ਗੈਜੇਟ ਡੈਸਕ– ਇਨਫਿਨਿਕਸ ਨੇ ਆਪਣੇ ਨਵੇਂ ਲੈਪਟਾਪ Infinix InBook X1 Slim ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। Infinix InBook X1 Slim ਨੂੰ ਖਾਸਤੌਰ ’ਤੇ ਉਨ੍ਹਾਂ ਲਈ ਡਿਜ਼ਾਇਨ ਕੀਤਾ ਗਿਆ ਹੈ ਜੋ ਲੈਪਟਾਪ ਦੇ ਨਾਲ ਟ੍ਰੈਵਲ ਕਰਨਾ ਚਾਹੁੰਦੇ ਹਨ। ਇਸ ਲੈਪਟਾਪ ਦਾ ਭਾਰ 1.24 ਕਿਲੋਗ੍ਰਾਮ ਹੈ। ਇਸ ਲੈਪਟਾਪ ਨੂੰ ਤਿੰਨ ਪ੍ਰੋਸੈਸਰ ਦੇ ਨਾਲ ਪੇਸ਼ ਕੀਤਾ ਗਿਆ ਹੈ ਜਿਨ੍ਹਾਂ ’ਚ 10th Gen Intel Core i3, i5 ਅਤੇ i7 ਸ਼ਾਮਿਲ ਹਨ। ਇਸਦੇ ਨਾਲ 16 ਜੀ.ਬੀ. ਤਕ ਰੈਮ ਅਤੇ 512 ਜੀ.ਬੀ. ਤਕ ਦੀ SSD ਸਟੋਰੇਜ ਮਿਲੇਗੀ।
Infinix InBook X1 Slim ਦੀ ਕੀਮਤ
Infinix InBook X1 Slim ਦੇ 10the Gen Intel Core i7 ਪ੍ਰੋਸੈਸਰ ਵਾਲੇ ਮਾਡਲ ਦੀ ਕੀਮਤ 49,990 ਰੁਪਏ, Intel Core i5 ਦੇ ਨਾਲ 16 ਜੀ.ਬੀ. ਰੈਮ ਅਤੇ 512 ਜੀ.ਬੀ. ਸੋਟਰੇਜ ਵਾਲੇ ਮਾਡਲ ਦੀ ਕੀਮਤ 44,990 ਰੁਪਏ ਅਤੇ Intel Core i3 ਦੇ ਨਾਲ 8 ਜੀ.ਬੀ. ਰੈਮ ਅਤੇ 256 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 29,990 ਰੁਪਏ ਹੈ। ਲੈਪਟਾਪ ਨੂੰ ਆਰੋਰਾ ਗਰੀਨ, ਕਾਸਮਿਕ ਬਲਿਊ, ਨੋਬਲ ਰੈੱਡ ਅਤੇ ਸਟਾਰਫਾਲ ਗ੍ਰੇਅ ਰੰਗ ’ਚ ਖਰੀਦਿਆ ਜਾ ਸਕੇਗਾ।
Infinix InBook X1 Slim ਦੀਆਂ ਖੂਬੀਆਂ
Infinix InBook X1 Slim ਦੇ ਨਾਲ 14 ਇੰਚ ਦੀ ਫੁਲ ਐੱਚ.ਡੀ. ਪਲੱਸ ਆਈ.ਪੀ.ਐੱਸ. ਡਿਸਪਲੇਅ ਦਿੱਤੀ ਗਈ ਹੈ ਜਿਸਦੀ ਬ੍ਰਾਈਟਨੈੱਸ 300 ਨਿਟਸ ਹੈ। ਲੈਪਟਾਪ ’ਚ 16 ਜੀ.ਬੀ. ਤਕ LPDDR4 ਰੈਮ ਦੇ ਨਾਲ 512 ਜੀ.ਬੀ. ਤਕ M.2 NVMe PCIe 3.0 SSD ਸਟੋਰੇਜ ਹੈ। ਇਸ ਵਿਚ 50Wh ਦੀ ਬੈਟਰੀ ਹੈ ਜਿਸਨੂੰ ਲੈ ਕੇ 9 ਘੰਟਿਆਂ ਦੇ ਵੀਡੀਓ ਪਲੇਅਬੈਕ ਦਾ ਦਾਅਵਾ ਕੀਤਾ ਗਿਆ ਹੈ। ਇਸਦੇ ਨਾਲ 65W ਦੀ ਟਾਈਪ-ਸੀ ਚਾਰਜਿੰਗ ਦਾ ਸਪੋਰਟ ਹੈ ਜਿਸਨੂੰ ਲੈ ਕੇ ਦਾਅਵਾ ਹੈ ਕਿ 90 ਮਿੰਟਾਂ ’ਚ ਬੈਟਰੀ ਪੂਰੀ ਚਾਰਜ ਹੋ ਜਾਵੇਗੀ।
InBook X1 Slim ਦੇ ਨਾਲ ਐਲੂਮੀਨੀਅਮ ਅਲੌਏ ਮੈਟਲ ਬਾਡੀ ਮਿਲੇਗੀ। ਲੈਪਟਾਪ ਦੇ ਨਾਲ HD ਵੈੱਬਕੈਮ ਮਿਲੇਗਾ। ਇਸਦੇ ਨਾਲ ਸਟੀਰੀਓ ਸਪੀਕਰ ਵੀ ਮਿਲੇਗਾ ਜਿਸਦੇ ਨਾਲ DTS ਦਾ ਵੀ ਸਪੋਰਟ ਹੈ। ਇਸ ਵਿਚ ਗੇਮਿੰਗ ਲਈ 1.0 ਕੂਲਿੰਗ ਸਿਸਟਮ ਦਿੱਤਾ ਗਿਆ ਹੈ। ਕੁਨੈਕਟੀਵਿਟੀ ਲਈ ਲੈਪਟਾਪ ’ਚ ਦੋ USB 3.0 ਪੋਰਟ, ਦੋ USB ਟਾਈਪ-ਸੀ ਪੋਰਟ, ਇਕ HDMI 1.4 ਪੋਰਟ, ਇਕ SD ਕਾਰਡ ਰੀਡਰ ਅਤੇ ਇਕ 3.5mm ਦਾ ਹੈੱਡਫੋਨ ਕੰਬੋ ਜੈੱਕ ਵੀ ਹੈ।
ਬੁਲੇਟ ਤੋਂ ਸਸਤੀ ਹੋਵੇਗੀ ਰਾਇਲ ਐਨਫੀਲਡ ਹੰਟਰ 350, ਲਾਂਚਿੰਗ ਤੋਂ ਪਹਿਲਾਂ ਵੇਖੋ ਤਸਵੀਰਾਂ
NEXT STORY