਕੀਤਾ ਜਾਵੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਵਾਰ ਮਰੀਜ਼ ਵੀ ਹਨ। ਪਹਿਲੇ ਸੀਜ਼ਨ ਤੋਂ ਬਾਅਦ ਸਭ ਤੋਂ ਵੱਧ ਸਵਾਲ ਇਹ ਆਉਂਦਾ ਸੀ ਕਿ ਡਾਕਟਰ ਸਾਹਿਬ ਕੋਲ 0ਮਰੀਜ਼ ਕਦੋਂ ਆਉਣਗੇ? ਤਾਂ ਇਸ ਵਾਰ ਮਰੀਜ਼ ਹਨ ਅਤੇ ਬਹੁਤ ਸਾਰੇ ਹਨ ਪਰ ਇਹ ਸਿਰਫ਼ ਇਲਾਜ ਕਰਵਾਉਣ ਨਹੀਂ ਆਏ ਸਗੋਂ ਪ੍ਰਭਾਤ ਦੇ ਧੀਰਜ ਦੀ ਵੀ ਪ੍ਰੀਖਿਆ ਲੈਣ ਵਾਲੇ ਹਨ। ਇਸ ਤੋਂ ਇਲਾਵਾ ਇਸ ਵਾਰ ਨਵੇਂ ਖਿਡਾਰੀ ਵੀ ਆਏ ਹਨ। ਪਹਿਲੇ ਸੀਜ਼ਨ ਵਿਚ ਜੋ ਪ੍ਰਭਾਤ ਬਨਾਮ ਭਠਕੰਡੀ ਦੀ ਸਥਿਤੀ ਬਣੀ ਸੀ, ਉਹ ਹੁਣ ਹੋਰ ਵੱਡੇ ਪੱਧਰ ’ਤੇ ਪਹੁੰਚ ਗਈ ਹੈ। ਪ੍ਰਭਾਤ ਨੂੰ ਲੱਗਦਾ ਹੈ ਕਿ ਇਕ ਸਮੱਸਿਆ ਹੱਲ ਹੋਵੇਗੀ ਤਾਂ ਸਭ ਠੀਕ ਹੋ ਜਾਵੇਗਾ ਪਰ ਜ਼ਿੰਦਗੀ ਵਿਚ ਅਜਿਹਾ ਨਹੀਂ ਹੁੰਦਾ। ਇਕ ਲੜਾਈ ਖ਼ਤਮ ਹੁੰਦੀ ਹੈ ਤਾਂ ਦੂਜੀ ਸ਼ੁਰੂ ਹੋ ਜਾਂਦੀ ਹੈ। ਇਸ ਦੇ ਨਾਲ-ਨਾਲ ਗਾਰਗੀ ਅਤੇ ਪ੍ਰਭਾਤ ਦਾ ਰਿਸ਼ਤਾ ਵੀ ਹੋਰ ਡੂੰਘਾ ਹੋਇਆ ਹੈ।

Q. ਕੋਈ ਅਤਰੰਗੀ ਜਾਂ ਮਜ਼ੇਦਾਰ ਬਿਮਾਰੀ ਵਾਲਾ ਕਿੱਸਾ?

ਜੇ ਮੈਂ ਸਭ ਕੁਝ ਦੱਸ ਦਿਆਂਗਾ ਤਾਂ ਸਾਡੇ ਲੇਖਕਾਂ ਦੀ ਮਿਹਨਤ ’ਤੇ ਪਾਣੀ ਫਿਰ ਜਾਵੇਗਾ। ਇੰਨਾ ਜ਼ਰੂਰ ਕਹਿ ਸਕਦਾ ਹਾਂ ਕਿ ਇਸ ਵਾਰ ਕਈ ਅਜਿਹੇ ਮਰੀਜ਼ ਹਨ, ਜੋ ਤੁਹਾਨੂੰ ਹੈਰਾਨ ਕਰ ਦੇਣਗੇ। ਟ੍ਰੇਲਰ ਵਿਚ ਵੀ ਇਕ ਝਲਕ ਦਿਖਾਈ ਗਈ ਹੈ, ਜਿੱਥੇ ਇਕ ਵਿਅਕਤੀ ਮਠਿਆਈ ਦੇ ਡੱਬੇ ਵਿਚ ਆਪਣਾ ਸੈਂਪਲ ਲੈ ਕੇ ਆਉਂਦਾ ਹੈ। ਡਾਕਟਰ ਨੂੰ ਲੱਗਦਾ ਹੈ ਕਿ ਕੋਈ ਮਠਿਆਈ ਲੈ ਕੇ ਆਇਆ ਹੈ ਪਰ ਡੱਬਾ ਖੋਲ੍ਹਣ 'ਤੇ ਕੁਝ ਹੋਰ ਹੀ ਨਿਕਲਦਾ ਹੈ। ਅਜਿਹੇ ਕਈ ਮਜ਼ੇਦਾਰ ਅਤੇ ਅਨੋਖੇ ਮਾਮਲੇ ਇਸ ਵਾਰ ਦੇਖਣ ਨੂੰ ਮਿਲਣਗੇ।

Q. ਟੀ.ਵੀ.ਐੱਫ. ਦੇ ਲਗਭਗ ਇਕ ਦਹਾਕੇ ਲੰਬੇ ਸਫ਼ਰ ਨੂੰ ਤੁਸੀਂ ਕਿਵੇਂ ਦੇਖਦੇ ਹੋ?

ਟੀ.ਵੀ.ਐੱਫ. ਨਾਲ ਮੇਰਾ ਰਿਸ਼ਤਾ ਸਿਰਫ਼ ਕੰਮ ਦਾ ਨਹੀਂ ਹੈ ਸਗੋਂ ਕਈ ਲੋਕਾਂ ਨਾਲ ਮੇਰੀ ਜਾਣ-ਪਛਾਣ ਟੀ.ਵੀ.ਐੱਫ. ਬਣਨ ਤੋਂ ਪਹਿਲਾਂ ਦੀ ਹੈ। ਅਸੀਂ ਸਭ ਵੱਖ-ਵੱਖ ਕਾਲਜਾਂ ਤੋਂ ਸੀ ਪਰ ਲਗਭਗ ਇਕੋ ਸਮੇਂ ਮੁੰਬਈ ਆਏ ਸੀ। ਸ਼ੁਰੂਆਤ ਵਿਚ ਉਨ੍ਹਾਂ ਨੇ ਯੂ-ਟਿਊਬ ’ਤੇ ਕੰਟੈਂਟ ਬਣਾਉਣਾ ਸ਼ੁਰੂ ਕੀਤਾ। ਉਸ ਸਮੇਂ ਕਿਸੇ ਨੂੰ ਪਤਾ ਨਹੀਂ ਸੀ ਕਿ ਵੈੱਬ ਸੀਰੀਜ਼ ਕੀ ਹੁੰਦੀ ਹੈ। ਫਿਰ ‘ਪਰਮਾਨੈਂਟ ਰੂਮਮੇਟਜ਼’ ਆਈ ਅਤੇ ਉਸ ਨੇ ਇਤਿਹਾਸ ਬਣਾ ਦਿੱਤਾ। ਉਸ ਤੋਂ ਬਾਅਦ ‘ਪਿਚਰਜ਼’ ਆਈ ਅਤੇ ਉਹ ਵੀ ਬਹੁਤ ਸਫ਼ਲ ਰਹੀ। ਮੈਂ ‘ਟ੍ਰਿਪਲਿੰਗ’ ਰਾਹੀਂ ਟੀ.ਵੀ.ਐੱਫ. ਦਾ ਹਿੱਸਾ ਬਣਿਆ।

ਸ਼ੂਟਿੰਗ ਦੌਰਾਨ ਕਤੂਰੇ ਨੇ ਵੱਢਿਆ, ਸਰਕਾਰੀ ਹਸਪਤਾਲ ਜਾਣਾ ਪਿਆ, ਮੈਨੂੰ ਲੱਗਾ ਜਿਵੇਂ ਮੈਂ ਕਿਸੇ ਨਿੱਜੀ ਹਸਪਤਾਲ ਵਿਚ ਹਾਂ : ਆਕਾਂਸ਼ਾ ਰੰਜਨ ਕਪੂਰ

Q.ਅਸਲ ਜ਼ਿੰਦਗੀ ਵਿਚ ਤੁਸੀਂ ਅਤੇ ਡਾਕਟਰ ਗਾਰਗੀ ਕਿੰਨੇ ਇਕੋ ਜਿਹੇ ਹੋ?

ਸੀਜ਼ਨ-1 ਵਿਚ ਮੈਂ ਗਾਰਗੀ ਤੋਂ ਬਿਲਕੁਲ ਵੱਖਰੀ ਸੀ ਪਰ ਸੀਜ਼ਨ-2 ਵਿਚ ਮੈਂ ਆਪਣੀ ਸ਼ਖ਼ਸੀਅਤ ਦਾ ਕਾਫ਼ੀ ਹਿੱਸਾ ਗਾਰਗੀ ਵਿਚ ਜੋੜਿਆ ਹੈ। ਇਸ ਵਾਰ ਗਾਰਗੀ ਕਾਫ਼ੀ ਨਟਖਟ ਹੈ। ਕਈ ਦ੍ਰਿਸ਼ਾਂ ਵਿਚ ਉਹ ਪ੍ਰਭਾਤ ਨੂੰ ਛੇੜਦੀ ਹੈ, ਉਸ ਦਾ ਮਜ਼ਾਕ ਉਡਾਉਂਦੀ ਹੈ। ਉਨ੍ਹਾਂ ਵਿਚਕਾਰ ਹਲਕੀ-ਫੁਲਕੀ ਨੋਕਝੋਕ ਦੇਖਣ ਨੂੰ ਮਿਲੇਗੀ। ਜਦੋਂ ਅਸੀਂ ਸ਼ੂਟਿੰਗ ਕੀਤੀ ਅਤੇ ਮੈਂ ਮਾਨੀਟਰ ’ਤੇ ਆਪਣੇ ਸੀਨ ਦੇਖ ਰਹੀ ਸੀ, ਉਦੋਂ ਸਾਡੇ ਲੇਖਕ ਨੇ ਮੈਨੂੰ ਕਿਹਾ ਕਿ ਇਸ ਵਾਰ ਜੋ ਤੁਸੀਂ ਕਰ ਰਹੇ ਹੋ, ਉਹ ਬਹੁਤ ਚੰਗਾ ਕੰਮ ਕਰ ਰਹੇ ਹੋ। ਅਸਲ ਜ਼ਿੰਦਗੀ ਵਿਚ ਵੀ ਮੈਂ ਆਪਣੇ ਦੋਸਤਾਂ ਨਾਲ ਅਜਿਹੀ ਹੀ ਹਾਂ। ਦੋਸਤੀ ਵਿਚ ਮਜ਼ਾਕ ਕਰਨਾ, ਛੇੜਣਾ ਅਤੇ ਹਾਸਾ-ਮਜ਼ਾਕ ਮੇਰੀ ਆਦਤ ਹੈ। ਇਸ ਲਈ ਗਾਰਗੀ ਦਾ ਇਹ ਰੂਪ ਨਿਭਾਉਣਾ ਮੇਰੇ ਲਈ ਬਹੁਤ ਸੁਭਾਵਿਕ ਸੀ।

Q. ਅੱਜ ਵੀ ਕਈ ਲੋਕ ਸਰਕਾਰੀ ਹਸਪਤਾਲਾਂ ’ਤੇ ਭਰੋਸਾ ਨਹੀਂ ਕਰਦੇ। ਇਸ ਬਾਰੇ ਕੀ ਰਾਏ ਹੈ?

ਇਹ ਕਾਫ਼ੀ ਹੱਦ ਤੱਕ ਵਿਅਕਤੀ ਦੀ ਆਰਥਿਕ ਸਮਰੱਥਾ ’ਤੇ ਨਿਰਭਰ ਕਰਦਾ ਹੈ। ਜੋ ਲੋਕ ਨਿੱਜੀ ਹਸਪਤਾਲ ਦਾ ਖ਼ਰਚਾ ਚੁੱਕ ਸਕਦੇ ਹਨ, ਉਹ ਉੱਥੇ ਜਾਂਦੇ ਹਨ। ਮੈਂ ਆਪਣਾ ਇਕ ਤਜਰਬਾ ਸਾਂਝਾ ਕਰਨਾ ਚਾਹਾਂਗੀ। ਸ਼ੂਟਿੰਗ ਦੌਰਾਨ ਮੈਨੂੰ ਇਕ ਕਤੂਰੇ ਨੇ ਵੱਢ ਲਿਆ ਸੀ। ਅਸੀਂ ਮੱਧਪ੍ਰਦੇਸ਼ ਦੇ ਇਕ ਪਿੰਡ ’ਚ ਸ਼ੂਟ ਕਰ ਰਹੇ ਸੀ ਅਤੇ ਮੈਨੂੰ ਸਰਕਾਰੀ ਹਸਪਤਾਲ ਜਾਣਾ ਪਿਆ। ਮੇਰਾ ਤਜਰਬਾ ਬੇਹੱਦ ਚੰਗਾ ਰਿਹਾ। ਮੈਨੂੰ ਅਜਿਹਾ ਲੱਗਿਆ ਜਿਵੇਂ ਮੈਂ ਕਿਸੇ ਨਿੱਜੀ ਹਸਪਤਾਲ ਵਿਚ ਹਾਂ। ਜਦੋਂ ਮੇਰਾ ਇਲਾਜ ਪੂਰਾ ਹੋਇਆ ਤਾਂ ਮੈਂ ਪੁੱਛਿਆ ਕਿ ਪੈਸੇ ਕਿੱਥੇ ਜਮ੍ਹਾ ਕਰਨੇ ਹਨ ਤਾਂ ਮੈਨੂੰ ਦੱਸਿਆ ਗਿਆ ਕਿ ਇਹ ਸਰਕਾਰੀ ਹਸਪਤਾਲ ਹੈ ਅਤੇ ਇਥੇ ਮੈਨੂੰ ਕੁਝ ਵੀ ਭੁਗਤਾਨ ਨਹੀਂ ਕਰਨਾ। ਬਾਅਦ ਵਿਚ ਮੁੰਬਈ ਵਿਚ ਵੀ ਮੈਨੂੰ ਰੈਬੀਜ਼ ਦੇ ਟੀਕੇ ਲਵਾਉਣੇ ਸਨ ਅਤੇ ਉੱਥੇ ਵੀ ਤਜਰਬਾ ਚੰਗਾ ਰਿਹਾ। ਮੈਨੂੰ ਲੱਗਦਾ ਹੈ ਕਿ ਲੋਕਾਂ ਦੇ ਮਨ ਵਿਚ ਸਰਕਾਰੀ ਹਸਪਤਾਲਾਂ ਨੂੰ ਲੈ ਕੇ ਜੋ ਪੁਰਾਣਾ ਅਕਸ ਹੈ, ਉਹ ਹੁਣ ਕਾਫ਼ੀ ਬਦਲ ਚੁੱਕਾ ਹੈ। ਬਸ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚਾਉਣ ਦੀ ਲੋੜ ਹੈ।

ਇਸ ਸ਼ੋਅ ਦੀ ਦੁਨੀਆ ਮੈਨੂੰ ਬੇਹੱਦ ਅਸਲੀ ਲੱਗਦੀ ਹੈ : ਦਿਨੇਸ਼ ਲਾਲ

Q. ਤੁਹਾਨੂੰ ਇਹ ਸ਼ੋਅ ਕਿਵੇਂ ਮਿਲਿਆ ਅਤੇ ਪਹਿਲੀ ਪ੍ਰਤੀਕਿਰਿਆ ਕੀ ਸੀ?

ਮੈਨੂੰ ਬਹੁਤ ਖ਼ੁਸ਼ੀ ਹੋਈ ਜਦੋਂ ਪਤਾ ਲੱਗਾ ਕਿ ਮੈਂ ‘ਗ੍ਰਾਮ ਚਕਿਤਸਾਲਯ’ ਦੇ ਦੂਜੇ ਸੀਜ਼ਨ ਦਾ ਹਿੱਸਾ ਬਣਨ ਜਾ ਰਿਹਾ ਹਾਂ। ਸੱਚ ਕਹਾਂ ਤਾਂ ਮੈਂ ਪਹਿਲੇ ਸੀਜ਼ਨ ਵਿਚ ਵੀ ਕੰਮ ਕਰਨਾ ਚਾਹੁੰਦਾ ਸੀ ਪਰ ਕਿਸੇ ਕਾਰਨ ਕਰ ਕੇ ਨਹੀਂ ਕਰ ਸਕਿਆ। ਜਦੋਂ ਮੈਂ ਪਹਿਲਾ ਸੀਜ਼ਨ ਦੇਖਿਆ ਤਾਂ ਮੈਨੂੰ ਬਹੁਤ ਪਸੰਦ ਆਇਆ ਕਿਉਂਕਿ ਮੈਂ ਖ਼ੁਦ ਪਿੰਡ ਵਿਚ ਪਲਿਆ-ਵਧਿਆ ਹਾਂ। ਮੁੱਢਲੇ ਸਿਹਤ ਕੇਂਦਰ ਕੀ ਹੁੰਦੇ ਹਨ ਅਤੇ ਉੱਥੇ ਕਿਵੇਂ ਦੇ ਹਾਲਾਤ ਹੁੰਦੇ ਹਨ, ਇਹ ਮੈਂ ਬਹੁਤ ਨੇੜੇ ਤੋਂ ਦੇਖਿਆ ਹੈ। ਇਸ ਲਈ ਇਸ ਸ਼ੋਅ ਦੀ ਦੁਨੀਆ ਮੈਨੂੰ ਬੇਹੱਦ ਅਸਲੀ ਲੱਗਦੀ ਹੈ। ਸ਼ਾਇਦ ਜਿਨ੍ਹਾਂ ਲੋਕਾਂ ਨੇ ਪਿੰਡ ਦੀ ਜ਼ਿੰਦਗੀ ਨਹੀਂ ਦੇਖੀ, ਉਨ੍ਹਾਂ ਲਈ ਇਹ ਸਭ ਕੁਝ ਨਵਾਂ ਹੋਵੇ ਪਰ ਸਾਡੇ ਲਈ ਇਹ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਰਿਹਾ ਹੈ। ਇਸ ਲਈ ਅਜਿਹੇ ਸ਼ੋਅ ਦਾ ਹਿੱਸਾ ਬਣਨਾ ਮੇਰੇ ਲਈ ਬੇਹੱਦ ਖ਼ਾਸ ਤਜਰਬਾ ਰਿਹਾ।

Q. ਸ਼ੋਅ ਦਾ ਤੁਹਾਡਾ ਸਭ ਤੋਂ ਪਸੰਦੀਦਾ ਡਾਇਲਾਗ ਕਿਹੜਾ ਸੀ, ਜੋ ਤੁਹਾਡੇ ਨਾਲ ਰਹਿ ਗਿਆ ਹੋਵੇ?

ਮੇਰੇ ਨਾਲ ਇਕ ਡਾਇਲਾਗ ਹਮੇਸ਼ਾ ਲਈ ਰਹਿ ਗਿਆ ਹੈ ‘ਇਨਕੋ ਨਜ਼ਰ ਨਹੀਂ ਲਗਤੀ, ਖ਼ੁਦ ਹੀ ਬਨਰਾਕਸ ਹੈ।’ ਇਹ ਡਾਇਲਾਗ ਮੈਨੂੰ ਕਾਫ਼ੀ ਪਸੰਦ ਹੈ। ਟ੍ਰੇਲਰ ’ਚ ਵੀ ਇਸ ਨੂੰ ਸ਼ਾਮਿਲ ਕੀਤਾ ਗਿਆ ਸੀ ਅਤੇ ਸੱਚ ਕਹਾਂ ਤਾਂ ਟ੍ਰੇਲਰ ਦਾ ਸਭ ਤੋਂ ਵਧੀਆ ਅਤੇ ਯਾਦਗਾਰ ਹਿੱਸਾ ਇਹੀ ਸੀ।

  • Comedy drama
  • Gram Chikitsalay
  • season 2
  • patients
  • Amol Parashar

ਥੀਏਟਰ ਭਾਜੜ ਮਾਮਲਾ: ਅਦਾਲਤ 'ਚ ਪੇਸ਼ ਨਹੀਂ ਹੋਏ ਅੱਲੂ ਅਰਜੁਨ

NEXT STORY

Stories You May Like

  • police raid hotel and pg in zirakpur
    ਪੰਜਾਬ ਦੇ ਇਸ ਹੋਟਲ 'ਚ ਪੁਲਸ ਦੀ ਰੇਡ! ਕੁੜੀਆਂ ਗ੍ਰਿਫ਼ਤਾਰ, ਇਤਰਾਜ਼ਯੋਗ ਸਾਮਾਨ ਵੀ ਕੀਤਾ ਬਰਾਮਦ
  • young women  wrap v neckline  outfits  fashion
    ਮੁਟਿਆਰਾਂ ’ਚ ਵਧਿਆ ‘ਰੈਪ ਵੀ-ਨੈਕਲਾਈਨ’ ਆਊਟਫਿਟਸ ਦਾ ਕ੍ਰੇਜ਼
  • crude oil prices at 4 month high  saudi arabia concerns  impact on india too
    4 ਮਹੀਨਿਆਂ ਦੇ ਉੱਚ ਪੱਧਰ 'ਤੇ ਕੱਚੇ ਤੇਲ ਦੇ ਭਾਅ, ਸਾਊਦੀ ਅਰਬ ਕਾਰਨ ਵਧੀ ਚਿੰਤਾ, ਭਾਰਤ 'ਤੇ ਵੀ ਅਸਰ
  • haq  should not just be watched  it should also be discussed  emraan hashmi
    "ਹੱਕ" ਨੂੰ ਸਿਰਫ਼ ਦੇਖਣ ਦੀ ਹੀ ਨਹੀਂ, ਸਗੋਂ ਇਸ 'ਤੇ ਚਰਚਾ ਵੀ ਹੋਣੀ ਚਾਹੀਦੀ ਹੈ: ਇਮਰਾਨ ਹਾਸ਼ਮੀ
  • teaching
    ਅਧਿਆਪਨ ਵੀ ਇਕ ਕਲਾ ਹੈ
  • what he wrote is still true today
    ਉਨ੍ਹਾਂ ਦਾ ਲਿਖਿਆ ਹੋਇਆ ਅੱਜ ਵੀ ਸੱਚ ਹੈ
  • crisis of credibility is problem in media sector  gadkari
    ਭਰੋਸੇਯੋਗਤਾ ਦਾ ਸੰਕਟ ਮੀਡੀਆ ਖੇਤਰ ’ਚ ਸਭ ਤੋਂ ਵੱਡੀ ਸਮੱਸਿਆ ਹੈ : ਗਡਕਰੀ
  • punjab  ban on new recruitment of employees
    ਪੰਜਾਬ : ਮੁਲਾਜ਼ਮਾਂ ਦੀ ਨਵੀਂ ਭਰਤੀ 'ਤੇ ਰੋਕ! ਤਨਖ਼ਾਹਾਂ ਵੀ ਰੁਕੀਆਂ, ਪੜ੍ਹੋ ਕੀ ਹੈ ਪੂਰਾ ਮਾਮਲਾ
  • rules changed to benefit favoured contractors
    ‘ਵਨ ਸਿਟੀ ਵਨ ਕੰਟਰੈਕਟਰ’ ਨੀਤੀ ਦੇ ਬਾਵਜੂਦ ਚਹੇਤੇ ਠੇਕੇਦਾਰਾਂ ਨੂੰ ਫ਼ਾਇਦਾ...
  • new in dr meenakshi sood death case major revelation post mortem report
    ਜਲੰਧਰ: ਡਾ. ਮੀਨਾਕਸ਼ੀ ਸੂਦ ਦੀ ਮੌਤ ਦੇ ਮਾਮਲੇ 'ਚ ਨਵੀਂ ਅਪਡੇਟ! ਪੋਸਟਮਾਰਟਮ...
  • important news regarding punjab  s weather
    ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਖ਼ਬਰ, ਵਿਭਾਗ ਦੀ ਵੱਡੀ ਭਵਿੱਖਬਾਣੀ ਜਾਰੀ
  • pedrino restaurant
    ਪੇਡ੍ਰਿਨੋ ਰੈਸਟੋਰੈਂਟ ’ਚ CIA ਸਟਾਫ਼ ਦੇ ਮੁਲਾਜ਼ਮ ਬਣ ਕੇ ਮਾਲਕ ਨੂੰ ਪਿਸਤੌਲ...
  • fire breaks out at pizza restaurant in kartarpur
    ਕਰਤਾਰਪੁਰ ਵਿਖੇ ਪਿੱਜ਼ਾ ਰੈਸਟੋਰੈਂਟ 'ਚ ਲੱਗੀ ਅੱਗ
  • bank employees protested in jalandhar for their demands
    ਜਲੰਧਰ 'ਚ ਆਪਣੀਆਂ ਮੰਗਾਂ ਨੂੰ ਲੈ ਕੇ ਬੈਂਕ ਕਰਮਚਾਰੀਆਂ ਨੇ ਕੀਤਾ ਪ੍ਰਦਰਸ਼ਨ
  • jalandhar commissionerate police orders issues women s safety
    ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਜਲੰਧਰ ਕਮਿਸ਼ਨਰੇਟ ਪੁਲਸ ਦੀ ਸਖ਼ਤੀ, CP ਨੇ ਜਾਰੀ...
  • drone show in village randhawa masanda
    ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ...
Trending
Ek Nazar
online fraud

ਬੰਗਲਾਦੇਸ਼: ਔਨਲਾਈਨ ਧੋਖਾਧੜੀ ਦੇ ਦੋਸ਼ 'ਚ 63 ਵਿਦੇਸ਼ੀ ਹਿਰਾਸਤ 'ਚ

flood in nepal

ਨੇਪਾਲ ਹੜ੍ਹ 'ਚ ਮ੍ਰਿਤਕਾਂ ਦੀ ਗਿਣਤੀ 1,385 ਹੋਈ

famous youtuber armaan malik

6ਵੇਂ ਬੱਚੇ ਦਾ ਪਿਤਾ ਬਣੇਗਾ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ! ਕ੍ਰਿਤਿਕਾ ਤੇ ਪਾਇਲ...

heavy rain and hailstorm

ਜ਼ਿਲ੍ਹਾ ਲਾਤੀਨਾ 'ਚ ਤੇਜ਼ ਮੀਂਹ, ਝੱਖੜ ਹਨੇਰੀ ਤੇ ਹਲਕੀ ਗੜੇਮਾਰੀ, ਗੱਡੀਆਂ 'ਤੇ...

indian american couple donates

ਹਿਊਸਟਨ ਕੇ ਇੰਜੀਨੀਅਰਿੰਗ ਕਾਲਜ ਨੂੰ ਭਾਰਤੀ-ਅਮਰੀਕੀ ਜੋੜੇ ਨੇ ਦਾਨ ਕੀਤੇ 40 ਲੱਖ...

ramesh  a special needs child from pingalwara

ਪਿੰਗਲਵਾੜਾ ਦੇ ਵਿਸ਼ੇਸ਼ ਬੱਚੇ ਰਮੇਸ਼ ਨੇ ਹਾਂਗਕਾਂਗ ’ਚ ਲਹਿਰਾਇਆ ਤਿਰੰਗਾ, ਜਿੱਤੇ 2...

amitabh bachchan

84 ਸਾਲਾ ਅਮਿਤਾਭ ਬੱਚਨ ਦੀ ਇਹ ਖਵਾਹਿਸ਼ ਅਜੇ ਵੀ ਅਧੂਰੀ, ਛਲਕਿਆ ਅਦਾਕਾਰ ਦਾ ਦਰਦ

christian woman in pakistan

ਪਾਕਿਸਤਾਨ : ਮੁਸਲਿਮ ਨੌਜਵਾਨ ਨੇ ਈਸਾਈ ਕੁੜੀ ਨੂੰ ਮਾਰ'ਤੀ ਗੋ.ਲੀ

hindu girl in pakistan

ਪਾਕਿ 'ਚ ਜ਼ਬਰੀ ਧਰਮ ਪਰਿਵਰਤਨ ਅਤੇ ਵਿਆਹ ਤੋਂ ਬਾਅਦ ਫੁੱਟ-ਫੁੱਟ ਕੇ ਰੋਈਆਂ 2...

man earns  14 lakh every month

ਸ਼ਖਸ ਨੇ 'ਪਰੇਸ਼ਾਨੀ' ਨੂੰ ਹੀ ਬਣਾ ਲਿਆ 'ਬਿਜ਼ਨੈੱਸ', ਹਰ ਮਹੀਨੇ ਕਮਾ ਰਿਹੈ 14...

hanuman ansh

200 ਕਰੋੜ ਰੁਪਏ ਦੇ ਅੰਕੜੇ ਦੇ ਕਰੀਬ ਪੁੱਜੀ 'ਹਨੂੰਮਾਨ ਅੰਸ਼', ਅੱਜ ਤੋਂ ਹੋਵੇਗੀ...

supreme court abu salem release dismissed

ਗੈਂਗਸਟਰ ਅਬੂ ਸਲੇਮ ਦੀ ਰਿਹਾਈ ਦੀ ਅਪੀਲ ਖਾਰਜ

famous actor granted bail

2 ਮਹੀਨਿਆਂ ਤੋਂ ਜੇਲ੍ਹ 'ਚ ਬੰਦ ਮਸ਼ਹੂਰ ਅਦਾਕਾਰ ਆਵੇਗਾ ਬਾਹਰ, ਅਦਾਲਤ ਨੇ ਮਨਜ਼ੂਰ...

bullets fired at electronics showroom

ਖਡੂਰ ਸਾਹਿਬ : ਇਲੈਕਟ੍ਰੋਨਿਕਸ ਸ਼ੋਰੂਮ 'ਤੇ ਚੱਲੀਆਂ ਗੋਲੀਆਂ, ਦੁਕਾਨਦਾਰਾਂ 'ਚ...

indian companies us lawmakers

ਅਮਰੀਕੀ ਕਾਨੂੰਨਸਾਜ਼ਾਂ ਵੱਲੋਂ ਡੇਟਾ 'ਚੋਰੀ' ਮਾਮਲੇ 'ਚ ਤਿੰਨ ਭਾਰਤੀ ਕੰਪਨੀਆਂ...

strict restrictions imposed in amritsar regarding security and traffic

ਅੰਮ੍ਰਿਤਸਰ ’ਚ ਹੋਰ ਸਖ਼ਤ ਪਾਬੰਦੀਆਂ ਲਾਗੂ

kim  s daughter his successor

ਕਿਮ ਦੀ ਧੀ ਸੰਭਾਵੀ ਉੱਤਰਾਧਿਕਾਰੀ !

chinese president xi jinping to visit india

7 ਸਾਲ ਬਾਅਦ ਭਾਰਤ ਆਉਣਗੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • actor suriya  s upcoming film   scene   to release on november 6
      ਅਦਾਕਾਰ ਸੂਰਿਆ ਦੀ ਆਉਣ ਵਾਲੀ ਫਿਲਮ "ਸੀਨ" 6 ਨਵੰਬਰ ਨੂੰ ਹੋਵੇਗੀ ਰਿਲੀਜ਼
    • amitabh bachchan
      84 ਸਾਲਾ ਅਮਿਤਾਭ ਬੱਚਨ ਦੀ ਇਹ ਖਵਾਹਿਸ਼ ਅਜੇ ਵੀ ਅਧੂਰੀ, ਛਲਕਿਆ ਅਦਾਕਾਰ ਦਾ ਦਰਦ
    • collaboration between arka media works and dream theatre
      ਡ੍ਰੀਮ ਥੀਏਟਰ ਅਤੇ ਆਰਕਾ ਮੀਡੀਆ ਵਰਕਸ ਦੀ ਸਾਂਝ: ‘ਬਾਹੂਬਲੀ’ ਯੂਨੀਵਰਸ ਨੂੰ ਗਲੋਬਲ...
    • atmosphere  laughter  happiness  set  king shivaji riteish deshmukh
      ਸੈੱਟ ’ਤੇ ਤਣਾਅ ਨਹੀਂ, ਹਾਸਾ-ਮਜ਼ਾਕ ਤੇ ਖ਼ੁਸ਼ੀ ਦਾ ਮਾਹੌਲ ਜ਼ਰੂਰੀ : ਰਿਤੇਸ਼...
    • singer vadda grewal acquitted in case registered under ndps act
      ਮਸ਼ਹੂਰ ਪੰਜਾਬੀ ਗਾਇਕ ਨੂੰ ਰਾਹਤ, ਕੋਰਟ ਨੇ NDPS ਕੇਸ ’ਚੋਂ ਕੀਤਾ ਬਰੀ
    • hanuman ansh
      200 ਕਰੋੜ ਰੁਪਏ ਦੇ ਅੰਕੜੇ ਦੇ ਕਰੀਬ ਪੁੱਜੀ 'ਹਨੂੰਮਾਨ ਅੰਸ਼', ਅੱਜ ਤੋਂ ਹੋਵੇਗੀ...
    • famous actor granted bail
      2 ਮਹੀਨਿਆਂ ਤੋਂ ਜੇਲ੍ਹ 'ਚ ਬੰਦ ਮਸ਼ਹੂਰ ਅਦਾਕਾਰ ਆਵੇਗਾ ਬਾਹਰ, ਅਦਾਲਤ ਨੇ ਮਨਜ਼ੂਰ...
    • ammy virk
      'ਸਭ ਸੁੱਖ ਸਾਂਦ ਹੈ ਸੱਜਣੋ...'; ਕੈਨੇਡਾ 'ਚ ਫਾਈਰਿੰਗ ਦੀਆਂ ਖਬਰਾਂ ਵਿਚਾਲੇ...
    • priyadarshan taught boman irani the value of spontaneous acting in   haiwaan
      ਫਿਲਮ ‘ਹੈਵਾਨ’ 'ਚ ਬੋਮਨ ਇਰਾਨੀ ਨੇ ਪ੍ਰਿਯਦਰਸ਼ਨ ਤੋਂ ਸਿੱਖਿਆ ਸਹਿਜ ਅਦਾਕਾਰੀ ਦਾ...
    • actor viineet kumar singh  s entry in akshay kumar  s film   samuk
      ਅਕਸ਼ੈ ਕੁਮਾਰ ਦੀ ਫਿਲਮ 'ਸਮੁਕ' 'ਚ ਅਦਾਕਾਰ ਵਿਨੀਤ ਕੁਮਾਰ ਸਿੰਘ ਦੀ ਐਂਟਰੀ !
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +