ਗੈਜੇਟ ਡੈਸਕ– ਇੰਸਟਾਗ੍ਰਾਮ ਆਪਣੇ ਯੂਜ਼ਰਸ ਲਈ ਆਏ ਦਿਨ ਨਵੇਂ-ਨਵੇਂ ਫੀਚਰਜ਼ ਲਿਆਉਂਦਾ ਰਹਿੰਦਾ ਹੈ। ਇਸ ਵਾਰ ਵੀ ਕੰਪਨੀ ਰੀਲਜ਼ ਲਈ ਨਵਾਂ ਫੀਚਰ ਲਿਆ ਰਹੀ ਹੈ। ਇੰਸਟਾਗ੍ਰਾਮ ਨੇ ਰੀਲਜ਼ ’ਤੇ ਐਨਹਾਂਸਡ ਟੈਗਸ ਦਾ ਐਲਾਨ ਕੀਤਾ ਹੈ, ਜੋ ਕ੍ਰਿਏਟਰਾਂ ਨੂੰ ਉਨ੍ਹਾਂ ਦੇ ਕੰਮ ਲਈ ਕ੍ਰੈਡਿਟ ਲੈਣ ਦੀ ਮਨਜ਼ੂਰੀ ਦੇਵੇਗਾ। ਦੱਸ ਦੇਈਏ ਕਿ ਐਨਹਾਂਸਡ ਟੈਗ ਫੀਚਰ ਨੂੰ ਮਾਰਚ ’ਚ ਇੰਸਟਾਗ੍ਰਾਮ ਫੀਡ ਲਈ ਲਾਂਚ ਕੀਤਾ ਗਿਆ ਸੀ ਪਰ ਹੁਣ ਸੋਸ਼ਲ ਮੀਡੀਆ ਪਲੇਟਫਾਰਮ ਨੇ ਇਹੀ ਫੀਚਰ ਰੀਲਜ਼ ’ਤੇ ਵੀ ਰੋਲਆਊਟ ਕਰ ਦਿੱਤਾ ਹੈ।
ਪਹਿਲਾਂ ਯੂਜ਼ਰਸ ਨੂੰ ਇਕ-ਦੂਜੇ ਨੂੰ ਕ੍ਰੈਡਿਟ ਦੇਣ ਦੇ ਵਿਕਲਪਿਕ ਤਰੀਕੇ ਮਿਲਦੇ ਸਨ, ਜਿਵੇਂ ਕਿ ਪਲੇਟਫਾਰਮ ’ਤੇ ਕੈਪਸ਼ਨ ਜਾਂ ਫੋਟੋ ’ਚ ਇਕ-ਦੂਜੇ ਨੂੰ ਟੈਕ ਕਰਨਾ ਪਰ ਹੁਣ ਉਹ ਰੀਲਜ਼ ’ਚ ਵੀ ਟੈਗ ਕਰਕੇ ਸਿੱਧਾ ਕ੍ਰੈਡਿਟ ਦੇ ਸਕਦੇ ਹਨ। ਕੰਪਨੀ ਨੇ ਇਕ ਪੋਸਟ ’ਚ ਦੱਸਿਆ ਕਿ ਐਨਹਾਂਸਡ ਟੈਗਸ ਕ੍ਰਿਏਟਰ ਦੀ ਸੈਲਫ ਡਿਜ਼ਾਇਨਡ ਪ੍ਰੋਫਾਈਲ ਕੈਟੇਗਰੀ ਨੂੰ ਉਨ੍ਹਾਂ ਦੇ ਪ੍ਰੋਫੈਸ਼ਨਲ ਅਕਾਊਂਟ ’ਤੇ ਉਨ੍ਹਾਂ ਦੇ ਪੀਪਲ ਟੈਕ ’ਚ ਪ੍ਰਦਰਸ਼ਿਤ ਕਰਨ ਦੀ ਮਨਜ਼ੂਰੀ ਦਿੰਦਾ ਹੈ ਤਾਂ ਜੋ ਲੋਕ ਕਿਸੇ ਤਸਵੀਰ ਜਾਂ ਵੀਡੀਓ ਪੋਸਟ ’ਚ ਕ੍ਰਿਏਟਰ ਦੇ ਯੋਗਦਾਨ ਨੂੰ ਸਾਂਝਾ ਕਰ ਸਕਣ ਅਤੇ ਵੇਖ ਸਕਣ।
ਐਨਹਾਂਸਡ ਟੈਗਸ ਫੀਚਰ ਦੀ ਇੰਝ ਕਰੋ ਵਰਤੋਂ
- ਸਭ ਤੋਂ ਪਹਿਲਾਂ ਇੰਸਟਾਗ੍ਰਾਮ ਐਪ ਖੋਲ੍ਹੋ ਅਤੇ ਉਪਰ ਸੱਜੇ ਕੋਨ ’ਚ (+) ’ਤੇ ਟੈਪ ਕਰੋ।
- ਇਸਤੋਂ ਬਾਅਦ ਇਕ ਨਵੀਂ ਪੋਸਟ ਬਣਾਓ ਅਤੇ ਨੈਕਸਟ ਟੈਪ ਕਰੋ।
- ਹੁਣਕੋਈ ਵੀ ਕ੍ਰਿਏਟਿਵ ਐਡਿਟ ਕਰੋ ਅਤੇ ਫਿਰ ਨੈਕਸਟ ਟੈਪ ਕਰੋ।
- ਫਿਰ ਕੈਪਸ਼ਨ ਲਿਖਣ ਤੋਂ ਬਾਅਦ ਟੈਕ ਪੀਪਲ ’ਤੇ ਟੈਪ ਕਰੋ।
- ਇਸਤੋਂ ਬਾਅਦ ਐਡ ਟੈਗ ਅਤੇ ਸਰਚ ਨੂੰ ਚੁਣੋ।
- ਫਿਰ ਆਪਣੇ ਕੰਟਰੀਬਿਊਟਰ ਦੀ ਚੋਣ ਕਰੋ।
- ਕ੍ਰਿਏਟਰ ਕੈਟੇਗਰੀ ਨੂੰ ਪ੍ਰਦਰਸ਼ਿਤ ਕਰਨ ਲਈ ਸ਼ੋਅ ਪ੍ਰੋਫਾਈਲ ਕੈਟੇਗਰੀ ’ਤੇ ਟੈਪ ਕਰੋ।
- ਇਸਤੋਂ ਬਾਅਦ ਇਨ੍ਹਾਂ ’ਤੇ ਟੈਪ ਕਰਕੇ ਸ਼ੇਅਰ ਕਰੋ।
ਐਲਨ ਮਸਕ ਦੇ ਟਵਿਟਰ ਨੂੰ ਖਰੀਦਣ ਤੋਂ ਬਾਅਦ ਬੋਲੇ ECO ਪਰਾਗ- ‘ਪਤਾ ਨਹੀਂ ਕਿਹੜੀ ਦਿਸ਼ਾ ’ਚ ਜਾਏਗਾ ਟਵਿਟਰ’
NEXT STORY