ਜਲੰਧਰ- ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ Intex ਨੇ ਕਲਾਊਡ ਸੀਰੀਜ਼ 'ਚ ਆਪਣਾ ਨਵਾਂ ਬਜਟ ਸਮਾਰਟਫੋਨ ਕਲਾਊਡ ਕਿਊ 11 ਲਾਂਚ ਕਰ ਦਿੱਤਾ ਹੈ। ਬਲੂ ਕਲਰ ਵੇਰੀਅੰਟ 'ਚ ਉਪਲੱਬਧ ਇਸ ਸਮਾਰਟਫੋਨ ਦੀ ਕੀਮਤ 4,699 ਰੁਪਏ ਹੈ। ਇਹ ਸਮਾਰਟਫੋਨ ਐਕਸਕਲੂਜ਼ਿਵ ਤੌਰ 'ਤੇ ਐਮੇਜ਼ਾਨ ਇੰਡੀਆ 'ਤੇ ਮਿਲੇਗਾ।
ਇੰਟੈਕਸ ਕਲਾਊਡ ਕਿਊ 11 ਦੇ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 5.5-ਇੰਚ ਆਈ.ਪੀ.ਐੱਸ. ਐੱਚ.ਡੀ. (1280x720 ਪਿਕਸਲ) ਰੈਜ਼ੋਲਿਊਸ਼ਨ ਸਕ੍ਰੀਨ ਹੈ। ਫੋਨ 'ਚ 1.3 ਗੀਗਾਹਰਟਜ਼ ਕਵਾਡ-ਕੋਰ 34-ਬਿਟ ਐੱਮ ਟੀ6580 ਚਿਪਸੈੱਟ ਹੈ। ਗ੍ਰਾਫਿਕਸ ਲਈ ਮਾਲੀ-400 ਜੀ.ਪੀ.ਯੂ. ਦਿੱਤਾ ਗਿਆ ਹੈ। ਇਸ ਫੋਨ 'ਚ 1ਜੀ.ਬੀ. ਰੈਮ ਹੈ। ਇੰਟਰਨਲ ਸਟੋਰੇਜ 8ਜੀ.ਬੀ. ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 32ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਡੁਅਲ ਸਿਮ ਸਪੋਰਟ ਵਾਲੇ ਇਸ ਸਮਾਰਟਫੋਨ 'ਚ ਡੁਅਲ ਐੱਲ.ਈ.ਡੀ. ਫਲੈਸ਼ ਦੇ ਨਾਲ 8 ਮੈਗਾਪਿਕਸਲ ਦਾ ਆਟੋਫੋਕਸ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।
ਇਹ ਫੋਨ ਐਂਡ੍ਰਾਇਡ 6.0 ਮਾਰਸ਼ਮੈਲੋ 'ਤੇ ਚੱਲਣ ਵਾਲੇ ਇਸ ਫੋਨ ਨੂੰ ਪਾਵਰ ਦੇਣ ਲਈ ਇਸ ਵਿਚ 2800 ਐੱਮ.ਏ.ਐੱਚ. ਦੀ ਲਿਥੀਅਮ-ਆਇਨ ਬੈਟਰੀ ਲਗਾਈ ਗਈ ਹੈ।
ਸ਼ਿਓਮੀ ਨੇ ਲਾਂਚ ਕੀਤੇ ਦੋ ਨਵੇਂ Mi Smart ਟੈਲੀਵਿਜ਼ਨ, ਜਾਣੋਂ ਫੀਚਰਸ
NEXT STORY