ਜਲੰਧਰ— ਡਿਕਸ਼ਨਰੀ ਨੂੰ ਸ਼ਬਦਾਂ ਦਾ ਸੰਗ੍ਰਹਿ ਕਿਹਾ ਜਾਂਦਾ ਹੈ ਜੋ ਕਿਸੇ ਵੀ ਸ਼ਬਦ ਨੂੰ ਵੱਖ-ਵੱਖ ਭਾਸ਼ਾਵਾਂ 'ਚ ਸਮਝਣ 'ਚ ਮਦਦ ਕਰਦੀ ਹੈ। ਇਸ ਨੂੰ ਤੁਹਾਡੇ ਮੋਬਾਇਲ ਤੱਕ ਪਹੁੰਚਾਉਣ ਲਈ ਪਲੇਅ ਸਟੋਰ 'ਤੇ ਇਕ ਨਵੀਂ Hindict ਨਾਂ ਦੀ ਐਪ ਉਪਲੱਬਧ ਹੋਈ ਹੈ ਜੋ ਸ਼ਬਦਾਂ ਨੂੰ ਸਮਝਣ 'ਚ ਤੁਹਾਡੀ ਮਦਦ ਕਰੇਗੀ।
ਇਹ ਡਿਕਸ਼ਨਰੀ ਸ਼ਬਦਾਂ ਦੇ ਅਰਥ ਅਤੇ ਪਰਿਭਾਸ਼ਾਵਾਂ ਬਾਰੇ ਦੱਸੇਗੀ। ਇਸ ਵਿਚ 5,000,000 ਤੋਂ ਜ਼ਿਆਦਾ ਐਂਟ੍ਰੀਜ਼, ਹਿੰਦੀ ਤੋਂ ਇੰਗਲਿਸ਼, ਇੰਗਲਿਸ਼ ਤੋਂ ਹਿੰਦੀ ਅਤੇ ਆਨਲਾਈਨ ਸਰਚ ਆਦਿ ਫੀਚਰਜ਼ ਦਿੱਤੇ ਗਏ ਹਨ। ਇਸ 2.2MB ਦੀ ਐਪ ਨੂੰ ਤੁਸੀਂ ਇਸ ਲਿੰਕ 'ਤੇ ਕਲਿੱਕ ਕਰਕੇ ਡਾਊਨਲੋਡ ਕਰ ਸਕਦੇ ਹੋ।
16MP ਕੈਮਰੇ ਨਾਲ ਲਾਂਚ ਹੋਇਆ ਇਹ ਸ਼ਾਨਦਾਰ ਸਮਾਰਟਫੋਨ
NEXT STORY