ਜਲੰਧਰ— ਲੋਕਪ੍ਰਿਅ ਫ਼ੋਟੋ ਸ਼ੇਅਰਿੰਗ ਐਪ ਇੰਸਟਾਗਰਾਮ ਨੇ ਆਪਣੇ ਯੂਜ਼ਰਸ ਦੀ ਸੁਰੱਖਿਆ ਲਈ ਟੂ-ਫੈਕਟਰ authentication ਫੀਚਰ ਲਾਂਚ ਕੀਤਾ ਹੈ। ਇਸ ਤੋਂ ਬਾਅਦ ਜੇਕਰ ਕੋਈ ਤੁਹਾਡੇ ਅਕਾਊਂਟ ਨੂੰ ਤੁਹਾਡੇ ਈ-ਮੇਲ ਆਈ. ਡੀ ਅਤੇ ਪਾਸਵਰਡ ਦੇ ਰਾਹੀਂ ਉਪਯੋਗ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਤੁਹਾਨੂੰ ਫੋਨ 'ਚ authentication ਕੋਡ ਪ੍ਰਾਪਤ ਹੋਵੇਗਾ। ਉਸ ਨੂੰ ਐਕਸੈਸ ਕੀਤੇ ਬਿਨਾਂ ਤੁਸੀਂ ਅਕਾਉਂਟ ਐਕਸੈਸ ਨਹੀਂ ਕਰ ਸਕਦੇ। ਮਤਲਬ ਹੈਕਰਸ ਤੁਹਾਡੇ ਈ-ਮੇਲ ਅਤੇ ਪਾਸਵਰਡ ਨੂੰ ਉਪਯੋਗ ਨਹੀਂ ਕਰ ਸਕਦਾ।
ਇੰਸਟਾਗਰਾਮ 'ਤੇ ਪੇਸ਼ ਕੀਤੇ ਗਏ ਟੂ-ਫੈਕਟਰ ਰੀਸੈਟ ਕੋਡ ਦਾ ਉਪਯੋਗ ਤੁਸੀਂ ਆਪਣਾ ਫੋਨ ਚੋਰੀ ਹੋਣ 'ਤੇ ਜਾਂ ਗੁਮ ਹੋ ਜਾਣ ਤੋਂ ਬਾਅਦ ਵੀ ਕਰ ਸਕਦੇ ਹੋ। ਇਸ ਲਈ ਲੋੜ ਹੈ ਕਿ ਤੁਸੀਂ ਟੂ-ਫੈਕਟਰ ਰੀਸੈਟ ਕੋਡ ਦਾ ਉਪਯੋਗ ਕਰਨ ਦੇ ਦੌਰਾਨ ਉਸ ਕੋਡ ਦਾ ਸਕ੍ਰੀਨਸ਼ਾਟ ਆਪਣੇ ਕੋਲ ਸੇਵ ਕਰ ਕੇ ਰਖੋ।
ਜਦੋਂ ਤੁਸੀਂ ਕਿਸੇ ਦੂਜੇ ਫੋਨ 'ਚ ਇੰਸਟਾਗਰਾਮ ਦਾ ਉਪਯੋਗ ਕਰੋਗੇ ਤਾਂ ਇਸ ਕੋਡ ਨਾਲ ਉਸ ਨੂੰ ਐਕਸੈਸ ਕਰ ਸਕਦੇ ਹੋ।
ਗੂਗਲ ਨੇ ਸਟੈਥੋਸਕੋਪ ਦੇ ਆਵਿਸ਼ਕਾਰਕ ਨੂੰ ਨਵੇਂ ਡੂਡਲ ਨਾਲ ਯਾਦ ਕੀਤਾ
NEXT STORY