ਗੈਜੇਟ ਡੈਸਕ- ਨੋਕੀਆ ਦੇ ਫੋਨ ਬਣਾਉਣ ਵਾਲੀ ਕੰਪਨੀ HMD ਨੇ ਭਾਰਤ 'ਚ ਇਕ ਨਵਾਂ ਫੋਨ ਲਾਂਚ ਕੀਤਾ ਹੈ। ਕੰਪਨੀ ਇਸਨੂੰ ਹਾਈਬ੍ਰਿਡ ਫੋਨ ਦੱਸ ਰਹੀ ਹੈ, ਜੋ ਬਿਨਾਂ ਕੀ-ਪੈਡ ਵਾਲਾ ਫੀਚਰ ਫੋਨ ਹੋਵੇਗਾ। ਇਸ ਵਿਚ ਟੱਚ ਸਕਰੀਨ ਮਿਲੇਗੀ ਅਤੇ ਇਸਦਾ ਡਿਜ਼ਾਈਨ ਤੁਹਾਨੂੰ ਨੋਕੀਆ ਦੇ ਪੁਾਰਣੇ ਫੋਨ ਦੀ ਯਾਦ ਦਿਵਾਏਗਾ। ਇਹ ਕਾਫੀ ਹੱਦ ਤਕ Nokia Asha ਫੋਨ ਨਾਲ ਮਿਲਦਾ ਹੈ।
Nokia Asha ਨੂੰ ਕੰਪਨੀ ਨੇ 10 ਸਾਲ ਪਹਿਲਾਂ ਲਾਂਚ ਕੀਤਾ ਸੀ। HMD Touch 4G ਦੀ ਗੱਲ ਕਰੀਏ ਤਾਂ ਇਸ ਵਿਚ 3.2 ਇੰਚ ਦੀ ਟੱਚ ਸਕਰੀਨ ਮਿਲੇਗੀ। ਇਸ ਵਿਚ ਫਰੰਟ ਅਤੇ ਰੀਅਰ ਦੋਵੇਂ ਹੀ ਕੈਮਰੇ ਮਿਲਦੇ ਹਨ। ਹੈਂਡਸੈੱਟ Wi-Fi ਸਪੋਰਟ ਦੇ ਨਾਲ ਆਉਂਦਾ ਹੈ। ਆਓ ਜਾਣਦੇ ਹਾਂ ਇਸਦੀ ਕੀਮਤ ਅਤੇ ਦੂਜੀਆਂ ਖਾਸ ਗੱਲਾਂ।
ਫੀਚਰਜ਼
HMD Touch 4G 'ਚ 3.2-inch ਦੀ QVGA ਟਚ ਡਿਸਪਲੇਅ ਮਿਲਦੀ ਹੈ। ਡਿਵਾਈਸ Unisoc T127 ਪ੍ਰੋਸੈਸਰ ਦੇ ਨਾਲ ਆਉਂਦਾ ਹੈ। ਇਸ ਵਿਚ 64 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਮਿਲਦੀ ਹੈ। ਸਟੋਰੇਜ ਨੂੰ ਮੈਮਰੀ ਕਾਰਡ ਰਾਹੀਂ 32 ਜੀ.ਬੀ. ਤਕ ਐਕਸਪੈਂਡ ਕੀਤਾ ਜਾ ਸਕਦਾ ਹੈ। ਇਸ ਵਿਚ ਕਲਾਊਡ ਫੋਨ ਸਰਵਿਸ ਮਿਲਦੀ ਹੈ, ਜਿਸਦੀ ਮਦਦ ਨਾਲ ਕ੍ਰਿਕਟ ਰਿਜ਼ਲਟ, ਨਿਊਜ਼, ਵੈਦਰ ਅਤੇ ਦੂਜੀਆਂ ਸੇਵਾਵਾਂ ਨੂੰ ਐਕਸੈਸ ਕਰ ਸਕੋਗੇ।
ਫੋਨ ਐਕਸਪ੍ਰੈੱਸ ਚੈਟ ਐਪ ਦੇ ਨਾਲ ਆਉਂਦਾ ਹੈ, ਜਿਸਦੀ ਮਦਦ ਨਾਲ ਤੁਸੀਂ ਟੈਕਸਟ ਅਤੇ ਵੀਡੀਓ ਚੈਟਿੰਗ ਕਰ ਸਕਦੇ ਹੋ। ਹਾਲਾਂਕਿ, ਤੁਸੀਂ ਸਿਰਫ ਦੂਜੇ ਐਕਸਪ੍ਰੈਸ ਚੈਟ ਯੂਜ਼ਰ ਨਾਲ ਹੀ ਕਾਨਟੈਕਟ ਕਰ ਸਕੋਗੇ। ਹੈਂਡਸੈੱਟ 'ਚ ਕੁਇਕ ਕਾਲ ਬਟਨ ਵੀ ਦਿੱਤਾ ਗਿਆ ਹੈ, ਜਿਸਦੀ ਮਦਦ ਨਾਲ ਤੁਸੀਂ ਵੌਇਸ ਮੈਸੇਜ ਰਿਕਾਰਡ ਕਰ ਸਕਦੇ ਹੋ। ਫੋਨ ਨੂੰ ਪਾਵਰ ਦੇਣ ਲਈ 1950mAh ਦੀ ਬੈਟਰੀ ਦਿੱਤੀ ਗਈ ਹੈ, ਜੋ ਟਾਈਪ-ਸੀ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਹੈਂਡਸੈੱਟ ਸਿੰਗਲ ਚਾਰਜ 'ਚ 30 ਘੰਟਿਆਂ ਦੀ ਬੈਟਰੀ ਲਾਈਫ ਆਫਰ ਕਰੇਗਾ।
HMD Touch 4G ਨੂੰ ਕੰਪਨੀ ਨੇ ਸਾਇਨ ਅਤੇ ਡਾਰਕ ਬਲਿਊ ਕਲਰ 'ਚ ਲਾਂਚ ਕੀਤਾ ਹੈ। ਇਸਦੀ ਕੀਮਤ 3,999 ਰੁਪਏ ਹੈ। ਫੋਨ ਨੂੰ ਤੁਸੀਂ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ ਖਰੀਦ ਸਕੋਗੇ। ਫੋਨ ਦੂਜੇ ਆਨਲਾਈਨ ਪਲੇਟਫਾਰਮਾਂ ਦੇ ਨਾਲ ਹੀ ਰਿਟੇਲ ਸੋਟਰਾਂ 'ਤੇ ਵੀ ਮਿਲੇਗਾ।
ਅਮਿਤ ਸ਼ਾਹ ਨੇ ਬਦਲਿਆ ਆਪਣਾ ਈਮੇਲ ਐਡਰੈੱਸ, Zoho Mail 'ਤੇ ਹੋਏ ਸ਼ਿਫਟ
NEXT STORY