ਗੈਜੇਟ ਡੈਸਕ—ਸਮਾਰਟਫੋਨ ਨਿਰਮਾਤਾ ਕੰਪਨੀ Infinix ਨੇ ਆਪਣੇ ਪੋਰਟਫੋਲੀਓ ਦਾ ਵਿਸਤਾਰ ਕਰਦੇ ਹੋਏ ਆਪਣੀ ਇਨਫਿਕਸ ਐੱਸ ਸੀਰੀਜ਼ ਦੇ ਤਹਿਤ ਇਕ ਨਵਾਂ ਸਮਾਰਟਫੋਨ ਲਾਂਚ ਕੀਤਾ ਹੈ। ਇਨਫਿਕਸ ਐੱਸ5 'ਚ ਕੁਲ 5 ਕੈਮਰੇ ਦਿੱਤੇ ਗਏ ਹਨ। ਇਸ ਤੋਂ ਇਲਾਵਾ ਫੋਨ 'ਚ 6.6 ਇੰਚ ਦੀ ਵੱਡੀ ਡਿਸਪਲੇਅ ਦਿੱਤੀ ਗਈ ਹੈ। ਫੋਨ 'ਚ ਇਨ ਡਿਸਪਲੇਅ ਕੈਮਰਾ ਦਿੱਤਾ ਗਿਆ ਹੈ। ਭਾਵ ਇਹ ਫੋਨ ਪੰਚਹੋਲ ਡਿਜ਼ਾਈਨ ਡਿਸਪਲੇਅ ਨਾਲ ਲੈਸ ਹੈ। ਭਾਰਤ 'ਚ ਇਸ ਫੋਨ ਦੀ ਕੀਮਤ 8,999 ਰੁਪਏ ਹੈ।
21 ਅਕਤੂਬਰ ਤੋਂ ਸੇਲ
ਭਾਰਤ 'ਚ ਇਸ ਫੋਨ ਦੀ ਸੇਲ 21 ਅਕਤੂਬਰ ਤੋਂ ਸ਼ੁਰੂ ਹੋਵੇਗੀ। ਇਹ ਫੋਨ ਫਲਿੱਪਕਾਰਟ ਤੋਂ ਖਰੀਦਿਆਂ ਜਾ ਸਕੇਗਾ।
ਫੀਚਰ ਅਤੇ ਸਪੈਸੀਫਿਕੇਸ਼ਨਸ
ਇਸ ਫੋਨ 'ਚ 6.6 ਇੰਚ ਦੀ ਵੱਡੀ ਡਿਸਪਲੇਅ ਦਿੱਤੀ ਗਈ ਹੈ। ਫੋਨ 'ਚ 720 x 1600 ਪਿਕਸਲ ਦਾ ਰੈਜੋਲਿਸ਼ਨ ਦਿੱਤਾ ਗਿਆ ਹੈ। ਫੋਨ 'ਚ ਆਕਟਾ-ਕੋਰ ਮੀਡੀਆਟੇਕ ਹੀਲੀਓ P22 SoC ਦਿੱਤਾ ਗਿਆ ਹੈ। ਫੋਨ 'ਚ 4ਜੀ.ਬੀ. ਰੈਮ+64ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋ ਐੱਸ.ਡੀ. ਕਾਰਡ ਜ਼ਰੀਏ 256ਜੀ.ਬੀ. ਤਕ ਵਧਾਇਆ ਜਾ ਸਕਦਾ ਹੈ।
ਕੈਮਰਾ
ਗੱਲ ਕਰੀਏ ਕੈਮਰੇ ਦੀ ਤਾਂ ਫੋਨ 'ਚ 4 ਰੀਅਰ ਕੈਮਰੇ ਦਿੱਤੇ ਗਏ ਹਨ ਜਿਸ 'ਚ ਪ੍ਰਾਈਮਰੀ ਸੈਂਸਰ 16 ਮੈਗਾਪਿਕਸਲ ਦਾ ਹੈ। ਫੋਨ 'ਚ 32 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਜਿਸ 'ਚ ਐੱਫ/2.0 ਅਪਰਚਰ, ਏ.ਆਈ. ਪੋਟਰੇਟ, ਏ.ਆਈ. 3ਡੀ ਫੇਸ ਬਿਊਟੀ, ਵਾਈਡ ਸੈਲਫੀ ਵਰਗੇ ਫੀਚਰਸ ਦਿੱਤੇ ਗਏ ਹਨ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਕੁਨੈਕਟੀਵਿਟੀ ਲਈ ਫੋਨ 'ਚ VoLTE, WiFi, Bluetooth 5.0, A-GPS ਨਾਲ GPS, GLONASS ਮਾਈਕ੍ਰੋ ਯੂ.ਐੱਸ.ਬੀ. ਪੋਰਟ ਦਿੱਤਾ ਗਿਆ ਹੈ।
Vodafone ਲਿਆਈ 69 ਰੁਪਏ ਵਾਲਾ ਨਵਾਂ ਪਲਾਨ, ਮਿਲਣਗੇ ਇਹ ਫਾਇਦੇ
NEXT STORY