ਨਵੀਂ ਦਿੱਲੀ - ਆਨਲਾਈਨ ਯਾਤਰਾ ਸੇਵਾਵਾਂ ਦੇਣ ਵਾਲੀ ਕੰਪਨੀ ਮੇਕ ਮਾਈ ਟਰਿੱਪ ਨੇ ਆਪਣੇ ਏ. ਆਈ.-ਸਮਰੱਥ ਯਾਤਰਾ ਯੋਜਨਾ ਚੈਟਬਾਟ ਸਹਾਇਕ ‘ਮਾਇਰਾ’ ਨੂੰ ਬਿਹਤਰ ਬਣਾਉਣ ਲਈ ਗੂਗਲ ਕਲਾਊਡ ਨਾਲ ਸਾਂਝੇਦਾਰੀ ਕੀਤੀ ਹੈ। ਅਮਰੀਕੀ ਬਾਜ਼ਾਰ ਨੈਸਡੇਕ ’ਚ ਸੂਚੀਬੱਧ ਮੇਕ ਮਾਈ ਟਰਿੱਪ ਨੇ ਕਿਹਾ ਕਿ ਇਸ ਸਾਂਝੇਦਾਰੀ ਦਾ ਉਦੇਸ਼ ਸਾਰੇ ਯਾਤਰੀਆਂ ਲਈ ਯਾਤਰਾ ਦੀ ਯੋਜਨਾ ਬਣਾਉਣਾ ਅਤੇ ਬੁਕਿੰਗ ਕਰਨਾ ਜ਼ਿਆਦਾ ਸਹਿਜ ਅਤੇ ਆਸਾਨ ਬਣਾਉਣਾ ਹੈ।
ਮੇਕ ਮਾਈ ਟਰਿੱਪ ਦੇ ਕੋ-ਫਾਊਂਡਰ ਰਾਜੇਸ਼ ਮਾਗਾਂ ਨੇ ਕਿਹਾ ਕਿ ਯਾਤਰਾ ਦੀ ਯੋਜਨਾ ਬਣਾਉਣਾ ਅਤੇ ਬੁਕਿੰਗ ਕਰਨਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ ਕਿਉਂਕਿ ਯਾਤਰੀ ਜ਼ਿਆਦਾ ਬਦਲ, ਤੇਜ਼ ਸੇਵਾ ਅਤੇ ਆਪਣੀਆਂ ਵਿਸ਼ੇਸ਼ ਪਹਿਲਾਂ ਅਨੁਸਾਰ ਤਜਰਬੇ ਦੇ ਉਮੀਦ ਕਰਦੇ ਹਨ।
Google ਦਾ ਭਾਰਤ 'ਚ 88,730 ਕਰੋੜ ਦਾ ਵੱਡਾ ਨਿਵੇਸ਼, ਹਰ ਸਾਲ ਨਿਕਲਣਗੀਆਂ 1,88,220 ਨੌਕਰੀਆਂ
NEXT STORY